ਚੰਡੀਗੜ੍ਹ: ਸਾਬਕਾ ਪੀ.ਸੀ.ਐਸ. ਅਤੇ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਦੇ ਮਾਹਰ ਪ੍ਰੀਤਮ ਸਿੰਘ ਕੁਮੇਦਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਕੋਈ ਕਾਨੂੰਨੀ ਵਿਵਾਦ ਨਹੀਂ ਹੈ। ਇਹ ਤਾਂ ਸਿਰਫ ‘ਪਾਣੀਆਂ ਦੇ ਉੱਤੇ ਹੱਕ’ ਦਾ ਮਸਲਾ ਹੈ ਨਾ ਕਿ ‘ਪਾਣੀਆਂ ਦੀ ਵੰਡ’ ਦਾ।ਸਾਬਕਾ ਪੀ.ਸੀ.ਐਸ. ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਸਿਰਫ ਸਤਲੁਜ ਯਮੁਨਾ ਲਿੰਕ ਨਹਿਰ ਹੀ ਨਹੀਂ, ਐਸ.ਵਾਈ.ਐਲ. ਤਾਂ ਛੋਟਾ ਜਿਹਾ ਮੁੱਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਪਾਣੀਆਂ ‘ਤੇ ਹੱਕ ਕਿਸਦਾ ਹੈ?ਕੁਮੇਦਾਨ ਨੇ ਕਿਹਾ ਕਿ ਹਰਿਆਣਾ ਨੂੰ ਭਾਖੜਾ ਮੇਨ ਲਾਈਨ ਤੋਂ ਪਹਿਲਾਂ ਹੀ 16.2 ਐਲ.ਏ.ਐਫ. ਪਾਣੀ ਮਿਲ ਰਿਹਾ ਹੈ। ਐਸ.ਵਾਈ.ਐਲ. ਤਾਂ ਬਾਕੀ ਦੇ 18.8 ਐਲ.ਏ.ਐਫ. ਪਾਣੀ ਨੂੰ ਲਿਜਾਣ ਲਈ ਬਣਾਈ ਜਾ ਰਹੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


