Ad-Time-For-Vacation.png

15 ਅਗਸਤ: ਦੇਸ਼ ਦੀ ਆਜ਼ਾਦੀ ਜਾਂ ਪੰਜਾਬ ਦਾ ਉਜਾੜਾ

ਸਾਲ 2018 ਨੂੰ ਭਾਰਤ ਆਜ਼ਾਦੀ ਦੀ 72ਵੀਂ ਵਰ੍ਹੇਗੰਢ ਮਨਾ ਰਿਹਾ ਹੈ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੇ ਹਰ ਸੂਬੇ, ਹਰ ਜ਼ਿਲ੍ਹੇ ਤੇ ਹਰ ਪਿੰਡ-ਸ਼ਹਿਰ ਵਿੱਚ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੇ ਪ੍ਰਬੰਧ ਕੀਤੇ ਗਏ ਹਨ।ਹਰ ਥਾਂ ਆਜ਼ਾਦੀ ਦਿਹਾੜਾ ਸੁਚੱਜੇ ਢੰਗ ਨਾਲ ਮਨਾਉਣ ਲਈ ਰੀਹਰਸਲਾਂ ਚੱਲ ਰਹੀਆਂ ਹਨ।
ਪਰ ਇਸ ਤਸਵੀਰ ਦਾ ਦੂਜਾ ਪੱਖ ਕੁਝ ਇਹ ਤਸਵੀਰਾਂ ਹਨ।ਇਹ ਤਸਵੀਰਾਂ ਉਦੋਂ ਦੀਆਂ ਹਨ, ਜਦ ਪੰਜਾਬ ਦੇ ਦੋ ਟੋਟੇ ਕਰਕੇ ਦੋ ਦੇਸ਼ਾਂ ਵਿਚਾਲੇ ਵੰਡ ਦਿੱਤੇ ਗਏ ਸਨ।
ਬੇਸ਼ੱਕ ਦੇਸ਼ ਨੂੰ ਤਾਂ ਆਜ਼ਾਦੀ ਮਿਲ ਗਈ, ਪਰ ਪੰਜਾਬ ਇਸ ਦਾ ਸੰਤਾਪ ਅੱਜ ਤਕ ਹੰਢਾ ਰਿਹਾ ਹੈ।ਲੋਕਾਂ ਨੂੰ ਆਪਣੇ ਹੱਸਦੇ ਵੱਸਦੇ ਪਰਿਵਾਰ ਤੇ ਜ਼ਮੀਨ ਜਾਇਦਾਦ ਛੱਡ ਕੇ ਦੂਜੇ ਦੇਸ਼ ਵੱਲ ਜਾਣ ਨੂੰ ਮਜਬੂਰ ਹੋਣਾ ਪਿਆ।ਦੁਨੀਆ ਦੇ ਇਤਿਹਾਸ ਵਿੱਚ 1947 ਵਿੱਚ ਸਭ ਤੋਂ ਵੱਡਾ ਪਲਾਇਨ ਵਾਪਰਿਆ।
ਅਣਵੰਡੇ ਭਾਰਤ ਦੀ ਜਨਸੰਖਿਆ 390 ਮਿਲੀਅਨ ਸੀ।ਬਾਅਦ ਵਿੱਚ ਪਾਕਿਸਤਾਨ ਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੀ 30-30 ਮਿਲੀਅਨ ਜਨਸੰਖਿਆ ਹੋ ਗਈ।
ਵੰਡ ਦੌਰਾਨ ਤਕਰੀਬਨ ਡੇਢ ਕਰੋੜ ਲੋਕਾਂ ਨੇ ਆਪਣਾ ਟਿਕਾਣਾ ਪੱਟਿਆ ਤੇ ਦੂਜੇ ਦੇਸ਼ ਜਾ ਵਸੇ।ਲੋਕਾਂ ਨੇ ਆਪਣੀ ਧਾਰਮਿਕ ਆਸਥਾ ਮੁਤਾਬਕ ਦੇਸ਼ ਤਾਂ ਚੁਣ ਲਏ ਪਰ ਇਹ ਸਭ ਅਮਨ ਚੈਨ ਨਾਲ ਨਹੀਂ ਹੋਇਆ।ਪਲਾਇਨ ਮੌਕੇ ਆਈਆਂ ਅਨੇਕਾਂ ਮੁਸ਼ਕਲਾਂ ਤੋਂ ਇਲਾਵਾ ਬਹੁਤ ਲੋਕਾਂ ਨੂੰ ਆਪਣੀਆਂ ਜਾਨਾਂ ਤਕ ਗਵਾਉਣੀਆਂ ਪਈਆਂ।ਧਰਮ ਦੇ ਆਧਾਰ ‘ਤੇ ਹੋਈ ਦੇਸ਼ ਵੰਡ ਵਿੱਚ ਫਿਰਕੇਵਾਦ ਫੈਲ ਗਿਆ ਤੇ ਲੋਕਾਂ ਨੇ ਦੂਜੇ ਧਰਮ ਦੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।ਲੱਖਾਂ ਲੋਕ ਇਨ੍ਹਾਂ ਫਿਰਕੂ ਦੰਗਿਆਂ ਵਿੱਚ ਮਾਰੇ ਗਏ। ਇੱਥੇ ਹੀ ਬੱਸ ਨਹੀਂ, ਇਸ ਵੰਡ ਦੌਰਾਨ ਔਰਤਾਂ ਵਿਰੁੱਧ ਬੇਅੰਤ ਅੱਤਿਆਚਾਰ ਹੋਏ।ਔਰਤਾਂ ਦੀ ਬੇਪਤੀ ਕੀਤੀ ਗਈ। ਬਲਾਤਕਾਰ ਕੀਤੇ ਗਏ ਤੇ ਇੱਥੇ ਹੀ ਬੱਸ ਨਹੀਂ ਦੂਜੇ ਧਰਮ ਦੀਆਂ ਔਰਤਾਂ ਦੇ ਸਰੀਰਕ ਅੰਗਾਂ ਨੂੰ ਵੱਢ ਸੂਰਮਗਤੀ ਦਰਸਾਉਣ ਦਾ ਘਿਣਾਉਣਾ ਕੰਮ ਵੀ ਸ਼ੁਰੂ ਹੋ ਗਿਆ।ਜ਼ਮੀਨ-ਜਾਇਦਾਦਾਂ ਦੇ ਮਾਲਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਗਿਆ।
ਆਪਣੀਆਂ ਜਾਇਦਾਦਾਂ ਨੂੰ ਉੱਥੇ ਹੀ ਛੱਡ ਲੋਕ ਦੂਜੇ ਦੇਸ਼ ਨੱਸਣ ਲੱਗੇ।ਪੂਰਬੀ ਪੰਜਾਬ ਨੂੰ ਇਸ ਵੰਡ ਦਾ ਬਹੁਤ ਨੁਕਸਾਨ ਹੋਇਆ। ਲਹਿੰਦੇ ਪੰਜਾਬ ਦੇ ਮੁਕਾਬਲੇ ਚੜ੍ਹਦੇ ਪੰਜਾਬ ਨੂੰ ਘੱਟ ਜ਼ਮੀਨ ਮਿਲੀ ਤੇ ਜਿਸ ਵਿੱਚੋਂ ਖੇਤੀ ਹੇਠਲਾ ਰਕਬਾ ਵੀ ਤੁਲਨਾ ਵਿੱਚ ਘੱਟ ਹੀ ਸੀ।ਦੇਸ਼ ਵੰਡ ਦਾ ਸਾਹਿਤਕ ਘਾਟਾ ਵੀ ਸਭ ਤੋਂ ਵੱਧ ਪੰਜਾਬ ਨੂੰ ਹੀ ਝੱਲਣਾ ਪਿਆ।
ਵੰਡ ਨਾਲ ਪੰਜਾਬੀ ਭਾਸ਼ਾ ਦਾ ਬੇਹੱਦ ਨੁਕਸਾਨ ਹੋਇਆ। ਗੁਰਮੁਖੀ ਲਿਪੀ ਦਾ ਵਿਕਾਸ ਸੀਮਤ ਹੋ ਗਿਆ ਤੇ ਸ਼ਾਹਮੁਖੀ ਲਿਪੀ ਵਿੱਚ ਰਚੇ ਜਾਣ ਵਾਲੇ ਪੰਜਾਬੀ ਸਾਹਿਤ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ।ਜਿਨ੍ਹਾਂ ਬਜ਼ੁਰਗਾਂ ਨੇ ਵੰਡ ਦਾ ਸਾਕਾ ਆਪਣੇ ਅੱਖੀਂ ਦੇਖਿਆ ਹੈ, ਉਹ ਦੱਸਦੇ ਹਨ ਕਿ ਆਜ਼ਾਦੀ ਮਿਲੀ ਨਹੀਂ, ਬਲਕਿ ਫੈਲੀ ਸੀ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.