Ad-Time-For-Vacation.png

8 ਅਪ੍ਰੈਲ 1925 ਬਨਾਮ ਅੱਜ ਦਾ ਦਿਨ…

ਜਸਪਾਲ ਸਿੰਘ ਹੇਰਾਂ

ਸਿੱਖਾਂ ਬਾਰੇ ਆਖਿਆ ਜਾਂਦਾ ਹੈ ਕਿ ਇਹ ਬੀਤਿਆਂ ਕੱਲ ਬਹੁਤ ਛੇਤੀ ਭੁੱਲ ਜਾਂਦੇ ਹਨ। ਇਤਿਹਾਸ ਦੇ ਸੁਨੇਹੇ ਜਾਂ ਸਬਕ ਭੁੱਲ ਜਾਣ ਕਾਰਣ, ਕੌਮ ਉਸ ਨਿਸ਼ਾਨੇ ਤੋਂ ਥਿੜਕ ਗਈ, ਜਿਸ ਨਿਸ਼ਾਨੇ ਤੇ ਮਿਸ਼ਨ ਦੀ ਪ੍ਰਾਪਤੀ ਲਈ ਮਹਾਨ ਇਨਕਲਾਬੀ ਰਹਿਬਰ, ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲੇ ਪੰਥ ਦਾ ‘‘ਬੂਟਾ ਲਾਇਆ’’ ਸੀ ਅਤੇ ਬਾਕੀ 9 ਗੁਰੂ ਸਾਹਿਬਾਨ ਨੇ ਇਸ ‘ਬੂਟੇ’ ਨੂੰ ਸੇਵਾ, ਸਿਮਰਨ, ਕੁਰਬਾਨੀ, ਤਿਆਗ, ਬਹਾਦਰੀ, ਦਿ੍ਰੜਤਾ, ਆਡੋਲਤਾ, ਨਿਮਰਤਾ ਦੇ ‘ਪਾਣੀ’ ਨਾਲ ਨਿਮਾਣਿਆ ਦਾ ਮਾਣ, ਨਿਤਾਣਿਆ ਦਾ ਤਾਣ, ਨਿਓਟਿਆ ਦੀ ਓਟ ਬਣਨ ਦੇ ਸਮਰੱਥ ਬਣਾਇਆ ਸੀ। ਅਸੀਂ ਜੇ ਆਏ ਦਿਨ ਸਿੱਖ ਇਤਿਹਾਸ ਦੇ ਸ਼ਾਨਾਮੱਤੇ ਪੰਨਿਆਂ ਦੇ ਸੁਨੇਹੇ ਦਾ ਹੋਕਾ ਦਿੰਦੇ ਹਾਂ ਤਾਂ ਇਸ ਦਾ ਅਰਥ, ਕੌਮ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਕਿਸ ਵਿਰਸੇ ਦੇ ਵਾਰਿਸ ਹਨ ਅਤੇ ਉਨਾਂ ਦੇ ਜੁੰਮੇ ਕੀ ‘‘ਡਿੳੂਟੀ’’ ਹੈ? ਆਪਣੇ ਵਿਰਸੇ ਦੀ ਰੋਸ਼ਨੀ ਦੇ ਚਾਨਣ ਤੋਂ ਜੇ ਅਸੀਂ ਵਾਂਝੇ ਹੋ ਜਾਵਾਂਗੇ ਤਾਂ ਸੱਚ ਦੇ ਮਾਰਗ ਤੋਂ ਵੀ ਭਟਕ ਜਾਵਾਂਗੇ ਤੇ ਭਟਕਿਆਂ ਇਨਸਾਨ ਜਾਂ ਕੌਮ ਕਦੇ ਵੀ ਆਪਣੀ ਮੰਜ਼ਿਲ ਤੇ ਨਹੀਂ ਪੁੱਜ ਸਕਦਾ। ਇਹ ਵੀ ਅਟੱਲ ਸਚਾਈ ਹੈ। ਜਿਸਦਾ ਅੱਜ ਸਮੁੱਚੀ ਕੌਮ ਸਾਹਮਣਾ ਕਰ ਰਹੀ ਹੈ। ਖੈਰ! ਆਓ! ਅੱਜ ਦੇ ਸੁਨੇਹੇ ਨੂੰ ਸੁਣੀਏ, ਅੱਜ ਦਾ ਸੁਨੇਹਾ ਇਸ ਦੇਸ਼ ਦੀ ਬਹੁਗਿਣਤੀ ਦੀ ਸਿੱਖ ਪੰਥ ਤੇ ਸਿੱਖ ਗੁਰੂ ਸਾਹਿਬਾਨ ਪ੍ਰਤੀ ਜ਼ਹਿਰੀਲੀ ਸੋਚ ਦਾ ਪ੍ਰਗਟਾਵਾ ਕਰਦਾ ਹੈ। ਜਿਸ ਵਿਅਕਤੀ ਨੂੰ ਇਹ ਦੇਸ਼ ਮੂੰਹ ਜ਼ੁਬਾਨੀ ‘ਰਾਸ਼ਟਰ ਪਿਤਾ’ ਆਖਦਾ ਹੈ ਅਤੇ ਦੇਸ਼ ਦੀ ਅਜ਼ਾਦੀ ਲਈ ਸੈਂਕੜੇ ਬੱਬਰਾਂ ਸਮੇਤ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਆਦਿ ਹਜ਼ਾਰਾਂ ਸਿੱਖਾਂ ਵੱਲੋਂ ਚੁੰਮੇ ਫਾਂਸੀ ਦੇ ਰੱਸਿਆਂ ਅਤੇ ਅੰਗਰੇਜ਼ਾਂ ’ਚ ਪੈਦਾ ਕੀਤੀ ਦਹਿਸ਼ਤ ਨੂੰ ਦਰਕਿਨਾਰ ਕਰਕੇ, ਸਾਰਾ ਸਿਹਰਾ, ਇਸ ਵਿਅਕਤੀ ਸਿਰ ਬੰਨਦਾ ਹੈ, ਉਸ ਮਹਾਤਮਾ ਗਾਂਧੀ ਨੇ ਅੱਜ ਦੇ ਦਿਨ 9 ਅਪ੍ਰੈਲ 1925 ਦੇ ‘‘ਯੰਗ ਇੰਡੀਆ’’ ਅਖ਼ਬਾਰ ’ਚ ਦਸਮੇਸ਼ ਪਿਤਾ, ਸਾਹਿਬ-ਏ-ਕਮਾਲ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਭੁੱਲੜ ਦੇਸ਼’ ਭਗਤ ਗਰਦਾਨਿਆ ਸੀ।

