Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਸਾਬਕਾ ਫੁੱਟਬਾਲ ਖਿਡਾਰਨ ਨੇ ਕੀਤਾ ਖੁਲਾਸਾ, ਖਿਡਾਰਨਾਂ ਨਾਲ ਸੌਂਦੇ ਸਨ ਕੋਚ

By Admin Published 2 min read

ਵਾਰਾਣਸੀ, (ਇੰਟ.)- ਭਾਰਤੀ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਸੋਨਾ ਚੌਧਰੀ ਨੇ ਆਪਣੇ ਫੁੱਟਬਾਲ ਕਰੀਅਰ ਦੌਰਾਨ ਖਿਡਾਰਨਾਂ ਨਾਲ ਹੋਏ ਸਰੀਰਕ ਸ਼ੋਸ਼ਣ ਤੇ ਮਾੜੇ ਵਤੀਰੇ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸੋਨਾ ਨੇ ਟੀਮ ਮੈਨੇਜਮੈਂਟ, ਕੋਚ ਤੇ ਸੈਕਟਰੀ ਵਲੋਂ ਖਿਡਾਰਨਾਂ ਨਾਲ ਹੋਏ ਸ਼ੋਸ਼ਣ ਬਾਰੇ ਕਈ ਰਾਜ਼ ਖੋਲ੍ਹਦਿਆਂ ਇਨ੍ਹਾਂ ਬਾਰੇ ਆਪਣੇ ਨਾਵਲ ‘ਗੇਮ ਇਨ ਗੇਮ’ ਵਿਚ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕਪਤਾਨ ਨੇ ਹਾਲ ਹੀ ਵਿਚ ਯੂ. ਪੀ. ਦੇ ਵਾਰਾਣਸੀ ਵਿਚ ਆਪਣੀ ਕਿਤਾਬ ਦੀ ਲਾਂਚਿੰਗ ਕੀਤੀ ਹੈ।

ਸ਼ੋਸ਼ਣ ਤੋਂ ਬਚਣ ਲਈ ਆਪਸ ਵਿਚ ਅਫੇਅਰ ਕਰ ਲੈਂਦੀਆਂ ਸਨ ਖਿਡਾਰਨਾਂ- ਸਾਬਕਾ ਫੁੱਟਬਾਲਰ ਖਿਡਾਰਨ ਸੋਨਾ ਨੇ ਆਪਣੇ ਨਾਵਲ ਵਿਚ ਲਿਖਿਆ ਕਿ ਖਿਡਾਰਨਾਂ ਹਮੇਸ਼ਾ ਕੋਚ ਤੇ ਸੈਕਟਰੀ ਦੇ ਸ਼ੋਸ਼ਣ ਤੋਂ ਬਚਣ ਲਈ ਆਪਸ ਵਿਚ ਅਫੇਅਰ ਕਰ ਲੈਂਦੀਆਂ ਸਨ। ਉਨ੍ਹਾਂ ਮੁਤਾਬਕ ਟੀਮ ਦੇ ਕੋਚ ਤੇ ਸੈਕਟਰੀ ਵਲੋਂ ਖਿਡਾਰੀਆਂ ਨੂੰ ਕੰਪ੍ਰੋਮਾਈਜ਼ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਇਕ-ਦੂਜੇ ਨਾਲ ਰਹਿੰਦਿਆਂ-ਰਹਿੰਦਿਆਂ ਇਹ ਇਕ-ਦੂਜੇ ਨੂੰ ਇੰਨਾ ਪਸੰਦ ਕਰਨ ਲੱਗਦੀਆਂ ਸਨ ਕਿ ਕਈ ਲੜਕੀਆਂ ਦੀ ਦੋਸਤੀ ਤਾਂ ਅਫੇਅਰ ‘ਚ ਬਦਲ ਜਾਂਦੀ ਸੀ।

ਕੁੜੀਆਂ ਦੇ ਬੈੱਡਰੂਮ ‘ਚ ਆਪਣਾ ਬੈੱਡ ਲਗਾਉਂਦੇ ਸਨ ਕੋਚ- ਸੋਨਾ ਨੇ ਦੱਸਿਆ ਕਿ ਹੱਦ ਉਦੋਂ ਹੋ ਜਾਂਦੀ ਸੀ, ਜਦੋਂ ਵਿਦੇਸ਼ੀ ਟੂਰ ‘ਤੇ ਕੋਚ ਰਾਤ ਨੂੰ ਸੌਣ ਲਈ ਖੁਦ ਦਾ ਬੈੱਡ ਸਾਡੇ ਕਮਰੇ ‘ਚ ਲਗਵਾ ਲੈਂਦੇ ਸਨ। ਜੇਕਰ ਕੋਈ ਖਿਡਾਰਨ ਇਸ ਦਾ ਵਿਰੋਧ ਕਰਦੀ ਸੀ ਤਾਂ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸਟੇਟ ਟੀਮ ਹੋਵੇ ਜਾਂ ਨੈਸ਼ਨਲ ਟੀਮ, ਲੜਕੀਆਂ ਨੂੰ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਕੀਤਾ ਜਾਂਦਾ ਸੀ। ਸੋਨਾ ਨੇ ਨਾਵਲ ਵਿਚ ਖਿਡਾਰਨਾਂ ਨਾਲ ਹੋਈਆਂ ਬਦਸਲੂਕੀਆਂ ਦੀਆਂ 90 ਫੀਸਦੀ ਸੱਚੀਆਂ ਘਟਨਾਵਾਂ ਲਿਖਣ ਦਾ ਦਾਅਵਾ ਕੀਤਾ ਹੈ।

ਸੋਨਾ ਚੌਧਰੀ- ਫੁੱਟਬਾਲ ਖਿਡਾਰਨ ਸੋਨਾ ਚੌਧਰੀ ਮੂਲ ਰੂਪ ਨਾਲ ਹਰਿਆਣਾ ਦੀ ਰਹਿਣ ਵਾਲੀ ਹੈ। 1994 ਵਿਚ ਕਰੀਅਰ ਸ਼ੁਰੂ ਕਰਨ ਵਾਲੀ ਸੋਨਾ ਹਰਿਆਣਾ ਦੀ ਬੈਸਟ ਪਲੇਅਰ ਰਹੀ ਹੈ। ਉਹ ਹਰਿਆਣਾ ਵਿਚ ਖਿਡਾਰੀਆਂ ਨਾਲ ਹੋਣ ਵਾਲੀ ਰਾਜਨੀਤੀ ਤੋਂ ਪ੍ਰੇਸ਼ਾਨ ਹੋ ਕੇ 1995 ‘ਚ ਯੂ. ਪੀ. ਆ ਕੇ ਵਸ ਗਈ। ਇਥੋਂ ਉਸ ਨੇ ਫਿਰ ਭਾਰਤੀ ਮਹਿਲਾ ਫੁੱਟਬਾਲ ਟੀਮ ‘ਚ ਐਂਟਰੀ ਕੀਤੀ। ਆਪਣੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੇ ਇਕ ਸਾਲ ਵਿਚ ਹੀ ਟੀਮ ਦੀ ਕਪਤਾਨੀ ਹਾਸਲ ਕਰ ਲਈ। ਉਸ ਨੇ 1996-97 ਤਕ ਕਪਤਾਨੀ ਸੰਭਾਲੀ। ਉਹ ਰਾਈਟ ਬੈਕ ਪੁਜ਼ੀਸ਼ਨ ‘ਤੇ ਖੇਡਦੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp