Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

2 ਬਾਂਦਰਾਂ ਨੇ ਮਾਰਿਆ ਸ਼ੇਰ ਨੂੰ ਥੱਪੜ : ਸ਼ਿਵ ਸੈਨਾ

By uscreative Published 1 min read

ਮੁੰਬਈ — ਸ਼ਿਵ ਸੈਨਾ ਨੇ ਆਪਣੀ ਸਹਿਯੋਗੀ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਅੱਜ ਕਿਹਾ ਕਿ ‘ਗੁਜਰਾਤ ਮਾਡਲ ਹਿੱਲ ਗਿਆ ਹੈ’ ਅਤੇ ਸੂਬੇ ਵਿਚ ਚੋਣ ਨਤੀਜੇ ਤਾਨਾਸ਼ਾਹੀ ਸ਼ਾਸਨ ਵਿਚ ਯਕੀਨ ਰੱਖਣ ਵਾਲਿਆਂ ਲਈ ‘ਖਤਰੇ ਦੀ ਘੰਟੀ’ ਹਨ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਵਿਚ ਲਿਖੇ ਗਏ ਇਕ ਸੰਪਾਦਕੀ ਵਿਚ ਕਿਹਾ ਕਿ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਟੀਦਾਰ ਆਗੂ ਹਾਰਦਿਕ ਪਟੇਲ ਨੂੰ ‘ਬਾਂਦਰ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ‘ਇਨ੍ਹਾਂ ਦੋ ਬਾਂਦਰਾਂ ਨੇ ਸ਼ੇਰ ਨੂੰ ਥੱਪੜ ਮਾਰ ਦਿੱਤਾ।’ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ‘ਤੇ ਇਕ ਦਿਨ ਮਗਰੋਂ ਸ਼ਿਵ ਸੈਨਾ ਨੇ ਇਹ ਹਮਲਾ ਕੀਤਾ ਹੈ।
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਭਾਜਪਾ ਵਿਚ ਗੁਜਰਾਤ ਅਤੇ ਹਿਮਾਚਲ ਵਿਚ ਜਿੱਤ ਜ਼ਰੂਰ ਹਾਸਲ ਕੀਤੀ ਪਰ ਕਾਂਗਰਸ ਵੀ ਹਾਰੀ ਨਹੀਂ। ਸ਼ਿਵ ਸੈਨਾ ਨੇ ਕਿਹਾ,”ਕਾਂਗਰਸ ਮੁਕਤ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।’

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp