Skip to content
Tuesday, November 24, 2026 9°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸਾਰੇ ਯੂਰੋਪ ਵਿਚੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਹਟੀ

By Admin Published 1 min read

ਲੰਡਨ: ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ 18 ਮਾਰਚ 2016 ਨੂੰ ਬਰਤਾਨੀਆ ਸਰਕਾਰ ਨੇ “ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ” ਤੋਂ ਪਾਬੰਦੀ ਹਟਾ ਲਈ ਹੈ।

11 ਸਤੰਬਰ 2001 ਨੂੰ ਅਮਰੀਕਾ ਦੇ ਟਵਿਨ ਟਾਵਰਾਂ ‘ਤੇ ਹੋਏ ਹਮਲੇ ਦੇ ਪ੍ਰਤੀਕਰਮ ਵਜੋਂ ਬਰਤਾਨੀਆ ਨੇ 27 ਦਸੰਬਰ 2001 ਨੂੰ ਸਿੱਖ ਜਥੇਬੰਦੀ ‘ਤੇ ਪਾਬੰਦੀ ਲਾ ਦਿੱਤੀ ਸੀ।ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ, “ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ‘ਤੇ ਪਾਬੰਦੀ ਸਿਰਫ ਯੂ.ਕੇ. ਨੇ ਹੀ ਨਹੀਂ ਸਗੋਂ ਸਾਰੇ ਯੂਰੋਪ ਨੇ ਹਟਾ ਲਈ ਹੈ। ਪਰ ਯੂਰੋਪ ਦੇ ਸਿੱਖ ਹੋਰ ਵੀ ਖੁਸ਼ ਹੋਣਗੇ ਜੇ ਆਈ.ਐਸ. ਵਾਈ. ਐਫ ਨੂੰ ਯੂਰੋਪੀਅਨ ਯੂਨੀਅਨ ਦੀ ਟੈਰਰ ਲਿਸਟ ਵਿਚੋਂ ਕੱਢ ਦਿੱਤਾ ਜਾਵੇ ਜਿਹੜੀ 2001 ਵਿਚ ਬਣੀ ਸੀ ਅਤੇ 21 ਦਸੰਬਰ 2015 ਨੂੰ ਇਸਤੇ ਮੁੜ ਵਿਚਾਰ ਕੀਤਾ ਗਿਆ ਸੀ।ਸਾਨੂੰ ਹੁਣ ਪੂਰਾ ਯਕੀਨ ਹੈ ਕਿ ਆਈ.ਐਸ.ਵਾਈ.ਐਫ. ‘ਤੇ ਹੁਣ ਕੈਨੇਡਾ ਵਿਚੋਂ ਹੀ ਪਾਬੰਦੀ ਹਟ ਜਾਏਗੀ। ਇਸਤੋਂ ਬਾਅਦ ਸਿਰਫ ਭਾਰਤ ਹੀ ਅਜਿਹਾ ਦੇਸ਼ ਬਚੇਗਾ ਜਿਥੇ ਆਈ.ਐਸ.ਵਾਈ.ਐਫ. ‘ਤੇ ਪਾਬੰਦੀ ਹੋਵੇਗੀ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp