Ad-Time-For-Vacation.png

ਸੜਕਾਂ ‘ਤੇ ਬਾਦਲਾਂ ਦਾ ਰਾਜ, ਖੇਤਾਂ ਦੀਆਂ ਪਗਡੰਡੀਆਂ ਤੇ ਖਾਲਸੇ ਦਾ ਰਾਜ

ਸਰਬੱਤ ਖ਼ਾਲਸਾ ਨੇ ਬਾਦਲ ਪਿਉ-ਪੁੱਤਰ ਨੂੰ ਪੰਥ ‘ਚੋਂ ਛੇਕਿਆ

ਜੰਗਲ ਬੇਲਿਆਂ ‘ਚ ਸਰਬੱਤ ਖਾਲਸਾ ਕਰਕੇ ਪੁਰਾਤਨ ਇਤਿਹਾਸ ਮੁੜ ਦੁਹਰਾਇਆ, ਬਾਦਲਾਂ ਦੇ ਜ਼ਬਰ ਅੱਗੇ ਨਾ ਝੁੱਕਿਆ ਖ਼ਾਲਸਾ ਪੰਥ

ਤਲਵੰਡੀ ਸਾਬੋ (ਅਨਿਲ ਵਰਮਾ/ਮੇਜਰ ਸਿੰਘ/ਜਸਵੀਰ ਸਿੰਘ ਹੇਰਾਂ/ਆਰ.ਐਸ. ਸਿੱਧੂ) : ਮੁਗਲਾਂ ਦੇ ਸਮੇਂ ਜਦੋਂ ਸਿੰਘਾਂ ਦਾ ਘਰ ਘੋੜਿਆਂ ਦੀਆਂ ਕਾਠੀਆਂ ਤੇ ਹੋਇਆ ਕਰਦਾ ਸੀ ਅਤੇ ਕੌਮ ਤੇ ਪਈ ਭੀੜ ਸਮੇਂ ਸਰਬੱਤ ਖ਼ਾਲਸਾ ਵੀ ਜੰਗਲ ਬੇਲਿਆਂ ‘ਚ ਸੱਦ ਲਿਆ ਜਾਂਦਾ ਸੀ, ਅੱਜ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੂਰ ਖੇਤਾਂ ‘ਚ ਜਿੱਥੇ ਨਾ ਕੋਈ ਸਟੇਜ਼ , ਨਾ ਕੋਈ ਟੈਂਟ, ਨਾ ਕੋਈ ਮਾਈਕ, ਨਾ ਪਾਣੀ, ਨਾ ਚਾਹ, ਨਾ ਲੰਗਰ, ਨਾ ਕੋਈ ਦਰੀ ਤੇ ਨਾ ਹੀ ਸੜਕਾਂ ਤੋਂ ਆਉਣ ਦੀ ਆਗਿਆ। ਚਾਰੇ ਪਾਸੇ ਪੁਲਿਸ ਹੀ ਪੁਲਿਸ, ਉਸਦੇ ਬਾਵਜੂਦ ਜਦੋਂ ਖੇਤਾਂ ਦੀਆਂ ਪਗਡੰਡੀਆਂ ਤੇ ਕਿਆਰਿਆਂ ਦੀਆਂ ਵੱਟਾਂ ਤੇ ਕੇਸਰੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਦੀਆਂ ਡਾਰਾਂ ਦੀਆਂ ਡਾਰਾਂ ਤੁਰੀਆਂ ਆਉਂਦੀਆ ਵਿਖਾਈ ਦਿੱਤੀਆਂ, ਜਿਨਾਂ ਦੇ ਪੈਰ ਗਿੱਲੇ ਖੇਤਾਂ ‘ਚੋਂ ਲੰਘਣ ਕਾਰਨ ਗਾਰੇ ਤੇ ਚਿੱਕੜ ਨਾਲ ਲਿਬੜੇ ਪ੍ਰੰਤੂ ਚਿਹਰੇ ਤੇ ਨੂਰ, ਸਰਬੱਤ ਖਾਲਸਾ ‘ਚ ਪੁੱਜਣ ਦੀ ਸੰਤੁਸ਼ਟੀ ਤੇ ਠਾਠਾ ਮਾਰਦੇ ਸਿੱਖੀ ਦੇ ਜ਼ਜ਼ਬੇ ਦੇ ਨਾਜ਼ਾਰੇ ਨੇ ਪੁਰਾਤਨ ਖ਼ਾਲਸੇ ਨੂੰ ਮੁੜ ਸੁਰਜੀਤ ਕਰ ਦਿੱਤਾ, ਅੱਤ ਦੀ ਧੁੰਦ ਅਤੇ ਕੜਾਕੇ ਦੀ ਠੰਡ ਦੇ ਬਾਵਜੂਦ ਸਿੱਖ ਸੰਗਤਾਂ ਦਾ ਜ਼ਜਬਾਤੀ ਹੜ, ਸਰਬੱਤ ਖਾਲਸੇ ਦੇ ਸਥਾਨ ਵੱਲ ਤੜਕੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਨਿਰੰਤਰ ਵੱਗਦਾ ਰਿਹਾ। ਜ਼ਾਬਰ ਸਰਕਾਰ ਦੇ ਜ਼ਬਰ ਨੂੰ ਆਪਣੇ ਸਬਰ ਨਾਲ ਖ਼ਾਲਸਾ ਪੰਥ ਨੇ ਅੱਜ ਪੂਰੀ ਤਰਾਂ ਚਿੱਤ ਕਰ ਦਿੱਤਾ।

ਜਦੋਂ ਜਦੋਂ ਕੌਮ ਤੇ ਭੀੜ ਪਈ ਸੰਘਰਸ਼ੀ ਯੋਧਿਆਂ ਅਤੇ ਸਿੱਖ ਸੰਗਤਾਂ ਦੇ ਬੁਲੰਦ ਹੌਂਸਲਿਆਂ ਨੇ ਕੌਮ ਵਿਰੋਧੀ ਤਾਕਤਾਂ ਨੂੰ ਹਮੇਸ਼ਾ ਹੀ ਮੂੰਹਤੋੜ ਜਵਾਬ ਦਿੱਤਾ, ਇੱਕ ਵਾਰ ਫਿਰ ਪੰਜਾਬ ਦੀਆਂ ਸੰਗਤਾਂ ਨੇ ਕੌਮ ਵਿਰੋਧੀ ਤਾਕਤਾਂ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੌਮ ਵਿਰੋਧੀ ਸੋਚ ਅਤੇ ਸਾਜਿਸ਼ ਤੇ ਭਾਰੂ ਪੈਂਦਿਆਂ ਪੁਲਿਸ ਦੀਆਂ ਜਬਰਦਸਤ ਰੋਕਾਂ ਨੂੰ ਤੋੜਦੇ ਹੋਏ ਖੇਤਾਂ ਵਿੱਚਦੀ ਸੈਂਕੜੇ ਸੰਗਤਾਂ ਦੇ ਕਾਫਲਿਆਂ ਨਾਲ ਸੰਗਤਾਂ ਸਰਬੱਤ ਖਾਲਸਾ ਵਿੱਚ ਪਹੁੰਚੀਆਂ ਅਤੇ ਖੇਤਾਂ ਵਿੱਚ ਝੂਲਦੇ ਕੇਸਰੀ ਝੰਡਿਆਂ ਅਤੇ ਖਾਲਿਸਤਾਨ ਜਿੰਦਾਬਾਦ, ਅਜਾਦ ਸਿੱਖ ਰਾਜ ਜਿੰਦਾਬਾਦ ਦੇ ਨਾਹਰਿਆਂ ਨਾਲ ਸਰਬੱਤ ਖਾਲਸਾ ਸਫਲਤਾ ਨਾਲ ਸੰਪੰਨ ਹੋਇਆ ਅਤੇ ਇਤਿਹਾਸਕ ਇੱਕਠ ਨੇ ਬਾਦਲ ਸਰਕਾਰ ਦੀਆਂ ਜੜਾਂ ਹਿਲਾਕੇ ਰੱਖ ਦਿੱਤੀਆਂ ਜਦੋਂ ਕਿ ਪੁਲਿਸ ਨੇ ਪਿਛਲੇ ਪੰਜ ਦਿਨਾਂ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਰਸਤਿਆਂ ਦੇ ਨਾਲ ਸਰਹੱਦਾਂ ਨੂੰ ਸੀਲ ਕੀਤਾ ਹੋਇਆ ਸੀ।

ਇਸ ਮੌਕੇ ਇਤਿਹਾਸਕ ਇੱਕਠ ਨੇ ਮਤੇ ਪਾਸ ਰਾਹੀਂ ਪੰਜਾਬ ਵਿੱਚੋਂ ਬਾਦਲ-ਰਾਵਣ ਰਾਜ ਦੇ ਖਾਤਮੇ ਦਾ ਪ੍ਰਣ ਲਿਆ ਅਤੇ ਕੌਮ ਦੇ ਯੋਧੇ ਪਹਿਲੇ ਸਰਬੱਤ ਖਾਲਸਾ ਵੱਲੋਂ ਐਲਾਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਰਿਹਾਅ ਕਰਨ, ਦੂਸਰੇ ਸਰਬੱਤ ਖਾਲਸਾ ਨੂੰ ਰੋਕਣ ਲਈ ਗ੍ਰਿਫਤਾਰ ਕੀਤੇ ਗੁਰਦੀਪ ਸਿੰਘ ਬਠਿੰਡਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਬਾਬਾ ਚਮਕੌਰ ਸਿੰਘ ਭਾਈਰੂਪਾ ਸਮੇਤ ਸਮੂਹ ਸੰਗਤਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਸਰਬੱਤ ਖਾਲਸਾ ਨੂੰ ਰੋਕਣ ਲਈ ਪੁਲਿਸ ਦੀਆਂਧੱਕੇਸ਼ਾਹੀਆਂ, ਸੰਗਤਾਂ ਦੇ ਘਰੇ ਛਾਪੇ ਮਾਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੇ ਹਮੇਸ਼ਾ ਹੀ ਕੌਮ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਪਰ ਖੁਸ਼ੀ ਦੀ ਗੱਲ ਹੈ ਕਿ ਕੌਮ ਨੇ ਵਿਰੋਧੀ ਤਾਕਤਾਂ ਨੂੰ ਮੂੰਹਤੋੜ ਜਵਾਬ ਦਿੱਤਾ।

ਉਹਨਾਂ ਕਿਹਾ ਕਿ ਹਿੰਦੁਸਤਾਨ ਵਿੱਚ ਕੋਈ ਸੁਰੱਖਿਅਤ ਨਹੀਂ, ਹਰ ਵਰਗ ਦੀ ਸੁਰੱਖਿਆ ਲਈ ਅਜਾਦ ਸਿੱਖ ਰਾਜ ਸਮੇਂ ਦੀ ਲੋੜ ਹੈ ਕਿਉਂਕਿ ਕੇਂਦਰ ਸਰਕਾਰ ਦੀਆਂ ਸਾਜਿਸ਼ਾਂ ਇਹ ਹਨ ਕਿ ਪਾਕਿਸਤਾਨ ਨਾਲ ਯੁੱਧ ਹੋਵੇ ਤਾਂ ਉਸ ਯੁੱਧ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ। ਉਹਨਾਂ ਅੱਜ ਦੇ ਇੱਕਠ ਨੂੰ ਮੋਦੀ ਅਤੇ ਬਾਦਲ ਸਰਕਾਰਾਂ ਲਈ ਖੁੱਲਾ ਚੈਲੇਂਜ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਇਨਸਾਫ ਨਾ ਮਿਲਣ ਕਰਕੇ ਰੋਸ ਭਰਪੂਰ ਇਹ ਇੱਕਠ ਦੱਸਦਾ ਹੈ ਕਿ ਆਉਣ ਵਾਲਾ ਸਮਾਂ ਸਿੱਖ ਸੰਗਤਾਂ ਦੇ ਬੁਲੰਦ ਹੌਂਸਲਿਆਂ ਦਾ ਹੋਵੇਗਾ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦਾਅਵਾ ਕੀਤਾ ਕਿ ਅਜਾਦ ਸਿੱਖ ਰਾਜ ਵਿੱਚ ਹਿੰਦੂ, ਸਿੱਖ, ਇਸਾਈ ਦੇ ਨਾਲ ਹਰ ਵਰਗ ਸੁਰੱਖਿਅਤ ਰਹੇਗਾ ਜਦੋਂ ਕਿ ਭਗਵਾਂ ਰਾਜ ਵਿੱਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਰਹਿ ਗਿਆ, ਇੱਥੋਂ ਤੱਕ ਕਿ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇੱਕਤਰ ਹੁੰਦੀਆਂ ਸੰਗਤਾਂ ਤੇ ਵੀ ਵਧੀਕੀਆਂ ਕੀਤੀਆਂ ਜਾਂਦੀਆਂ ਹਨ ਅਤੇ ਪਿਛਲੇ ਪੰਜ ਦਿਨਾਂ ਤੋਂ ਲਾਈਆਂ ਜਾ ਰਹੀਆਂ ਰੋਕਾਂ ਤੋਂ ਬਾਦਲ ਸਰਕਾਰ ਦਾ ਕੌਮ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ।

ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਕੌਮ ਨੂੰ ਸਭ ਤੋਂ ਵੱਡਾ ਖਤਰਾ ਨਾਗਪੁਰ ਤਖ਼ਤ ਅਤੇ ਪੰਜਾਬ ਦੇ ਦੁਸ਼ਮਣ ਮੁੱਖ ਮੰਤਰੀ ਬਾਦਲ ਪਰਿਵਾਰ ਤੋਂ ਹੈ ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਬੰਧਨ ਦਾ ਸਫਾਇਆ ਹੀ ਕੌਮ ਦੀ ਜਿੱਤ ਹੋਵੇਗਾ ਅਤੇ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਸਿੱਖਾਂ ਦੇ ਹੋਏ ਕਤਲੇਆਮ ਲਈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਾਬਾ ਸੁਖਦੇਵ ਸਿੰਘ ਜੋਗਾਨੰਦ ਨੇ ਭਾਵੁਕ ਤਕਰੀਰ ਰਾਹੀਂ ਕੌਮ ਲਈ ਅੱਜ ਦੇ ਦਿਨ ਨੂੰ ਮਨਹੂਸ ਕਰਾਰ ਦਿੱਤਾ ਅਤੇ ਦੱਸਿਆ ਕਿ ਅੱਜ ਦੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਨਮ ਲਿਆ ਸੀ ਜਿਸ ਨੇ ਆਪਣੇ ਰਾਜ ਦੌਰਾਨ ਕੌਮ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਪਰ ਅੱਜ ਦਾ ਇਹ ਇੱਕਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਆਪਣਾ ਜਨਮਦਿਨ ਨਹੀਂ ਮਰਨਦਿਨ ਮਨਾ ਰਹੇ ਹਨ।

ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸਾ, ਮੱਖਣ ਸਿੰਘ ਸਮਾਓਂ, ਬਗੀਚਾ ਸਿੰਘ ਵੜੈਚ, ਅਮਰਜੀਤ ਸਿੰਘ ਮਰਿਆਦਾ, ਸੰਤ ਹਰਦੇਵ ਸਿੰਘ, ਬੱਬਲਪ੍ਰੀਤ ਸਿੰਘ, ਬਲਜਿੰਦਰ ਸਿੰਘ ਮੋਰਜੰਡ ਆਦਿ ਨੇ ਸੰਬੋਧਨ ਕੀਤਾ। ਕੌਂਸਲਰ ਰਜਿੰਦਰ ਸਿੰਘ ਕੋਟਸ਼ਮੀਰ, ਮਨਜੀਤ ਸਿੰਘ ਸੀਰਾ, ਸੁਰਜੀਤ ਸਿੰਘ ਨੰਦਗੜ ਆਦਿ ਹਾਜਰ ਸਨ ਉਥੇ ਹੀ ਸਰਬੱਤ ਖਾਲਸਾ ਦੇ ਇਤਿਹਾਸਕ ਇੱਕਠ ਵਿੱਚ ਬਜੁਰਗ, ਅੰਗਹੀਣ ਵਿਅਕਤੀਆਂ ਦੇ ਬੁਲੰਦ ਹੌਂਸਲੇ ਦੇਖਣ ਨੂੰ ਮਿਲੇ ਉਥੇ ਹੀ ਔਰਤਾਂ ਦੀ ਸ਼ਮੂਲੀਅਤ ਵੱਧ ਰਹੀ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.