ਸੋਨੀਆ ਗਾਂਧੀ ਦੀ ਸਿਹਤ ਵਿਚ ਸੁਧਾਰ, ਹਸਪਤਾਲੋਂ ਛੁੱਟੀ
ਨਵੀਂ ਦਿੱਲੀ, : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅੱਜ ਇਕ ਨਿੱਜੀ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ ਇਥੇ ਵਾਇਰਲ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਭਰਤੀ ਹੋਈ ਸੀ। ਸ੍ਰੀ ਗੰਗਾ ਰਾਮ ਹਸਪਤਾਲ ਦੇ ਚੈਸਟ ਐਂਡ ਪੁਲਮੋਨੋਲਾਜੀ ਮੈਡੀਸਨ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਅਰੁਨ ਕੁਮਾਰ ਬਾਸੂ ਨੇ ਕਿਹਾ, ”ਗਾਂਧੀ ਦਾ ਬੁਖ਼ਾਰ ਠੀਕ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਥਿਰ ਹਾਲਤ ਵਿਚ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।”



