Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਸਿਆਸਤ ਵਿਚ ਗੁੰਡਾ ਤੱਤਾਂ ਦੀ ਸਰਦਾਰੀ ਲਈ, ਉਹ ਵੋਟਰ ਵੀ ਜ਼ਿੰਮੇਵਾਰ ਹਨ  ਜੋ ਅਪਣੀ ਵੋਟ ਵੇਚ ਦੇਂਦੇ ਹਨ!

By uscreative Published 5 min read

ਬਿਹਾਰ ਵਿਚ ਗਯਾ ਦੇ ਇਕ ਪ੍ਰਵਾਰ ਤੋਂ ਉਸ ਦਾ ਜਵਾਨ ਪੁੱਤਰ ਖੋਹਣ ਵਾਲਾ ਗੁਨਾਹਗਾਰ ਇਕ ਆਗੂ ਦਾ ਪੁੱਤਰ ਹੈ ਪਰ ਇਕ ਹੋਰ ਪੱਖ ਤੋਂ ਵੇਖੀਏ ਤਾਂ ਅੱਜ ਸਾਡਾ ਪੂਰਾ ਸਮਾਜ ਹੀ ਉਸ ਕੁਰਲਾਂਦੀ ਹੋਈ ਮਾਂ ਪ੍ਰਤੀ ਜਵਾਬਦੇਹ ਹੈ।ਕਤਲ ਕਰਨ ਵਾਲਾ ਲੜਕਾ ਰੌਕੀ ਯਾਦਵ, ਇਕ ਜੇਡੀਯੂ ਐਮ.ਐਲ.ਏ. (ਮਾਂ) ਅਤੇ ਇਕ ‘ਗੈਂਗਸਟਰ’ ਪਿਤਾ ਬਿੰਦੀ ਯਾਦਵ ਦੇ ਘਰ ਦਾ ਚਿਰਾਗ਼ ਹੈ ਜੋ ਜ਼ਰਾ ਜਹੀ ਗੱਲ ਲਈ ਦੂਜਿਆਂ ਦੇ ਘਰ ਦਾ ਚਿਰਾਗ਼ ਬੁਝਾ ਦੇਂਦਾ ਹੈ। ਪਰ ਸਾਡੇ ਸਮਾਜ ਵਿਚ ਡੰਡੇ ਤੇ ਵੋਟ ਵਿਚ ਇਸ ਤਰ੍ਹਾਂ ਦਾ ਤਾਲਮੇਲ ਬਣ ਚੁੱਕਾ ਹੈ ਕਿ ਨੈਤਿਕਤਾ ਵਿਚ ਮਿਲਾਵਟ ਆ ਗਈ ਹੈ ḩ ਅੱਜ ਦੇ ਗੁੰਡੇ ਅਪਣੇ ਗੁਨਾਹਾਂ ਨੂੰ ਛੁਪਾਉਂਦੇ ਨਹੀਂ ਬਲਕਿ ਇਸ ਨੂੰ ਅਪਣੀ ਸ਼ਾਨ ਸਮਝਦੇ ਹਨ। ਤੇ ਜਿਵੇਂ ਭਾਰਤ ਵਿਚ ਪਿਤਾ ਦਾ ਕੰਮ ਸੰਭਾਲ ਲੈਣ ਦੀ ਪ੍ਰਥਾ ਹੈ, ਰੌਕੀ ਯਾਦਵ ਵੀ ਅਪਣੇ ਪਿਤਾ ਬਿੰਦੀ ਦਾ ਗੁੰਡਾਗਰਦੀ ਵਾਲਾ ਕੰਮ ਸੰਭਾਲ ਰਿਹਾ ਸੀ। ਇਹ ਤਾਂ 30 ਸਾਲ ਦਾ ਵਿਅਕਤੀ ਹੈ ਪਰ ਅੱਜ 18 ਸਾਲ ਦੇ ਬੱਚਿਆਂ ਨੂੰ ਮਾਂ-ਬਾਪ ਬੰਦੂਕਾਂ ਦੇਣ ਤੋਂ ਵੀ ਨਹੀਂ ਕਤਰਾਉਂਦੇ।

ਇੰਦੌਰ ਵਿਚ ਭਾਜਪਾ ਦੇ ਇਕ ਆਗੂ ਨੇ ਅਪਣੇ ਵੱਡੇ ਭਰਾ ਨੂੰ ਜ਼ਮੀਨ ਦੇ ਝਗੜੇ ਵਿਚ ਕੁੱਟ ਕੁੱਟ ਕੇ ਬੇਹਾਲ ਕਰ ਦਿਤਾ। ਉਸ ਦਾ ਸਾਥ ਦਿਤਾ, ਉਸ ਦੇ ਪੁੱਤਰ ਨੇ ਜਿਸ ਨੂੰ ਅਪਣੇ ਤਾਏ ਨੂੰ ਕੁੱਟਣ ਵਿਚ ਕੋਈ ਸ਼ਰਮ ਨਾ ਆਈ। ਜੇ ਇਸ ਹਾਦਸੇ ਦੇ ਵੀਡੀਉ ਸਾਹਮਣੇ ਨਾ ਆਉਂਦੇ ਤਾਂ ਕਦੇ ਵੀ ਇਸ ਆਗੂ ਦੀ ਅਸਲ ਤਸਵੀਰ ਪਤਾ ਨਹੀਂ ਸੀ ਲਗਣੀ ḩ ਪਰ ਸ਼ਰਮਨਾਕ ਗੱਲ ਇਹ ਹੈ ਕਿ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਇਸ ਆਗੂ ਦੀ ਸ਼ੋਹਰਤ ਵਿਚ ਕੋਈ &ਰਕ ਨਹੀਂ ਆਵੇਗਾ।

ਜਿਸ ਦੇਸ਼ ਦੀ ਸੰਸਦ ਵਿਚ 34 &ੀ ਸਦੀ ਸਾਂਸਦਾਂ ਵਿਰੁਧ &ੌਜਦਾਰੀ ਕੇਸ ਚਲ ਰਹੇ ਹਨ ਤੇ ਜਿਸ ਦੀ ਕੈਬਨਿਟ ਵਿਚਲੇ 14 ਮੰਤਰੀਆਂ ਵਿਰੁਧ ਕ੍ਰਿਮੀਨਲ ਕੇਸ ਚਲ ਰਹੇ ਹੋਣ, ਉਸ ਦੇਸ਼ ਬਾਰੇ ਇਹੀ ਤਾਂ ਕਿਹਾ ਜਾਏਗਾ ਕਿ ਇਸ ਨੇ ਆਪ ਹੀ ਅਪਰਾਧੀਆਂ ਨੂੰ ਸਿਆਸਤ ਵਿਚ ਪ੍ਰਵਾਨ ਕੀਤਾ ਹੋਇਆ ਹੈ। ਇਨ੍ਹਾਂ 186 ਵਿਚੋਂ 112 ਵਿਰੁਧ ਤਾਂ ਗੰਭੀਰ ਅਪਰਾਧਕ ਮਾਮਲੇ ਦਰਜ ਹਨ ਜਿਵੇਂ ਕਤਲ, ਬਲਾਤਕਾਰ, ਅਗਵਾ ਤੇ ਹਿੰਸਾ ਆਦਿ ਦੇ। ਫਿਰ ਅੱਜ ਇਸ ਕਦਰ ਸਦਮਾ ਤੇ ਅਚੰਭਾ ਕਿਉਂ ਵਿਖਾਇਆ ਜਾ ਰਿਹਾ ਹੈ?

ਪੰਜਾਬ ਵਿਚ ਵੀ ਅਸੀ ਗੈਂਗਵਾਰ (ਗੁੰਡਾ ਗਰੋਹਾਂ ਦੀ ਲੜਾਈ) ਦੇ ਸ਼ਰਮਨਾਕ ਨਜ਼ਾਰੇ ਵੇਖ ਰਹੇ ਹਾਂ। ਪਰ ਇਹ ਵੀ ਅਚਾਨਕ ਨਹੀਂ ਹੋਇਆ। ਕਦੋਂ ਦੀ ਚੇਤਾਵਨੀ ਦਿਤੀ ਜਾ ਰਹੀ ਸੀ। ਸਾਡੇ ਗੀਤਾਂ ਤੇ ਸਾਹਿਤ ਵਿਚ ਗਿਰਾਵਟ ਇਸ ਦਾ ਸੰਕੇਤ ਸੀ। ਚਿੱਟੇ ਕੁੜਤੇ, ਪਜਾਮੇ ਤੇ ਸੋਨੇ ਦੀਆਂ ਚੇਨਾਂ ਪਾਈ, ਹਾਕੀਆਂ ਤੇ ਲਾਠੀਆਂ ਘੁਮਾਉਣ ਵਾਲੇ ਨੌਜੁਆਨ ਸਾਡੇ ਘਰਾਂ ਵਿਚੋਂ ਹੀ ਤਾਂ ਆਏ ਹਨ।

ਬੰਦੂਕਾਂ ਨੂੰ ਅਪਣੀ ਸ਼ਾਨ ਦੀ ਨਿਸ਼ਾਨੀ ਸਮਝਦੇ ਲੋਕ, ਵਿਆਹਾਂ ਵਿਚ ਬੰਦੂਕਾਂ ਚਲਾਂਦੇ ਚਲਾਂਦੇ ਹੁਣ ਬਾਜ਼ਾਰਾਂ ਵਿਚ ਇਕ ਦੂਜੇ ਤੇ ਵਾਰ ਕਰਨ ਲੱਗ ਪਏ ਹਨ। ਇਹ ਗੁੰਡਿਆਂ ਦੀਆਂ ਟੋਲੀਆਂ ਸਿਆਸਤ ਤੇ ਉਸ ਦੀ ਖੇਡ ਵਿਚ ਵੱਡਾ ਕਿਰਦਾਰ ਨਿਭਾ ਰਹੀਆਂ ਹਨ ਤੇ ਇਨ੍ਹਾਂ ਵਿਚੋਂ ਹੀ ਆਗੂ ਬਣਦੇ ਹਨ। ਕੇਰਲ ਵਿਚ ਹੋਣ ਵਾਲੀਆਂ ਚੋਣਾਂ ਵਿਚ ਹਰ ਪਾਰਟੀ ਵਲੋਂ ਅਪਰਾਧੀਆਂ ਨੂੰ ਸੀਟਾਂ ਦਿਤੀਆਂ ਜਾ ਰਹੀਆਂ ਹਨ ਤੇ ਇਕ ਇਕ ਉਤੇ ਕਈ-ਕਈ ਕੇਸ ਦਰਜ ਹਨ। (ਪੀਐਨ 617 ਕੇਸ, ਕਾਂਗਰਸ-84 ਕੇਸ, ਭਾਜਪਾ ਤੇ ਭਾਈਵਾਲ ਬੀਡੀਜੇਐਸ – 152 ਕੇਸ)।

ਸਾਡਾ ਸਾਰਾ ਸਮਾਜ ਅੱਜ ਨੈਤਿਕ ਗਿਰਾਵਟ ਦੇ ਰਾਹ ਪੈ ਰਿਹਾ ਹੈ ਤੇ ਉਸ ਦਾ ਸੱਭ ਤੋਂ ਵੱਡਾ ਕਾਰਨ ਸਾਡੀ ਸਿਆਸਤ ਵਿਚ ਭਿ੍ਸ਼ਟਾਚਾਰ ਤੇ ਬੇਮੁਰਾਹੀ ਤਾਕਤ ਹੈ। ਤਾਕਤ ਦੀ ਦੁਰਵਰਤੋਂ ਇਕ ਆਮ ਜਹੀ ਗੱਲ ਬਣ ਚੁੱਕੀ ਹੈ। ਉਸ ਦੁਰਵਰਤੋਂ ਵਾਸਤੇ, ਅਪਰਾਧੀਆਂ ਦਾ ਇਸਤੇਮਾਲ ਹੁੰਦਾ ਹੈ ਤੇ ਹੁਣ ਉਹ ਸਾਡੀ ਸਿਆਸਤ ਦਾ ਹਿੱਸਾ ਬਣ ਚੁੱਕੇ ਹਨ। ਜਦ ਅਸੀ ਅਪਰਾਧੀਆਂ ਨੂੰ ਅਪਣੀ ਵੋਟ ਪਾਉਂਦੇ ਹਾਂ ਤਾਂ ਅਸੀ ਉਨ੍ਹਾਂ ਨੂੰ ਤਾਕਤਵਰ ਬਣਾਉਣ ਵਿਚ ਸਹਾਈ ਹੀ ਹੁੰਦੇ ਹਾਂ।

ਸੋ ਇਹ ਨਾ ਸੋਚੋ ਕਿ ਗਯਾ ਦੇ ਹਾਦਸੇ ਵਿਚ ਤੁਹਾਡਾ ਕੋਈ ਹੱਥ ਨਹੀਂ। ਭਾਰਤ ਦੇ ਹਰ ਕੋਨੇ ਵਿਚ ਗਯਾ ਵਰਗੇ ਹਾਦਸਿਆਂ ਤੋਂ ਤੰਗ ਹੋਏ ਬਾਪ ਬੈਠੇ ਹਨ ḩ ਹਰ ਵੋਟ ਵੇਚਣ ਵਾਲਾ ਅਪਣੇ ਆਪ ਨੂੰ ਜ਼ਿੰਮੇਵਾਰ ਸਮਝੇ।
ਇਤਿਹਾਸ ਰਚਣ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਅਪਣੀ ਪਿਠ ਥਪਥਪਾਣ ਵਿਚ ਬੜਾ &ਰਕ ਹੈ!

ਭਾਜਪਾ ਵਲੋਂ ਕਿਤਾਬਾਂ ਵਿਚ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ। ਕੁੱਝ ਸਾਲਾਂ ਬਾਅਦ ਜਦ ਕੋਈ ਹੋਰ ਪਾਰਟੀ ਸੱਤਾ ਤੇ ਹਾਵੀ ਹੋਵੇਗੀ ਤਾਂ ਉਹ ਫਿਰ ਤੋਂ ਕਿਤਾਬਾਂ ਨੂੰ ਬਦਲ ਦੇਵੇਗੀ। ਗੁਰੂਧਾਮ ਨੂੰ ਫਿਰ ਗੁੜਗਾਂਵ ਬਣਾਏਗੀ । ਨਹਿਰੂ ਨੂੰ ਫਿਰ ਤੋਂ ਕਿਤਾਬਾਂ ਵਿਚ ਲਿਆਂਦਾ ਜਾਵੇਗਾ। ਅੱਜ ਗੁਜਰਾਤ ਵਿਚ ਆਰ.ਐਸ.ਐਸ. ਦੇ ਭਜਨ ਸਕੂਲਾਂ ਵਿਚ ਪੜ੍ਹਾਏ ਜਾ ਰਹੇ ਹਨ ਤੇ ਫਿਰ ਕੋਈ ਹੋਰ ਆ ਕੇ ਇਸ ਵਿਚ ਤਬਦੀਲੀ ਕਰੇਗਾ।

ਕੀ ਸਾਡੀ ਸਿਖਿਆ, ਸਿਆਸਤ ਦੀ ਗੇਂਦ ਹੈ ਕਿ ਉਸ ਨੂੰ ਫੁੱਟਬਾਲ ਵਾਂਗ ਅਪਣੇ ਮਨਸੂਬਿਆਂ ਮੁਤਾਬਕ ਇਕ ਪਾਸੇ ਤੋਂ ਦੂਜੇ ਪਾਸੇ ਸੁਟਦੇ ਰਹਿਣਾ ਹੈ? ਬੱਚਿਆਂ ਦੇ ਮਨਾਂ ਵਿਚ ਕਿਉਂ ਸਿਆਸੀ ਮਨਸੂਬਿਆਂ ਨੂੰ ਖੁਲ੍ਹ ਦਿਤੀ ਗਈ ਹੋਈ ਹੈ? ਸਿਖਿਆ ਨੂੰ ਅਦਾਲਤਾਂ ਵਾਂਗ ਸਿਆਸਤ ਤੋਂ ਆਜ਼ਾਦ ਰਖਣਾ ਚਾਹੀਦਾ ਹੈ ਜੋ ਸਿਰ& ਮਾਹਰਾਂ ਦੇ ਅਧੀਨ ਹੋਵੇ ਤਾਕਿ ਸਾਡੇ ਬੱਚਿਆਂ ਦੇ ਕੋਮਲ ਮਨ ਨ&ਰਤ ਤੋਂ ਆਜ਼ਾਦ ਰਹਿਣ। ਹਾਵੀ ਉਹ ਹੋਣ ਜੋ ਇਤਿਹਾਸ ਰਚਣ ਦੀ ਕਾਬਲੀਅਤ ਰੱਖਣ ਨਾਕਿ ਉਹ ਜੋ ਇਤਿਹਾਸ ਨੂੰ ਤੋੜ-ਮਰੋੜ ਕੇ ਅਪਣੇ ਆਪ ਨੂੰ ਉੱਚਾ ਚੁੱਕਣ ਦਾ ਯਤਨ ਕਰਦੇ ਹੋਣ।– ਨਿਮਰਤ ਕੌਰ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp