ਗੌਰਵ ਕੁਮਾਰ ਸਲੂਜਾ, ਲੁਧਿਆਣਾ : ਥਾਣਾ ਸਲੇਮਟਾਬਰੀ ਅਧੀਨ ਆਉਂਦੇ ਭੱਟੀਆਂ ਇਲਾਕੇ ਵਿੱਚ ਪੁਲਿਸ ਵੱਲੋਂ ਕਥਿਤ ਦੋਸ਼ੀ ਨੂੰ 12 ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਗਸ਼ਤ ਦੇ ਸਬੰਧ ਵਿੱਚ ਜਲੰਧਰ ਬਾਈਪਾਸ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ‘ਤੇ ਕਥਿਤ ਦੋਸ਼ੀ ਜੋ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ, ਨੂੰ ਅੱਜ ਵੀ ਆਪਣੇ ਪੈਦਲ ਗਾਹਕਾਂ ਨੂੰ ਸ਼ਰਾਬ ਸਪਲਾਈ ਕਰਨ ਲਈ ਜਾਂਦੇ ਨੂੰ ਜਲੰਧਰ ਰੋਡ ਭੱਟੀਆਂ ਕੱਟ ਤੋਂ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਗੋਲਡ ਰਸਭਰੀ ਬਰਾਮਦ ਕੀਤੀਆਂ। ਉਨਾਂ੍ਹ ਦੱਸਿਆ ਕਿ ਵਿਅਕਤੀ ਦੀ ਪਛਾਣ ਸਾਹਿਲ ਸੋਨਕਰ ਪੁੱਤਰ ਕਪੂਰ ਚੰਦ ਵਾਸੀ ਗਲੀ ਨੰ: 2 ਚਿੱਟੀ ਕਾਲੋਨੀ ਨੇੜੇ ਸ਼ਮਸ਼ਾਨਘਾਟ ਬਾਹਦਰਕੇ ਰੋਡ ਸਲੇਮਟਾਬਰੀ ਵਜੋਂ ਹੋਈ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


