Ad-Time-For-Vacation.png

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਲਵਾਈ ਮੋਰਚੇ ਚ ਭਰਵੀਂ ਹਾਜ਼ਰੀ,ਕੀਤਾ ਕੀਰਤਨ

ਬਰਗਾੜੀ 5 ਸਤੰਬਰ (ਬਘੇਲ ਸਿੰਘ ਧਾਲੀਵਾਲ,)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਪ੍ਰਧਾਨ ਸ੍ਰੋਮਣੀ ਰਾਗੀ ਸਭਾ ਨੇ ਕਿਹਾ ਕਿ ਸਾਡੇ ਲਈ ਗੁਰੂ ਸਭ ਤੋਂ ਉੱਪਰ ਹੈ, ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਓਥੇ ਸਾਡਾ ਜਾਣਾ ਜਰੂਰ ਬਣਦਾ ਹੈ। ਗੁਰੂ ਦਾ ਇਨਸਾਫ ਲੈਣ ਲਈ ਮੋਰਚੇ ਵਿੱਚ ਭਾਵੇਂ ਕੋਈ ਵੀ ਬੈਠਾ ਹੋਵੇਮ ਜਿੰਨੀ ਦੇਰ ਇਨਸਾਫ ਨਹੀ ਮਿਲਦਾ ਅਸੀ ਓਥੇ ਜਾਂਦੇ ਰਹਾਂਗੇ। ਸੂਰਮਾ ਸਿੰਘ ਰਾਗੀ ਭਾਈ ਲਖਵਿੰਦਰ ਸਿੰਘ ਨੇ ਕੀਰਤਨ ਵਿਖਿਆਨ ਕਰਦਿਆਂ ਕਿਹਾ ਕਿ ਜਿੰਨਾਂ ਲੋਕਾਂ ਨੇ ਬੇਅਦਬੀਆਂ ਕੀਤੀਆਂ ਹਨ,ਸਮੇ ਦੀਆਂ ਸਰਕਾਰਾਂ ਉਹਨਾਂ ਨੂੰ ਸਜਾ ਦੇਣ ਜਾ ਨਾ ਦੇਣ ਪ੍ਰੰਤੂ ਪਰਮਾਤਮਾ ਇੱਕ ਦਿਨ ਕੀਤੇ ਦੀ ਸਜਾ ਉਹਨਾਂ ਨੂੰ ਜਰੂਰ ਦੇਵੇਗਾ।ਉਹਨਾਂ ਸਿੱਖ ਜਗਤ ਨੂੰ ਸਬਦ ਗੁਰੂ ਨਾਲ ਜੁੜਨ ਦੀ ਬੇਨਤੀ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਦੇ ਭਾਣੇ ਅੰਦਰ ਰਹਿ ਕੇ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ। ਉਹਨਾਂ ਸਮੁੱਚੇ ਰਾਗੀ ਸਿੰਘਾਂ ਨੂੰ ਗੁਰੂ ਦੇ ਇਨਸਾਫ ਲਈ ਲੱਗੇ ਮੋਰਚੇ ਵਿੱਚ ਆਉਣ ਦੀ ਅਪੀਲ ਕੀਤੀ।ਸਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੁਖਬੀਰ ਸਿੰਘ ਬਾਦਲ ਤੇ ਵਰਣਿਆਂ ਕਿਹਾ ਕਿ ਸਭ ਤੋਂ ਵੱਡਾ ਅੱਤਵਾਦੀ ਸੁਖਬੀਰ ਬਾਦਲ ਆਪ ਹੈ, ਜਿਸਨੇ ਆਪਣੇ ਗੁਰੂ ਅਤੇ ਅਪਣੀ ਕੌਂਮ ਦਾ ਘਾਣ ਕਰਦਿਆਂ ਬਿਲਕੁਲ ਤਰਸ ਨਹੀ ਕੀਤਾ।ਉਹਨਾਂ ਕਿਹਾ ਕਿ ਉਹਨਾਂ ਨੇ ਅਪਣੇ ਗੁਰੂ ਨੂੰ ਤਾਂ ਕਦੇ ਵੀ ਪਿਤਾ ਨਹੀ ਸਮਝਿਆ ਬਲਕਿ ਸਿਰਸੇ ਵਾਲੇ, ਭਨਿਆਰੇ ਵਾਲੇ, ਨੂਰ ਮਹਿਲੀਏ ਅਤੇ ਨਾਗਪੁਰੀਆਂ ਨੂੰ ਪਿਤਾ ਮੰਨਦਾ ਹੈ। ਉਹਨਾਂ ਸੁਖਬੀਰ ਬਾਦਲ ਦੇ ਵਿਰੋਧ ਨੂੰ ਸਹੀ ਠਹਿਰਾਉਦਿਆਂ ਕਿਹਾ ਕਿ ਭਾਂਵੇ ਸਭ ਨੂੰ ਰੈਲੀਆਂ ਕਰਨ ਦਾ ਅਧਿਕਾਰ ਹੈ, ਪਰ ਇਹਨਾਂ ਨੇ ਗੁਰੂ ਦੀਆਂ ਬੇਅਦਬੀਆਂ ਕਰਵਾਈਆਂ, ਤੇ ਹੁਣ ਇਨਸਾਫ ਲੈਣ ਲਈ ਮੋਰਚਾ ਲਾ ਕੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਭਰਾ ਜਿਹੜੇ ਕੌਂਮ ਲਈ ਕੁਰਬਾਨ ਹੋਏ ਹਨ, ਇਹ ਉਹਨਾਂ ਨੂੰ ਵੀ ਅੱਤਵਾਦੀ ਕਹਿ ਰਿਹਾ ਹੈ।ਇਸ ਮੌਕੇ ਉਹਨਾਂ ਦੇ ਨਾਲ ਭਾਈ ਜਸਪਿੰਦਰ ਸਿੰਘ, ਭਾਈ ਗੁਰਕੀਰਤ ਸਿੰਘ,ਭਾਈ ਹਰਨਾਮ ਸਿੰਘ,ਭਾਈ ਕਰਮਜੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਰਾਗੀ ਸਿੰਘਾਂ ਨੇ ਵੀ ਹਾਜ਼ਰੀ ਭਰੀ।ਅੱਜ ਮੋਰਚੇ ਵਿੱਚ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਭਰਨਗੇ ਹਾਜ਼ਰੀ।ਯਾਦ ਰਹੇ ਕਿ ਇਹ ਉਹ ਹੀ ਕਾਰਜ ਸਿੰਘ ਹੈ ਜਿਸਨੇ 2015 ਵਿੱਚ ਬੇਅਦਬੀਆਂ ਸਮੇਂ ਗਿਆਨੀ ਗੁਰਬਚਨ ਸਿੰਘ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਸੀ।ਆਈਆਂ ਸੰਗਤਾਂ ਦਾ ਧੰਨਵਾਦ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.