Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

2018 ‘ਚ ਘਰਾਂ ਦੀਆਂ ਕੀਮਤਾਂ ਵਧਣ ਦੀ ਆਸ ਨਹੀਂ -ਰਪੋਰਟ

By uscreative Published 2 min read

ਟੋਰਾਂਟੋ, 8 :- ਸਾਲ 2018 ਵਿੱਚ ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ਵਧਣ ਦੀ ਆਸ ਨਹੀਂ ਹੈ। ਇਹ ਗੱਲ ਇੱਕ ਤਾਜ਼ਾ ਰਪੋਰਟ ਵਿੱਚ ਕਹੀ ਗਈ ਹੈ। ਰੀਮੈਕਸ ਨੇ ਸਾਲ 2017 ਦੇ ਮੁਕਾਬਲੇ ਸਾਲ 2018 ਵਿੱਚ ਕੀਮਤ ਵਾਧਾ ਸਿਫਰ (ਜ਼ੀਰੋ) ਰਹਿਣ ਦੀ ਪੇਸ਼ਨਗੋਈ ਕੀਤੀ ਹੈ। ਇਸ ਰਪੋਰਟ ਮੁਤਾਬਿਕ ਸਾਲ 2018 ਦੇ ਪਹਿਲੇ 4 ਮਹੀਨਿਆਂ ਵਿੱਚ ਔਸਤਨ ਕੀਮਤ ਵਿੱਚ 1.75% ਦੀ ਕਮੀ ਹੋਵੇਗੀ ਪਰ ਫਿਰ ਮਾਰਕੀਟ ਰਿੜ੍ਹ ਪਵੇਗੀ। ਜਨਵਰੀ ਅਤੇ ਫਰਵਰੀ ਘਰਾਂ ਦੀ ਵਿਕਰੀ ਵਾਸਤੇ ਮੱਠੇ ਮਹੀਨੇ ਹੁੰਦੇ ਹਨ ਅਤੇ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਬਹੁਤ ਸੰਜੀਦਾ ਖਰੀਦਾਰ ਹੀ ਮਾਰਕੀਟ ਵਿੱਚ ਆਉਣਗੇ। ਰੀਮੈਕਸ ਰੀਅਲਟਰੋਨ ਰੀਅਲਟੀ ਦੇ ਗਨਰਲ ਮੈਨੇਜਰ ਕੈਮ ਫਰੋਬਜ਼ ਨੇ ਕਿਹਾ ਹੈ ਕਿ ਮਈ ਵਿੱਚ ਹਾਲਤ ਬਲਦਣੀ ਸ਼ੁਰੂ ਹੋਵੇਗੀ। ਰੀਮੈਕਸ ਦੀ ਇਹ ਰਪੋਰਟ ਵੱਖਰੀ ਤਸਵੀਰ ਪੇਸ਼ ਕਰ ਰਹੀ ਹੈ ਜਦਕਿ ਬੁੱਧਵਾਰ ਨੂੰ ਰੋਇਲ ਲੀਪੇਜ਼ ਨੇ ਸਾਲ 2018 ਵਿੱਚ 6.8% ਕੀਮਤ ਵਾਧੇ ਦੀ ਪੇਸ਼ਨਗੋਈ ਕੀਤੀ ਸੀ। ਲੀਪੇਜ ਦੀ ਇਸ ਰਪੋਰਟ ਮੁਤਾਬਿਕ ਕੰਡੋ ਅਤੇ ਛੋਟੇ ਘਰਾਂ ਦੀ ਮਾਰਕੀਟ ਵਧੇਗੀ ਪਰ ਡੀਟੈਚ ਅਤੇ ਵੱਡੇ ਘਰਾਂ ਦੀ ਮਾਰਕੀਟ ਹੱਲਕੀ ਰਹੇਗੀ।
ਅਗਰ ਕੈਨੇਡਾ ਭਰ ਦੀ ਘਰਾਂ ਦੀ ਮਾਰਕੀਟ ਦੀ ਗੱਲ ਕਰੀਏ ਤਾਂ ਰੀਮੈਕਸ ਦੀ ਰਪੋਰਟ ਮੁਤਾਬਿਕ ਔਸਤਨ ਕੀਮਤ 2.5% ਵਧੇਗੀ। ਕੈਮ ਫਰੋਬਜ਼ ਨੇ ਕਿਹਾ ਹੈ ਕਿ ਟੋਰਾਂਟੋ ਵਿੱਚ 416 ਇਲਾਕੇ ਦੀ ਮਾਰਕੀਟ ਵਿੱਚ ਖਰੀਦਾਰ ਹਨ ਪਰ ਜਦ ਬਾਹਰ 905 ਇਲਾਕੇ ਵੱਲ ਜਾਂਦੇ ਹਾਂ ਤਾਂ ਮੰਗ ਘਟਦੀ ਜਾਂਦੀ ਹੈ। ਟੋਰਾਂਟੋ ਵਿੱਚ ਕੰਡੋ ਮਾਰਕੀਟ ਕੁਲ ਰੀਸੇਲ ਮਾਰਕੀਟ ਦਾ 36% ਹੈ ਅਤੇ ਇਸ ਵਿੱਚ ਹਰਕਤ ਜਾਰੀ ਰਹੇਗੀ। 905 ਇਲਾਕੇ ਵਿੱਚ ਵੀ ਕੰਡੋ ਮਾਰਕੀਟ ਚੰਗੀ ਰਹਿਣ ਦੀ ਪੇਸ਼ਨਗੋਈ ਹੈ। $6 ਲੱਖ ਤੋਂ ਘੱਟ ਕੀਮਤ ਦੇ ਘਰਾਂ ਦੀ ਵਿਕਰੀ ਵੀ ਚੰਗੀ ਰਹੇਗੀ। ਓਕਵਿੱਲ ਵਿੱਚ ਔਸਤਨ ਕੀਮਤ $134 ਮਿਲੀਅਨ ਰਹੇਗੀ। ਮਿਸੀਸਾਗਾ ਵਿੱਚ ਕੀਮਤ 2.5% ਘਟਕੇ ਔਸਤਨ ਕੀਮਤ $712,322 ਰਹੇਗੀ। ਹਾਮਿਲਟਨ ਅਤੇ ਬਰਲਿੰਗਟਨ ਵਿੱਚ ਕੀਮਤ 4% ਵਧਕੇ ਔਸਤਨ ਕੀਮਤ $596,538 ਹੋ ਜਾਣ ਦੀ ਭਵਿਖਬਾਣੀ ਕੀਤੀ ਗਈ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp