ਅਦਾਕਾਰ ਸੰਜੈ ਦੱਤ ਤਿਗਮਾਂਸ਼ੂ ਧੂਲੀਆ ਦੀ ‘ਸਾਹੇਬ ਬੀਵੀ ਅਤੇ ਗੈਂਗਸਟਰ 3’ ਫ਼ਿਲਮ ਵਿਚ ਇਕ ਗੈਂਗਸਟਰ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਨਿਰਮਾਤਾ ਰਾਹੁਲ ਮਿਸ਼ਰਾ ਅਤੇ ਧੂਲੀਆ ‘ਸਾਹੇਬ ਵੀਬੀ ਅਤੇ ਗੈਂਗਸਟਰ’ ਲੜੀ ਦੀ ਤੀਜੀ ਫ਼ਿਲਮ ਦਾ ਨਿਰਮਾਣ ਕ ਰਹੇ ਹਨ ਜਿਸ ਦੀ ਸ਼ੂਟਿੰਗ ਇਸ ਸਾਲ ਅਗੱਸਤ ਵਿਚ ਗੁਜਰਾਤ ਵਿਚ ਸ਼ੁਰੂ ਹੋਵੇਗੀ।
ਮਿਤਰਾ ਨੇ ਇਕ ਬਿਆਨ ਵਿਚ ਕਿਹਾ,”ਦਰਸ਼ਕ ਇਹ ਜਾਣਨ ਦਾ ਇੰਤਜ਼ਾਰ ਕਰ ਰਹੇ ਹਨ ਕਿ ‘ਸਾਹੇਬ ਬੀਵੀ ਅਤੇ ਗੈਂਗਸਟਰ’ ਵਿਚ ਅੱਗੇ ਕੀ ਹੋਇਆ? ਫ਼ਿਲਮ ਵਿਚ ਸੰਜੈੳ ਦੱਤ ਵੀ ਨਜ਼ਰ ਆਉਣਗੇ। ਅਸੀਂ ਉਮੀਦ ਕਰਦੇ ਹਾਂ ਕਿ ਲੜੀ ਦੀ ਤੀਜੀ ਫ਼ਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇਗੀ।”
ਲੜੀ ਦੀ ਪਹਿਲੀ ²ਿਫ਼ਲਮ 2011 ਵਿਚ ਪ੍ਰਦਰਸ਼ ਹੋਈ ਸੀ ਜਿਸ ਵਿਚ ਰਣਦੀਪ ਹੁਡਾ ਇਕ ਗੈਂਗਸਟਰ ਦੀ ਭੂਮਿਕਾ ਵਿਚ ਨਜ਼ਰ ਆਏ ਸਨ। ਬਾਅਦ ਵਿਚ 2013 ਵਿਚ ‘ਸਾਹੇਬ ਬੀਵੀ ਅਤੇ ਗੈਂਗਸਟਰ ਰਿਟਰਨਸ’ ਆਈ ਸੀ ਜਿਸ ਵਿਚ ਇਰਫ਼ਾਨ ਖ਼ਾਨ ਨੇ ਗ਼ੈਗਸਟਰ ਦੀ Îਭੂਮਿਕਾ ਅਦਾ ਕੀਤੀ ਸੀ। ਇਸ ਵਿਚ ਜਿੰਮੀ ਸ਼ੇਰਗਿਲ ਅਤੇ ਮਾਹੀ ਗਿੱਲ ਵੀ ਮੁੱਖ ਭੂਮਿਕਾ ਵਿਚ ਸਨ।