ਸੜਕਾਂ ‘ਤੇ ਨਮਾਜ਼ ਨਹੀਂ ਰੋਕ ਸਕਦਾ , ‘ਤੇ ਥਾਣਿਆਂ ‘ਚ ਜਨਮ-ਅਸ਼ਟਮੀ ਕਿਸ ਤਰ੍ਹਾਂ ਰੋਕਾਂ
ਲਖਨਊ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯਗੀ ਅਦਿੱਤਯਨਾਥ ਨੇ ਸੂਬੇ ਦੀ ਪਿੱਛਲੀ ਸਰਕਾਰ ‘ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਈਦ ਦੇ ਦੌਰਾਨ ਸੜਕਾਂ ‘ਤੇ ਅਦਾ ਕੀਤੀ ਜਾਣ ਵਾਲੀ ਨਮਾਜ਼ ਨੂੰ ਨਹੀਂ ਰੋਕ ਸਕਦੇ ਤਾਂ ਉਹ ਥਾਣਿਆਂ ‘ਚ ਮਨਾਈ ਜਾਣ ਵਾਲੀ ਜਨਮ ਅਸ਼ਟਮੀ ਨੂੰ ਵੀ ਰੋਕਣ ਦਾ ਅਧਿਕਾਰ ਨਹੀਂ ਹੈ। ਲਖਨਊ ‘ਚ ਇਕ ਪ੍ਰੋਗਰਾਮ ਦੌਰਾਨ ਯੋਗੀ ਅਦਿੱਤਯਨਾਥ ਨੇ ਕਿਹਾ ਕਿ ਜੇਕਰ ਮੈਂ ਸੜਕ ‘ਤੇ ਈਦ ਦੇ ਦਿਨ ਨਮਾਜ਼ ਪੜ੍ਹਣ ‘ਤੇ ਰੋਕ ਨਹੀਂ ਲਗਾ ਸਕਦਾ, ਤਾਂ ਮੈਨੂੰ ਕੋਈ ਹੱਕ ਨਹੀਂ ਹੈ ਕਿ ਮੈਂ ਥਾਣਿਆਂ ‘ਚ ਜਨਮਅਸ਼ਟਮੀ ਦੇ ਤਿਓਹਾਰ ਨੂੰ ਰੋਕਾਂ…ਕੋਈ ਹੱਕ ਨਹੀਂ ਹੈ।



