ਆਨਲਾਈਨ ਡੈਸਕ, ਨਵੀਂ ਦਿੱਲੀ : ਸ਼ੇਅਰ ਬਾਜ਼ਾਰ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਚਾਰ ਦਾ ਸੰਯੁਕਤ ਮਾਰਕਿਟ ਵੈਲਿਊਏਸ਼ਨ (MCap) ਪਿਛਲੇ ਹਫ਼ਤੇ ਵਧ ਕੇ 65,671.35 ਕਰੋੜ ਰੁਪਏ ਹੋ ਗਿਆ। ਇਨ੍ਹਾਂ ਚਾਰ ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਦੀ MCAP ਸਭ ਤੋਂ ਵੱਧ ਵਧੀ ਹੈ।

ਇਨ੍ਹਾਂ ਕੰਪਨੀਆਂ ਦਾ ਵਧਿਆ MCap

ਕੁੱਲ 10 ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ ਤੇ ਭਾਰਤੀ ਏਅਰਟੈੱਲ ਇਨ੍ਹਾਂ ਚਾਰ ਕੰਪਨੀਆਂ ਦੇ ਐਮਕੈਪ ’ਚ ਵਾਧਾ ਹੋਇਆ ਹੈ।

ਇਨ੍ਹਾਂ ਦਾ ਘਟਿਆ MCap

ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ), ਇੰਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਸਟੇਟ ਬੈਂਕ ਆਫ ਇੰਡੀਆ ਤੇ ਬਜਾਜ ਫਾਈਨਾਂਸ ਦੇ ਐਮਕੈਪ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਕਿਸ ਕੰਪਨੀ ਦਾ ਕਿੰਨਾ ਵਧਿਆ MCap?

ਰਿਲਾਇੰਸ ਇੰਡਸਟਰੀਜ਼ ਦਾ ਐਮਕੈਪ ਸਭ ਤੋਂ ਵੱਧ 26,014.36 ਕਰੋੜ ਰੁਪਏ ਵਧ ਕੇ 16,19,907.39 ਕਰੋੜ ਰੁਪਏ ਹੋ ਗਿਆ। HDFC ਬੈਂਕ ਦਾ ਐੱਮਕੈਪ 20,490.9 ਕਰੋੜ ਰੁਪਏ ਵਧ ਕੇ 11,62,706.71 ਕਰੋੜ ਰੁਪਏ ਹੋ ਗਿਆ।

ਭਾਰਤੀ ਏਅਰਟੈੱਲ ਦਾ ਐਮਕੈਪ 14,135.21 ਕਰੋੜ ਰੁਪਏ ਵਧ ਕੇ 5,46,720.84 ਕਰੋੜ ਰੁਪਏ ਤੇ ਆਈਸੀਆਈਸੀਆਈ ਬੈਂਕ ਦਾ ਐਮਕੈਪ 5,030.88 ਕਰੋੜ ਰੁਪਏ ਵਧ ਕੇ 6,51,285.29 ਕਰੋੜ ਰੁਪਏ ਹੋ ਗਿਆ।

ਇਨ੍ਹਾਂ ਕੰਪਨੀਆਂ ਦਾ ਇੰਨਾ ਘਟਿਆ MCap

ਟੀਸੀਐਸ ਦਾ ਐਮਕੈਪ 16,484.03 ਕਰੋੜ ਰੁਪਏ ਘਟ ਕੇ 12,65,153.60 ਕਰੋੜ ਰੁਪਏ ਰਹਿ ਗਿਆ। ਬਜਾਜ ਫਾਈਨਾਂਸ ਦਾ ਐੱਮਕੈਪ 12,202.87 ਕਰੋੜ ਰੁਪਏ ਘਟ ਕੇ 4,33,966.53 ਕਰੋੜ ਰੁਪਏ ਰਹਿ ਗਿਆ।

ਹਿੰਦੁਸਤਾਨ ਯੂਨੀਲੀਵਰ ਦਾ ਐੱਮਕੈਪ 3,406.91 ਕਰੋੜ ਰੁਪਏ ਡਿੱਗ ਕੇ 5,90,910.45 ਕਰੋੜ ਰੁਪਏ, ਸਟੇਟ ਬੈਂਕ ਆਫ ਇੰਡੀਆ 2,543.51 ਕਰੋੜ ਰੁਪਏ ਡਿੱਗ ਕੇ 5,00,046.01 ਕਰੋੜ ਰੁਪਏ ‘ਤੇ ਆ ਗਿਆ।

ਆਈਟੀਸੀ ਦਾ ਐਮਕੈਪ 1,808.36 ਕਰੋੜ ਰੁਪਏ ਦੀ ਗਿਰਾਵਟ ਨਾਲ 5,46,000.07 ਕਰੋੜ ਰੁਪਏ ਤੇ ਇੰਫੋਸਿਸ ਦਾ ਐਮਕੈਪ 290.53 ਕਰੋੜ ਰੁਪਏ ਦੀ ਗਿਰਾਵਟ ਨਾਲ 5,96,391.22 ਕਰੋੜ ਰੁਪਏ ਹੋ ਗਿਆ।

ਰਿਲਾਇੰਸ ਸਭ ਤੋਂ ਕੀਮਤੀ ਕੰਪਨੀ

ਦੇਸ਼ ਤੇ ਬਾਜ਼ਾਰ ਦੀ ਸਭ ਤੋਂ ਕੀਮਤੀ ਕੰਪਨੀ ਵਜੋਂ ਰਿਲਾਇੰਸ ਇੰਡਸਟਰੀਜ਼ ਦਾ ਖਿਤਾਬ ਬਰਕਰਾਰ ਹੈ ਆਈਟੀ ਦਿੱਗਜ ਟੀਸੀਐਸ ਦੂਜੇ ਸਥਾਨ ‘ਤੇ, ਐਚਡੀਐਫਸੀ ਬੈਂਕ ਤੀਜੇ ‘ਤੇ, ਆਈਸੀਆਈਸੀਆਈ ਬੈਂਕ ਚੌਥੇ ‘ਤੇ, ਇਨਫੋਸਿਸ ਪੰਜਵੇਂ ‘ਤੇ, ਹਿੰਦੁਸਤਾਨ ਯੂਨੀਲੀਵਰ ਛੇਵੇਂ ‘ਤੇ, ਭਾਰਤੀ ਏਅਰਟੈੱਲ ਸੱਤਵੇਂ ‘ਤੇ, ਆਈਟੀਸੀ ਅੱਠਵੇਂ ਸਥਾਨ ‘ਤੇ, ਸਟੇਟ ਬੈਂਕ ਆਫ ਇੰਡੀਆ ਨੌਵੇਂ ਸਥਾਨ ‘ਤੇ ਅਤੇ ਬਜਾਜ ਫਾਈਨਾਂਸ ਦਸਵੇਂ ਸਥਾਨ ‘ਤੇ ਹੈ।