ਪਟਨਾ : ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੀਤੇ ਖਾਸ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਿੱਖ ਜਗਤ ਵੱਲੋਂ ਰੱਜ ਕੇ ਸ਼ਲਾਘਾ ਹੋਈ ਸੀ। ਇਨਾਂ ਸਮਾਗਮਾਂ ਦੇ ਪ੍ਰਬੰਧਾਂ ਲਈ ਬਿਹਾਰੀ ਮੁੱਖ ਮੰਤਰੀ ਦਾ ਕੱਦ ਪੂਰੀ ਦੁਨੀਆ ਵਿੱਚ ਮਾਣ ਨਾਲ ਉੱਚਾ ਹੋਇਆ। ਜਨਵਰੀ ਮਹੀਨੇ ਵਿੱਚ ਸ਼ਾਨੋ ਸ਼ੌਕਤ ਨਾਲ ਨੇਪਰੇ ਚੜੇ ਸਮਾਗਮਾਂ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਖਾਸ ਧੰਨਵਾਦ ਕਰਨ ਲਈ ਬੀਤੇ ਦਿਨ ਪੰਜਾਬ ਤੇ ਦਿੱਲੀ ਤੋਂ ਸਿੱਖਾਂ ਦਾ ਵਫਦ ਬਿਹਾਰ ਭਵਨ ਵਿਖੇ ਪਹੁੰਚਿਆ।ਸਿੱਖਾਂ ਦੇ ਇਸ ਵਫਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਰਾਗੀ ਭਾਈ ਬਲਦੀਪ ਸਿੰਘ ਤੇ ਇਨਕਮ ਟੈਕਸ ਵਿਭਾਗ ਦੇ ਰਿਟਾ. ਚੀਫ ਕਮਿਸ਼ਨਰ ਸੁਰਿੰਦਰਜੀਤਪਾਲ ਸਿੰਘ ਸਮੇਤ ਹੋਰ ਵੱਖ-ਵੱਖ ਸ਼ਖਸੀਅਤਾਂ ਸ਼ਾਮਲ ਸਨ। ਬਿਹਾਰ ਭਵਨ ਵਿਖੇ ਸਿੱਖ ਵਫਦ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ ਮੁੱਖ ਮੰਤਰੀ ਖਾਸ ਤੌਰ ‘ਤੇ ਸਮਾਂ ਕੱਢ ਕੇ ਮਿਲੇ। ਸਿੱਖਾਂ ਦੇ ਇਸ ਵਫਦ ਨੇ ਮੁੱਖ ਮੰਤਰੀ ਦਾ ਖਾਸ ਤੌਰ ‘ਤੇ ਧੰਨਵਾਦ ਕਰਦਿਆਂ ‘ਗੁਰੂ ਪਿਆਰਾ’ ਕਹਿ ਕੇ ਨਿਵਾਜਿਆ ਜਿਸ ਦਾ ਭਾਵ ਹੈ ਬਿਹਾਰ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਗੁਰੂ ਦਾ ਪਿਆਰਾ ਬਣ ਗਿਆ ਹੈ ਜੋ ਸਿੱਖ ਜਗਤ ਵਿੱਚ ਇੱਕ ਬਹੁਤ ਹੀ ਸਨਮਾਨਤ ਉਪਾਧੀ ਮੰਨੀ ਜਾਂਦੀ ਹੈ।ਉਨਾਂ ਮੁੱਖ ਮੰਤਰੀ ਨੂੰ ਇਸ ਉਪਾਧੀ ਨਾਲ ਸਨਮਾਨਤ ਕਰਨ ਲਈ 12 ਮਾਰਚ ਨੂੰ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


