ਸੁਖਦੇਵ ਗਰਗ, ਜਗਰਾਓਂ : ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਨਿੱਚਰਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਕੂਲ ਨੂੰ ਰੰਗ-ਬਰੰਗੇ ਗ਼ੁਬਾਰਿਆਂ, ਜਗਮਗਾਉਂਦੀਆਂ ਲੜੀਆਂ, ਫੁੱਲਾਂ ਨਾਲ ਸਜਾਇਆ ਗਿਆ। ਬੱਚੇ ਦਸਤਾਰਾਂ ਸਜਾ ਕੇ ਵੱਡੀ ਗਿਣਤੀ ‘ਚ ਸਕੂਲ ਪੁੱਜੇ।

ਸਵੇਰ ਦੀ ਸਭਾ ਦੀ ਸ਼ੁਰੂਆਤ ਮੂਲ ਮੰਤਰ ਤੇ ਵਾਹਿਗੁਰੂ ਦੇ ਸਿਮਰਨ ਨਾਲ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ‘ਚ ਪਿੰ੍ਸੀਪਲ ਰਾਜਪਾਲ ਕੌਰ, ਸਮੂਹ ਮੈਨੇਜਮੈਂਟ ਤੇ ਅਧਿਆਪਕਾਂ ਨੇ ਸ਼ਰਧਾ ਭਾਵ ਨਾਲ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਪੰਜ ਬਾਣੀਆਂ ਦੇ ਪਾਠ ਕੀਤੇ।

ਬੱਚਿਆਂ ਨੇ ਗੁਰਬਾਣੀ ਦਾ ਉਚਾਰਨ ਦਾ ਕੀਤਾ, ਪਾਠ ਸੰਪੂਰਨ ਹੋਣ ਤੋਂ ਬਾਅਦ ਬੱਚਿਆਂ ਤੇ ਅਧਿਆਪਕਾਂ ਦੁਆਰਾ ਸ਼ਬਦ ਕੀਰਤਨ, ਕਵਿਤਾ, ਸ਼ਬਦ ਰਾਹੀਂ ਪ੍ਰਮਾਤਮਾ ਦੀ ਮਹਿਮਾ ਗਾ ਕੇ ਸਭ ਨੂੰ ਨਿਹਾਲ ਕੀਤਾ। ਬੱਚਿਆਂ ਵੱਲੋਂ ਕਵਿਤਾ ਗੀਤ ਤੇ ਮੂਲ ਮੰਤਰ ਦੇ ਪਾਠ ਕਰ ਕੇ ਪਰਮਾਤਮਾ ਦੀ ਹਜ਼ੂਰੀ ‘ਚ ਹਾਜ਼ਰੀ ਲਗਾਈ ਗਈ।