ਇਸੇ ਮਹਾਤਮਾ ਗਾਂਧੀ ਨੇ ਸਿੱਖਾਂ ਵੱਲੋਂ ‘‘ਗੁਰੂ ਕੇ ਬਾਗ ਦੇ ਮੋਰਚੇ’’ ਲਾਸਾਨੀ ਕੁਰਬਾਨੀ ਦਾ ਪ੍ਰਗਟਾਵਾ ਕਰਦਿਆਂ, ਸਾਂਤਮਈ ਰਹਿੰਦਿਆਂ ਹੱਸ-ਹੱਸ ਕੇ ਸੀਨੇ ’ਚ ਖਾਧੀਆਂ ਗੋਲੀਆਂ ਦੀ ਪ੍ਰਸੰਸਾ ਕਰਨ ਦੀ ਥਾਂ ਇਹ ਆਖਿਆ ਸੀ, ‘‘ਸਿੱਖਾਂ ਦਾ ਮੋਰਚਾ, ਸੱਚੇ ਸੱਤਿਆ ਗ੍ਰਹਿ ਦੇ ਪੱਧਰ ਤੋਂ ਬਹੁਤ ਨੀਵਾ ਸੀ।’’ ਜੈਤੋ ਦੇ ਮੋਰਚੇ ਸਬੰਧੀ ਗਾਂਧੀ ਦੇ ਵਿਚਾਰ ਸਨ ਕਿ ‘‘ਸਿੱਖ ਗੁਰਦੁਆਰਾ ਸੁਧਾਰ ਲਹਿਰ ਦੀ ਆੜ ਵਿੱਚ ਸਿੱਖ ਰਾਜ ਸਥਾਪਤ ਕਰਨਾ ਚਾਹੁੰਦੇ ਸਨ।’’ ਇਸੇ ਗਾਂਧੀ ਨੇ 1 ਅਕਤੂਬਰ 1925 ਨੂੰ ‘ਯੰਗ ਇੰਡੀਆ’ ਅਖ਼ਬਾਰ ’ਚ ਬਿਆਨ ਦਿੱਤਾ ਸੀ, ‘‘ਮੇਰਾ ਵਿਸ਼ਵਾਸ ਹੈ ਕਿ ਸਾਰੇ ਸਿੱਖ ਗੁਰੂ ਹਿੰਦੂ ਸਨ। ਮੈਂ ਸਿੱਖ ਧਰਮ ਨੂੰ ਹਿੰਦੂਆਂ ਨਾਲੋਂ ਵੱਖਰਾ ਨਹੀਂ ਸਮਝਦਾ। ਇਹ ਹਿੰਦੂਆਂ ਦਾ ਈ ਭਾਗ ਹਨ।’’ ਜਿਸ ਵਿਅਕਤੀ ਨੂੰ ਦੇਸ਼ ‘‘ਰਾਸ਼ਟਰ ਪਿਤਾ ਆਖਦਾ ਹੈ, ਉਸ ਵਿਅਕਤੀ ਦੇ ਸਿੱਖਾਂ ਤੇ ਸਿੱਖ ਗੁਰੂ ਸਾਹਿਬਾਨ ਪ੍ਰਤੀ ਜੇ ਅਜਿਹੇ ਵਿਚਾਰ ਰਹੇ ਹਨ, ਫ਼ਿਰ ਵੀ ਜੇ ਸਿੱਖ ਇਸ ਦੇਸ਼ ਦੀ ਬਹੁਗਿਣਤੀ ਤੋਂ ਆਪਣੇ ਲਈ ਮਾਣ-ਸਤਿਕਾਰ ਤੇ ਬਰਾਬਰੀ ਦੀ ਆਸ ਕਰਦੇ ਹਨ ਤਾਂ ਇਹ ਦਿਨੇ ਸੁਫ਼ਨੇ ਵੇਖਣ ਵਰਗਾ ਹੀ ਆਖਿਆ ਜਾਵੇਗਾ। ਇਹ ਕੌੜਾ ਸੱਚ, ਦਿਨ ਦੇ ਚਿੱਟੇ ਚਾਨਣ ਵਾਗੂੰ ਸਭ ਨੂੰ ਸਾਫ਼ ਹੈ ਕਿ ਦੇਸ਼ ਦੀ ਬਹੁਗਿਣਤੀ, ਸਿੱਖੀ ਦੀ ਨਿਆਰੀ, ਨਿਰਾਲੀ ਹੋਂਦ ਨੂੰ ਅੱਜ ਤੱਕ ਪਚਾ ਨਹੀਂ ਸਕੀ, ਇਸ ਲਈ ਉਸ ਵੱਲੋਂ ਇਸਨੂੰ ਹੜੱਪਣ ਲਈ ਹਰ ਕੋਝਾ ਹੱਥਕੰਡਾ ਅਪਨਾਇਆ ਗਿਆ ਹੈ ਅਤੇ ਅਪਨਾਇਆ ਜਾਂਦਾ ਰਹੇਗਾ।

ਜਿਸ ਧਰਮ ਨੇ ਤਿਲਕ ਤੇ ਜੰਝੂ ਦੀ ਰਾਖ਼ੀ ਕੀਤੀ, ਜੇ ਉਸ ਧਰਮ ਦੇ ਰਚਨਹਾਰਿਆਂ ਨੂੰ ਹੀ ਇਹ ਲੋਕ ‘ਭੁੱਲੜ’ ਦੱਸਦੇ ਹਨ, ਜਿਸ ਕੌਮ ਨੇ ਇਸ ਦੇਸ਼ ਦੀ ਅਜ਼ਾਦੀ ਲਈ 85 ਫੀਸਦੀ ਕੁਰਬਾਨੀਆਂ ਕੀਤੀਆਂ, ਉਸ ਕੌਮ ਦੀ ‘ਦੇਣ’ ਨੂੰ ਮੰਨਣ ਤੋਂ ਇਨਕਾਰੀ ਹਨ, ਉਸਦੇ ਬਾਵਜੂਦ ਜੇ ਅਸੀਂ ਅੱਜ ਵੀ ਫ਼ਿਰਕੂ ਜਾਨੂੰਨ ’ਚ ਅੰਨੇ ਕੱਟੜਵਾਦੀ ਹਿੰਦੂਆਂ ਦੇ ਹੱਥ ਆਪਣੀ ਹੋਂਦ ਦੀ, ਆਪਣੀ ਹੋਣੀ ਦੀ ਲਗਾਮ ਫੜਾਉਣ ਲਈ ਕਾਹਲੇ ਹਾਂ, ਫ਼ਿਰ ਸਾਡੀ ਤਬਾਹੀ, ਬਰਬਾਦੀ ਤੇ ਗੁਲਾਮੀ ਤੋਂ ਸਾਨੂੰ ਕੌਣ ਛੁਟਕਾਰਾ ਦਿਵਾ ਸਕਦਾ ਹੈ? ਜੇ ਕੱਲ ਮਹਾਤਮਾ ਗਾਂਧੀ, ਇਸ ਹਿੰਦੂ ਰਾਸ਼ਟਰ ਦਾ ਪ੍ਰਤੀਕ ਸੀ ਤਾਂ ਅੱਜ ਨਰਿੰਦਰ ਮੋਦੀ, ਉਸ ਹਿੰਦੂ ਰਾਸ਼ਟਰ ਦਾ ਪ੍ਰਤੀਕ ਹੈ। ਸਿੱਖਾਂ ਤੇ ਸਿੱਖੀ ਪ੍ਰਤੀ ਦੋਵਾਂ ਦੀ ਸੋਚ ’ਚ ਰਤਾ-ਮਾਸਾ ਵੀ ਫ਼ਰਕ ਨਹੀਂ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਸੁਨੇਹੇ ਕੌਮ ਜ਼ਰੂਰ ਸੁਣੇ ਅਤੇ ਆਪਣੀ ਹੋਣੀ ਬਾਰੇ ਫੈਸਲਾ ਕਰਨ ਤੋਂ ਪਹਿਲਾ ਸੋ ਵਾਰੀ ਸੋਚੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.