ਸਰੀ, ਬੀ.ਸੀ. – ਹੈਲੋਵੀਨ ਤੇ ਸਾਰੀਆਂ ਸਮਰੱਥਾਵਾਂ ਵਾਲੇ ਬੱਚਿਆਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਲਈ ਪਹੁੰਚ-ਯੋਗ ਬਣਾਉਣ ਲਈ ਇੱਕ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ, ਸਰੀ ਸ਼ਹਿਰ ਨੇ 25 ਅਕਤੂਬਰ ਨੂੰ ਨਿਊਟਨ ਦੇ 69A ਐਵੇਨਿਊ ‘ਤੇ ਟ੍ਰੀਟ ਐਕਸੈਸੇਬਿਲਟੀ ਹੈਲੋਵੀਨ ਵਿਲੇਜ (Treat Accessibility Halloween Village) ਵਿੱਚ ਪਰਿਵਾਰਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਰਿਹਾਇਸ਼ੀ ਸਟਰੀਟ ਨੂੰ ਸੰਵੇਦਨਸ਼ੀਲ ਸਟੇਸ਼ਨਾਂ (Sensory friendly stations) ਨਾਲ ਇੱਕ ਰੁਕਾਵਟ-ਮੁਕਤ ਟ੍ਰਿਕ-ਔਰ-ਟ੍ਰੀਟਿੰਗ ਅਨੁਭਵ ਵਿੱਚ ਤਬਦੀਲ ਕਰ ਦਿੱਤਾ ਗਿਆ, ਤਾਂ ਕਿ ਹਰ ਬੱਚਾ ਮੌਜ-ਮਸਤੀ ਵਿੱਚ ਹਿੱਸਾ ਲੈ ਸਕੇ।
ਮੇਅਰ ਬਰੈਂਡਾ ਲੌਕ ਨੇ ਕਿਹਾ,“ਟ੍ਰੀਟ ਐਕਸੈਸੇਬਲੀ (Treat Accessibly) ਸੰਗਠਨ ਲਗਾਤਾਰ ਚੌਥੇ ਸਾਲ, ਆਪਣੇ ਹੈਲੋਵੀਨ ਵਿਲੇਜ ਨੂੰ ਸਰੀ ਵਿੱਚ ਲੈ ਕੇ ਆਇਆ ਹੈ। ਨਿਊਟਨ ਦੇ ਭਾਈਚਾਰੇ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਖਿੜਦੇ ਦੇਖਣਾ ਬਹੁਤ ਕਮਾਲ ਦਾ ਹੁੰਦਾ ਹੈ। ਹਰ ਬੱਚਾ ਹੈਲੋਵੀਨ ਦਾ ਅਨੁਭਵ ਕਰਨ ਦਾ ਮੌਕਾ ਪ੍ਰਾਪਤ ਕਰਨ ਦਾ ਹੱਕਦਾਰ ਹੈ ਅਤੇ ਇਹ ਪਹਿਲ ਪਹੁੰਚਯੋਗਤਾ ਅਤੇ ਆਪਣੇਪਨ ਪ੍ਰਤੀ ਸਰੀ ਦੀ ਨਿਰੰਤਰ ਵਚਨਬੱਧਤਾ ਨੂੰ ਬਿਆਨ ਕਰਦਾ ਹੈ।”
ਇਹ ਪ੍ਰੋਗਰਾਮ ਘਰਾਂ ਦੇ ਮਾਲਕਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਆਪਣੇ ਡਰਾਈਵ ਵੇਅ ਤੋਂ ਟ੍ਰਿਕ-ਔਰ-ਟ੍ਰੀਟਰ ਦੀ ਮਹਿਮਾਨ ਨਿਵਾਜ਼ੀ ਕਰਨ ਲਈ ਇਹ ਯਕੀਨੀ ਬਣਾਉਣ ਕਿ ਵਾਹਨ ਸੜਕ ‘ਤੇ ਜਾਂ ਗੈਰਾਜ ਵਿੱਚ ਖੜ੍ਹੇ ਕੀਤੇ ਹੋਣ ਅਤੇ ਉਨ੍ਹਾਂ ਦੇ ਟ੍ਰਿਕ-ਔਰ-ਟ੍ਰੀਟਿੰਗ ਸਟੇਸ਼ਨ ਦੇ ਰਸਤੇ ਚੰਗੀ ਤਰ੍ਹਾਂ ਰੌਸ਼ਨ ਹੋਣ। ਇਹ ਸਮਾਗਮ ਸਰੀ ਦੇ ਉਨ੍ਹਾਂ ਵੱਡੇ ਯਤਨਾਂ ਦਾ ਹਿੱਸਾ ਹੈ, ਜੋ ਸਮਾਜਿਕ ਸ਼ਮੂਲੀਅਤ ਨੂੰ ਵਧਾਉਣ ਅਤੇ ਸਾਰੇ ਨਿਵਾਸੀਆਂ ਲਈ ਪਹੁੰਚਯੋਗਤਾ ਨੂੰ ਸੁਧਾਰਨ ਉੱਤੇ ਕੇਂਦ੍ਰਿਤ ਹਨ। ਸ਼ਹਿਰ ਦੀ ਪਹੁੰਚਯੋਗਤਾ ਕਾਰਜ ਯੋਜਨਾ (Accessibility Action Plan ) ਅਤੇ ਹੋਰ ਪ੍ਰੋਜੈਕਟਾਂ ਬਾਰੇ ਵਧੇਰੇ ਜਾਣਨ ਲਈ surrey.ca/accessibility ‘ਤੇ ਜਾਓ।
ਰਾਸ਼ਟਰੀ ਟ੍ਰੀਟ ਐਕਸੈਸੇਬਿਲਟੀ ਉਪਰਾਲੇ (National Treat Accessibility Initiative) ਬਾਰੇ ਹੋਰ ਜਾਣਨ ਲਈ ਅਤੇ ਆਪਣੇ ਘਰ ਲਈ ਇੱਕ ਪਹੁੰਚਯੋਗ ਟ੍ਰਿਕ-ਔਰ-ਟ੍ਰੀਟਿੰਗ ਦਾ ਸਾਈਨ (trick or treating sign) ਪ੍ਰਾਪਤ ਕਰਨ ਲਈ, treataccessibly.com ‘ਤੇ ਜਾਓ।



