ਸਰੀ ਫਾਇਰ ਸਰਵਿਸਿਜ਼ ਨੇ ਬੀ.ਸੀ. ਦੀ ਪਹਿਲੀ ਨੈਕਸਟ ਜਨਰੇਸ਼ਨ (Next Generation) ਨਵੀਂ ਤਕਨੀਕ 9-1-1 ਸੇਵਾ ਸ਼ੁਰੂ ਕੀਤੀ

ਸਰੀ, ਬੀ.ਸੀ. — ਸਰੀ ਫਾਇਰ ਸਰਵਿਸਿਜ਼ ਦਾ ਖੇਤਰੀ 9-1-1 ਡਿਸਪੈਚ ਸੈਂਟਰ ਬ੍ਰਿਟਿਸ਼ ਕੋਲੰਬੀਆ ਨੈਕਸਟ ਜਨਰੇਸ਼ਨ 9-1-1 (NG 9-1-1) ਵਿੱਚ ਤਬਦੀਲ ਹੋਣ ਵਾਲਾ ਪਹਿਲਾ ਸੈਂਟਰ ਬਣ ਗਿਆ ਹੈ, ਐਨ. ਜੀ 9-1-1 ਕੈਨੇਡਾ ਦੇ ਐਮਰਜੈਂਸੀ ਸੰਚਾਰ ਨੈੱਟਵਰਕ ਲਈ ਇੱਕ ਵੱਡਾ ਅਪਗ੍ਰੇਡ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਐਮਰਜੈਂਸੀ ਸੰਚਾਰਾਂ ਨੂੰ ਆਧੁਨਿਕ ਬਣਾਉਣ ਵਿੱਚ ਸੂਬੇ ਦੀ ਅਗਵਾਈ ਕਰਨ ‘ਤੇ ਸਰੀ ਨੂੰ ਮਾਣ ਹੈ।” ਨੈਕਸਟ ਜਨਰੇਸ਼ਨ 9-1-1 ਵਿੱਚ ਤਬਦੀਲ ਹੋਣਾ ਨਵੀਨਤਾ, ਜਨਤਕ ਸੁਰੱਖਿਆ, ਅਤੇ ਬੀ.ਸੀ. ਭਰ ਵਿੱਚ ਸਾਡੇ ਨਿਵਾਸੀਆਂ ਅਤੇ ਭਾਈਚਾਰਿਆਂ ਨੂੰ ਐਮਰਜੈਂਸੀ ’ਚ ਹਰ ਸੰਭਵ, ਸਭ ਤੋਂ ਤੇਜ਼ ਤੇ ਭਰੋਸੇਮੰਦ ਹੁੰਗਾਰਾ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
24 ਸਤੰਬਰ ਨੂੰ ਪੂਰੇ ਹੋਏ, ਅੱਪਗ੍ਰੇਡ ਨਾਲ ਪੁਰਾਤਨ ਪ੍ਰਣਾਲੀਆਂ ਦੀ ਥਾਂ ਇੱਕ ਤੇਜ਼, ਵਧੇਰੇ ਲਚਕੀਲੇ, ਆਈਪੀ-ਅਧਾਰਿਤ (IP-based) ਨੈੱਟਵਰਕ ਨੇ ਲੈ ਲਈ ਹੈ, ਜੋ ਟੈਕਸਟ, ਵੀਡੀਓ ਅਤੇ ਡੇਟਾ ਸ਼ੇਅਰਿੰਗ ਵਰਗੀਆਂ ਭਵਿੱਖੀ ਸਮਰੱਥਾਵਾਂ ਲਈ ਰਾਹ ਪੱਧਰਾ ਕਰਦਾ ਹੈ।
ਫਾਇਰ ਚੀਫ਼ ਜੇਸਨ ਕੈਰਨੀ (Jason Cairney) ਨੇ ਕਿਹਾ, “ਇਹ ਇਤਿਹਾਸਕ ਮੀਲ ਪੱਥਰ ਸਰੀ ਸ਼ਹਿਰ ਦੀ ਜਨਤਕ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ ਅਤੇ ਐਮਰਜੈਂਸੀ ਸੰਚਾਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਗੰਭੀਰ ਘਟਨਾਵਾਂ ਦਾ ਹੁੰਗਾਰਾ ਦੇਣ ਵੇਲੇ, ਫਸਟ ਰਿਸਪੌਂਡਰਸ (First responders) ਕੋਲ ਲੋੜੀਂਦੇ ਸਾਧਨ ਅਤੇ ਜਾਣਕਾਰੀ ਹੋਵੇ।”
ਇਸ ਤਬਦੀਲੀ ਦੀ ਅਗਵਾਈ ਸਰੀ ਫਾਇਰ ਸਰਵਿਸਿਜ਼ ਦੁਆਰਾ ਕੀਤੀ ਗਈ ਸੀ ਅਤੇ ਯੂਨੀਅਨ ਆਫ਼ ਬੀਸੀ ਮਿਉਂਸੀਪੈਲਿਟੀਜ਼ (Union of BC Municipalities) ਵਲੋਂ ਪ੍ਰਬੰਧਿਤ ਇੱਕ ਸੂਬਾਈ ਗ੍ਰਾਂਟ ਦੀ ਫੰਡਿੰਗ ਵਲੋਂ ਇਸ ਨੂੰ ਸਹਾਇਤਾ ਦਿੱਤੀ ਗਈ ਸੀ। ਸਰੀ ਦਾ ਡਿਸਪੈਚ ਸੈਂਟਰ ਸੂਬੇ ਭਰ ਵਿੱਚ 50 ਤੋਂ ਵੱਧ ਫਾਇਰ ਵਿਭਾਗਾਂ ਲਈ ਐਮਰਜੈਂਸੀ ਕਾਲਾਂ ਲਈ ਹੱਬ ਵਜੋਂ ਕੰਮ ਕਰਦਾ ਹੈ।
ਵਧੇਰੇ ਜਾਣਕਾਰੀ ਲਈ, ਸਰੀ ਸ਼ਹਿਰ ਦੀ ਵੈੱਬਸਾਈਟ surrey.ca ’ਤੇ ਜਾਓ।


