Ad-Time-For-Vacation.png

1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ਹੁਣ ਫੂਲਕਾ ਦੀ ਥਾਂ ਉਨ੍ਹਾਂ ਦੀ ਬੇਟੀ ਪ੍ਰਭਸਹਾਏ ਕੌਰ ਲੜੇਗੀ

ਲੁਧਿਆਣਾ: 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਪੈਰਵੀ ਹੁਣ ਐਚ.ਐਸ. ਫੂਲਕਾ ਨਹੀਂ ਕਰਨਗੇ। ਫੂਲਕਾ ਨੇ ਖੁਦ ਇਸਦੀ ਜ਼ਿੰਮੇਵਾਰੀ ਆਪਣੀ ਬੇਟੀ ਨੂੰ ਸੌਂਪੀ ਹੈ। ਫੂਲਕਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਐਡਵੋਕੇਟ ਪ੍ਰਭਸਹਾਏ ਕੌਰ ਦੀ ਅਗਵਾਈ ‘ਚ ਵਕੀਲਾਂ ਦੀ ਇਕ ਟੀਮ ਕੰਮ ਕਰੇਗੀ। ਫੂਲਕਾ ਸ਼ਨੀਵਾਰ ਨੂੰ ਦਾਖਾ ਵਿਖੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 1984 ਸਿੱਖ ਕਤਲੇਆਮ ਪੀੜਤਾਂ ਦਾ ਸੁਪਰੀਮ ਕੋਰਟ ‘ਚ ਚੱਲ ਰਿਹਾ ਕੇਸ ਹੁਣ ਮੇਰੀ ਬੇਟੀ ਐਡਵੋਕੇਟ ਪ੍ਰਭਸਹਾਏ ਕੌਰ ਲੜੇਗੀ। ਕਿਉਂਕਿ ਹਲਕਾ ਦਾਖਾ ਦੀ ਜਨਤਾ ਨੇ ਮੈਨੂੰ ਵਿਧਾਇਕ ਚੁਣਿਆ ਹੈ ਇਸ ਲਈ ਅਦਾਲਤ ‘ਚ ਮੈਂ ਖੁਦ ਪੈਰਵੀ ਨਹੀਂ ਕਰ ਸਕਦਾ ਪਰ ਮੇਰੀ ਬੇਟੀ ਅਤੇ ਪੂਰੀ ਟੀਮ ਇਸ ਕੇਸ ਨੂੰ ਆਖਰੀ ਪੜਾਅ ਤਕ ਲੜੇਗੀ। ਕੇਸ ਨੂੰ ਲੜਨ ਲਈ ਮੈਂ ਖੁਦ ਇਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦਿਆਂਗਾ। ਚੋਣ ਜਿੱਤਣ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਹਲਕੇ ‘ਚ ਪ੍ਰੈਸ ਕਾਨਫਰੰਸ ਕਰ ਰਹੇ ਸਨ।ਫੂਲਕਾ ਨੇ ਕਿਹਾ ਕਿ ਪੰਜਾਬ ‘ਚ “ਚਿੱਟਾ” ਖਤਮ ਕਰਨ ਅਤੇ ਐਸ.ਵਾਈ.ਐਲ. ਦੇ ਮੁੱਦੇ ‘ਤੇ ਉਨ੍ਹਾਂ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਨਾਲ ਹੈ।ਫੂਲਕਾ ਨੇ ਇਹ ਵੀ ਦੱਸਿਆ ਕਿ ‘ਆਪ’ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਪੂਰੀ ਮਿਹਨਤ ਨਾਲ ਲੜੇਗੀ। ਪ੍ਰਾਈਵੇਟ ਸਕੂਲਾਂ ਦੇ ਮਸਲੇ ‘ਤੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਨੇ ਲੁੱਟ ਮਚਾ ਰੱਖੀ ਹੈ। ਰੀ-ਐਡਮੀਸ਼ਨ, ਕਿਤਾਬਾਂ ਅਤੇ ਹੋਰ ਫੰਡਾਂ ਦੇ ਨਾਂ ‘ਤੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿਵੇਂ ‘ਆਪ’ ਸਰਕਾਰ ਨੇ ਦਿੱਲੀ ‘ਚ ਕੀਤਾ ਹੈ ਉਸੇ ਤਰਜ਼ ‘ਤੇ ਕਾਂਗਰਸ ਨੂੰ ਪੰਜਾਬ ‘ਚ ਕਰਨਾ ਚਾਹੀਦਾ ਹੈ ਤਾਂ ਜੋ ਜਨਤਾ ਨੂੰ ਲੁੱਟ ਤੋਂ ਬਚਾਇਆ ਜਾ ਸਕੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.