Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਫ਼ਰੈਂਡਸ਼ਿਪ ਡੇਅ ‘ਤੇ ਬਿਗ ਬੀ ਨੇ ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਨੂੰ ਵਧਾਈ ਦਿਤੀ

By uscreative Published 2 min read

ਮੁੰਬਈ: ਅਦਾਕਾਰ ਅਮਿਤਾਬ ਬੱਚਨ ਨੇ ਫ਼ਿਲਮ ਉਦਯੋਗ ਦੇ ਅਪਣੇ ਦੋਸਤਾਂ ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਨੂੰ ਫ਼ਰੈਂਡਸ਼ਿਪ ਡੇਅ ਦੀ ਵਧਾਈ ਦਿਤੀ। 73 ਸਾਲਾਂ ਅਦਾਕਾਰਾ ਨੇ ਅਪਣੇ ਟਵੀਟਰ ਪੇਜ਼ ‘ਤੇ ਦੋਹਾਂ ਅਦਾਕਾਰਾਂ ਨਾਲ ਅਪਣੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਉਨ੍ਹਾਂ ਨਾਲ ਲਿਖਿਆ, ਫ਼ਰੈਂਡਸ਼ਿਪ ਡੇਅ ਦੀਆਂ ਵਧਾਈਆਂ.. ਹਮੇਸ਼ਾ। ਬੱਚਨ ਅਤੇ 80 ਸਾਲਾਂ ਧਰਮਿੰਦਰ ਨੇ 1975 ਦੀ ਬੇਹਦ ਸਫ਼ਲ ਫ਼ਿਲਮ ‘ਸ਼ੋਲੇ’ ਰਾਹੀਂ ਦੋਸਤੀ ਦੀ ਨਵੀਂ ਪਰਿਭਾਸ਼ਾ ਲਿਖੀ ਸੀ। ਇਨ੍ਹਾਂ ਦੋਹਾਂ ਨੇ ਜੈ ਅਤੇ ਵੀਰੂ ਦਾ ਕਿਰਦਾਰ ਨਿਭਾਇਆ ਸੀ। ਬੱਚਨ ਨੇ ਇਕ ਸ਼ਾਟ ਪੋਸਟ ਕੀਤਾ ਹੈ ਜਿਸ ਵਿਚ ਉਹ ਅਪਣੇ ਹੱਥਾਂ ਵਿਚ ਇਕ ਫ਼ੋਟੋਫ਼ੇਮ ਲਈ ਵਿਖਾਈ ਦੇ ਰਹੇ ਹਨ ਜਿਸ ਵਿਚ ਉਨ੍ਹਾਂ ਦੀ ਅਤੇ ਧਰਮਿੰਦਰ ਦੀ ‘ਸ਼ੋਲੇ’ ਦੌਰਾਨ ਦੀ ਤਸਵੀਰ ਲੱਗੀ ਹੈ। ਇਸ ਵਿਚ ਲਿਖਿਆ ਹੈ, ਕੁੱਝ ਪਲ ਯਾਦਗਾਰ ਹੋ ਜਾਂਦੇ ਹਨ, ਹਮੇਸ਼ਾ ਲਈ। ਉੁਨ੍ਹਾਂ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਫ਼ਿਲਮ ‘ਦੋਸਤਾਨਾ’ ਵਿਚ ਅਪਣੇ ਸਹਿ ਅਭਿਨੇਤਾ 70 ਸਾਲਾਂ ਸ਼ਤਰੂਘਨ ਸਿਨਹਾ ਨੂੰ ਗੁਲਦਸਤਾ ਭੇਂਟ ਕਰਦੇ ਨਜ਼ਰ ਆ ਰਹੇ ਹਨ। ਸਿਨਹਾ ਦੇ ਪ੍ਰਸਿਧ ਡਾਇਲਾਗ ‘ਖ਼ਾਮੋਸ਼’ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਏ ਦੋਸਤ ਤੇਰੀ ਦੋਸਤੀ ਦੀ ਕਮੀ, ਹਰ ਪਲ ਮਹਿਸੂਸ ਹੋਤੀ ਹੈ, ਜਬ ਸੁਣਨੇ ਹੈ ਖ਼ਾਮੋਸ਼ ਲਫ਼ਜ਼ ਕਿਸੀ ਕੀ ਜ਼ੁਬਾਨ ਸੇ। ਤੁਮਾਰੀ ਯਾਦ ਅਪਣੇ ਆਪ ਆ ਜਾਂਦੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp