ਫ਼ਿਲਮਾਂ ‘ਤੇ ਧਿਆਨ ਦੇ ਰਿਹਾ ਹਾਂ ਨਾ ਕਿ ਟੀ ਵੀ ‘ਤੇ: ਅਕਸ਼ੈ ਕੁਮਾਰ
ਕੋਲਕਾਤਾ,: ਰਿਆਲਿਟੀ ਟੀ ਵੀ ਸ਼ੋਅ ‘ਫ਼ਿਅਰ ਫ਼ੈਕਟਰ’ ਦੀ ਮੇਜ਼ਬਾਨੀ ਕਰ ਚੁਕੇ ਬਾਲੀਵੁਡ ਸੁਪਰ ਸਟਾਰ ਅਕਸ਼ੈ ਕੁਮਾਰ ਨੇ ਕਿਹਾ ਹੈ ਕਿ ਅੱਜ ਕਲ ਉਨ੍ਹਾਂ ਦਾ ਧਿਆਨ ਸਿਰਫ਼ ਫ਼ਿਲਮਾਂ ‘ਤੇ ਹੈ। ਕੁਮਾਰ ਤੋਂ ਜਦੋਂ ਟੀ ਵੀ ਵਲ ਪਰਤਣ ਦੀ ਯੋਜਨਾਵਾਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਨਹੀਂ, ਮੈਂ ਹੁਣ ਸਿਰਫ਼ ਫ਼ਿਲਮਾਂ ਵਲ ਧਿਆਨ ਦੇ ਰਿਹਾ ਹਾਂ। ਅਕਸ਼ੈ ਕੁਮਾਰ ਦੀ ਫ਼ਿਲਮ ‘ਰੁਸਤਮ’ 12 ਅਗੱਸਤ ਨੂੰ ਰੀਲੀਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਾਲ ਵਿਚ ਕੇਵਲ ਤਿੰਨ ਚਾਰ ਫ਼ਿਲਮਾਂ ਕਰਦੇ ਹਨ ਪਰ ਇਹ ਅਸਾਨੀ ਨਾਲ 6 ਕਰ ਸਕਦੇ ਹਨ। ਉੁਨ੍ਹਾਂ ਕਿਹਾ ਕਿ ਇਕ ਫ਼ਿਲਮ ਲਈ ਤੁਹਾਨੂੰ 40-45 ਦਿਨਾਂ ਦੀ ਲੋੜ ਹੁੰਦੀ ਹੈ ਅਤੇ ਭਾਵੇਂ ਕਿ ਮੈਂ ਸਾਲ ਵਿਚ ਚਾਰ ਫ਼ਿਲਮਾਂ ਕਰਦਾ ਹਾਂ, ਇਸ ਵਿਚ ਸਿਰਫ਼ 230 ਦਿਨ ਲਗਦੇ ਹਨ। ਬਾਕੀ ਦਿਨ ਮੈਂ ਪਰਵਾਰ ਨਾਲ ਗੁਜਾਰਦਾ ਹਾਂ। ਮੈਂ 6 ਫ਼ਿਲਮਾਂ ਵੀ ਕਰ ਸਕਦਾ ਹਾਂ ਕਿਉੁਂਕਿ ਮੇਰੇ ਕੋਲ ਇਸ ਲਈ ਕਾਫ਼ੀ ਸਮਾਂ ਹੈ।
