ਨਵੇਂ ਗਾਣਿਆਂ ਨੂੰ ਸੁਣਨਾ ਚਾਹੁੰਦੇ ਹਨ ਲੋਕ: ਸੁਨਿਧੀ
ਮੁੰਬਈ, : ਗਾਇਕਾ ਸੁਨਿਧੀ ਚੌਹਾਨ ਦਾ ਕਹਿਣਾ ਹੈ ਕਿ ਅੱਜ ਲੋਕ ਨਵੀਂ ਆਵਾਜ਼ ਸੁਣਨ ਲਈ ਬੇਤਾਬ ਹੋ ਰਹੇ ਹਨ ਅਤੇ ਇਹ ਇਕ ਚੰਗੀ ਪਰੰਪਰਾ ਹੈ। ਸ਼ੀਲਾ ਦੀ ਜਵਾਨੀ ਦੀ 32 ਸਾਲਾਂ ਗਾਇਕਾ ਦਾ ਮੰਨਣਾ ਹੈ ਕਿ ਹੁਣ ਸਾਰੇ ਗਾਇਕਾਂ ਲਈ ਪ੍ਰਾਪਤ ਸਥਾਨ ਹੈ ਜੋ ਉਨ੍ਹਾਂ ਨੂੰ ਚਮਕਣ ਦਾ ਮੌਕਾ ਮਿਲ ਰਿਹਾ ਹੈ। ਸੁਨਿਧੀ ਨੇ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਅੱਜ, ਸੰਗੀਤ ਜਗਤ ਇਕ ਵੱਡੇ ਬਦਲਾਅ ਤੋਂ ਲੰਘ ਰਿਹਾ ਹੈ। ਲੋਕ ਨਵੀਂਆਂ ਆਵਾਜ਼ਾਂ ਨੂੰ ਸੁਣਨ ਲਈ ਬੇਤਾਬ ਹਨ ਅਤੇ ਇਹ ਇਕ ਚੰਗੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਕਈ ਸਾਰੇ ਨਵੇਂ ਗਾਇਕ ਆ ਰਹੇ ਹਨ। ਹਰ ਕਿਸੇ ਨੂੰ ਗੀਤ ਗਾਉਣ ਅਤੇ ਪੇਸ਼ਕਾਰੀ ਦਾ ਮੌਕਾ ਮਿਲ ਰਿਹਾ ਹੈ। ਦਰਸ਼ਕ ਉਨ੍ਹਾਂ ਨੂੰ ਸਵੀਕਾਰ ਕਰ ਰਹੇ ਹਨ, ਜਦਕਿ ਇਨ੍ਹਾਂ ਵਿਚੋਂ ਕੁੱਝ ਹੁਨਰਮੰਦ ਗਾਇਕ ਨਹੀਂ ਵੀ ਹਨ। ਉਨ੍ਹਾਂ ਕਿਹਾ ਕਿ ਸੰਗੀਤ ਜਗਤ ਵਿਚ ਇਕ ਨਵੀਂ ਪ੍ਰਪੰਰਾ ਸ਼ੁਰੂ ਹੋ ਗਈ ਹੈ ਕਿ ਕਲਾਕਾਰ ਖ਼ੁਦ ਗੀਤ ਗਾ ਰਹੇ ਹਨ।
