Skip to content
Monday, October 26, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਗ਼ਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ ‘ਚ ਹੋਇਆ, ਐਨਾ ਪਹਿਲਾਂ ਕਦੇ ਨਹੀਂ ਹੋਇਆ : ਨਰਿੰਦਰ ਮੋਦੀ

By Admin Published 1 min read

Narendra Modi

 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ ਵਿਚ ਪਿਛਲੇ 6 ਸਾਲਾਂ ਦੌਰਾਨ ਗ਼ਰੀਬਾਂ ਲਈ ਜਿੰਨਾ ਕੰਮ ਹੋਇਆ, ਉਨਾ ਪਹਿਲਾਂ ਕਦੇ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਵੀਡੀਉ ਲਿੰਕ ਰਾਹੀਂ ਮੱਧ ਪ੍ਰਦੇਸ਼ ਦੇ ਰੇਹੜੀ-ਪਟੜੀ ਵਾਲਿਆਂ ਨਾਲ ‘ਸਵਨਿਧੀ ਗੱਲਬਾਤ’ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਇਕ ਦੇਸ਼ ਵਾਸੀ ਦਾ ਜੀਵਨ ਆਸਾਨ ਹੋਵੇ ਅਤੇ ਉਹ ਆਤਮਨਿਰਭਰ ਬਣ ਸਕੇ।ਉਨ੍ਹਾਂ ਕਿਹਾ, ”ਸਾਡੇ ਦੇਸ਼ ‘ਚ ਗ਼ਰੀਬਾਂ ਦੀ ਗੱਲ ਤਾਂ ਬਹੁਤ ਹੋਈ ਹੈ ਪਰ ਗ਼ਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ ਵਿਚ ਹੋਇਆ ਹੈ, ਉਨਾ ਪਹਿਲਾਂ ਕਦੇ ਨਹੀਂ ਹੋਇਆ। ਹਰ ਉਹ ਖੇਤਰ, ਹਰ ਉਹ ਸੈਕਟਰ ਜਿਥੇ ਗ਼ਰੀਬ, ਪੀੜਤ, ਸ਼ੋਸ਼ਿਤ ਅਤੇ ਕਮਜ਼ੋਰ ਸੀ, ਸਰਕਾਰ ਦੀਆਂ ਯੋਜਨਾਵਾਂ ਉਸ ਦਾ ਸਹਾਰਾ ਬਣ ਕੇ ਆਈਆਂ।”ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਦਾ ਗ਼ਰੀਬ ਕਾਗ਼ਜ਼ਾਂ ਦੇ ਡਰ ਤੋਂ ਪਹਿਲਾਂ ਬੈਂਕ ‘ਚ ਜਾਂਦਾ ਤਕ ਨਹੀਂ ਸੀ ਪਰ ਹੁਣ ਜਨ ਧਨ ਯੋਜਨਾ ਰਾਹੀਂ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੁਲ੍ਹਵਾਏ ਗਏ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਕਰਜਾ, ਰਿਹਾਇਸ਼ ਯੋਜਨਾ ਦਾ ਲਾਭ ਅਤੇ ਆਰਥਕ ਮਦਦ ਮਿਲ ਰਹੀ ਹੈ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp