Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਸੁਸ਼ਾਂਤ ਦੀ ਪਹਿਲੀ ਰੋਮਾਂਟਿਕ ਫਿਲਮ ਹੋਵੇਗੀ ‘ਰਾਬਤਾ’

By Admin Published 1 min read

ਸੁਸ਼ਾਂਤ ਸਿੰਘ ਰਾਜਪੂਤ ਦੀ ਪੰਜਵੀਂ ਫਿਲਮ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਹੈ, ਜੋ ਸਤੰਬਰ ਵਿੱਚ ਰਿਲੀਜ਼ ਹੋਵੇਗੀ। ਉਸ ਦੇ ਬਾਅਦ ਛੇਵੀਂ ਫਿਲਮ ਹੋਵੇਗੀ ‘ਰਾਬਤਾ’, ਜੋ ਅਗਲੇ ਸਾਲ ਆ ਸਕਦੀ ਹੈ। ਸੁਸ਼ਾਂਤ ਕਹਿੰਦੇ ਹਨ, ”ਇਹ ਮੇਰੀ ਪਹਿਲੀ ਰੋਮਾਂਟਿਕ ਫਿਲਮ ਹੋਵੇਗੀ। ਮੈਂ ਇਸ ਤੋਂ ਪਹਿਲਾਂ ਕੋਈ ਰੋਮਾਂਟਿਕ ਫਿਲਮ ਨਹੀਂ ਕੀਤੀ।”

ਜਦ ਪੁੱਛਿਆ ਕਿ ਤੁਸੀਂ ‘ਸ਼ੁੱਧ ਦੇਸੀ ਰੋਮਾਂਸ’ ਨੂੰ ਭੁੱਲ ਗਏ ਤਾਂ ਮੁਸਕਰਾਉਂਦੇ ਹੋਏ ਕਿਹਾ, ”ਇਸ ਵਿੱਚ ਮੇਰਾ ਕਿਰਦਾਰ ਕਮੀਨਾ ਸੀ। ਫਿਲਮ ਵਿੱਚ ਮੇਰਾ ਜੋ ਇਹ ਕਿਰਦਾਰ ਸੀ, ਦੇਸ਼ ਵਿੱਚ ਕੋਈ ਇਸ ਦੇ ਵਰਗਾ ਨਹੀਂ ਬਣਨਾ ਚਾਹੇਗਾ। ਇਸ ਲਈ ਮੈਂ ਇਸ ਨੂੰ ਰੋਮਾਂਟਿਕ ਫਿਲਮ ਨਹੀਂ ਕਹਾਂਗਾ। ਇਸ ਦਾ ਮੂਲ ਵਿਚਾਰ ਇਹ ਸੀ ਕਿ ਸਾਡੇ ਹਾਰਮੋਨ ਸਾਡੇ ਤੋਂ ਕੀ ਕਰਵਾਉਂਦੇ ਹਨ ਅਤੇ ਅਸੀਂ ਅਸਲ ਵਿੱਚ ਕੀ ਕਰਨਾ ਚਾਹੁੰਦੇ ਹਾਂ?’

ਉਹ ਕਹਿੰਦੇ ਹਨ, ”ਮੇਰੀ ਪਹਿਲੀ ਫਿਲਮ ‘ਕਾਈ ਪੋ ਛੇ’ ਵਿੱਚ ਮੇਰੀ ਕੋਈ ਹੀਰੋਇਨ ਨਹੀਂ ਸੀ। ਮੇਰੀ ਤੀਸਰੀ ਫਿਲਮ ‘ਪੀਕੇ’ ਵਿੱਚ ਮੈਂ ਸਿਰਫ 10 ਮਿੰਟ ਲਈ ਸੀ। ਉਸ ਵਿੱਚ ਅਨੁਸ਼ਕਾ ਸ਼ਰਮਾ ਦੇ ਨਾਲ ਬੱਸ ਇੱਕ ਗੀਤ ਸੀ। ਚੌਥੀ ਫਿਲਮ ‘ਡਿਟੈਕਟਿਵ ਵਿਓਮਕੇਸ਼ ਬਖਸ਼ੀ’ ਵਿੱਚ ਵੀ ਕੋਈ ਲਵ ਐਂਗਲ ਨਹੀਂ ਸੀ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp