Ad-Time-For-Vacation.png

ਸਰੀ ਵੱਲੋਂ ਭਵਿੱਖੀ ਸੇਵਾਵਾਂ ‘ਚ ਨਿਵੇਸ਼ ‘ਤੇ ਕੇਂਦਰਿਤ ਕਿਫ਼ਾਇਤੀ 2026 ਬਜਟ ਪੇਸ਼

2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਹੁਣ ਜਨਤਾ ਲਈ ਉਪਲਬਧ


ਸਰੀ
ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਪ੍ਰਸਤਾਵਿਤ 2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਜਾਰੀ ਕਰ ਦਿੱਤੇ ਹਨ, ਜੋ ਅਗਲੇ ਪੰਜ ਸਾਲਾਂ ਦੌਰਾਨ ਮੁੱਖ ਸੇਵਾਵਾਂ, ਸਮੁਦਾਇਕ ਤਰਜੀਹਾਂ ਅਤੇ ਬੁਨਿਆਦੀ ਢਾਂਚੇ ਵਿੱਚ ਕਿਫ਼ਾਇਤੀ ਨਿਵੇਸ਼ ਕਰਨ ਲਈ ਸ਼ਹਿਰ ਦੀ ਯੋਜਨਾ ਨੂੰ ਦਰਸਾਉਂਦੇ ਹਨ। ਮੇਅਰ ਬਰੈਂਡਾ ਲੌਕ ਅਤੇ ਸਰੀ ਸਿਟੀ ਕੌਂਸਲ ਦੇ ਦਿਸ਼ਾ-ਨਿਰਦੇਸ਼ ਹੇਠ ਤਿਆਰ ਕੀਤੇ, ਇਹ ਬਜਟ ਸ਼ਹਿਰ ਦੀਆਂ ਰਣਨੀਤਿਕ ਯੋਜਨਾਵਾਂ, ਸੇਵਾਵਾਂ ਪ੍ਰਧਾਨ ਕਰਨ ਲਈ ਲੋੜੀਂਦੇ ਸਰੋਤ ਅਤੇ ਹਾਲ ਹੀ ਵਿੱਚ ਬਜਟ ਬਾਰੇ ਲਈ ਜਨਤਕ ਰਾਏ ਨੂੰ ਦਰਸਾਉਂਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, ਅਸੀਂ ਵਚਨਬੱਧ ਹਾਂ ਕਿ ਸਰੀ ਬੀ.ਸੀ. ਵਿੱਚ ਪਰਿਵਾਰਾਂ ਲਈ ਰਹਿਣਯੋਗ ਸਭ ਤੋਂ ਕਿਫ਼ਾਇਤੀ ਕਮਿਊਨਿਟੀਆਂ ਵਿੱਚੋਂ ਇੱਕ ਬਣਿਆ ਰਹੇ। 2.6% ਦੇ ਮਾਮੂਲੀ ਪ੍ਰਾਪਰਟੀ ਟੈਕਸ ਵਾਧੇ ਨਾਲ, ਅਸੀਂ ਸਰੀ ਦੇ ਟੈਕਸਾਂ ਨੂੰ ਪੂਰੇ ਇਲਾਕੇ ਵਿੱਚ ਸਭ ਤੋਂ ਘੱਟ ਦਰਾਂ ਵਿੱਚ ਰੱਖਦੇ ਹੋਏ ਵੀ ਜਨਤਕ ਸੁਰੱਖਿਆ, ਸੜਕਾਂ, ਪਾਰਕਾਂ, ਸੁਵਿਧਾਵਾਂ ਅਤੇ ਵੱਡੇ ਨਵੇਂ ਪ੍ਰੋਜੈਕਟਾਂ ਵਿੱਚ ਮਹੱਤਵਪੂਰਨ ਨਿਵੇਸ਼ ਜਾਰੀ ਰੱਖ ਸਕਦੇ ਹਾਂ, ਜੋ ਵਧਦੀ ਆਬਾਦੀ ਅਤੇ ਅਰਥਵਿਵਸਥਾ ਦੀਆਂ ਲੋੜਾਂ ਪੂਰੀਆਂ ਕਰਨਗੇ।”

ਔਸਤ ਮੁਲਾਂਕਣ ਇਕੱਲੇ ਪਰਿਵਾਰਿਕ ਘਰ ਲਈ, ਪ੍ਰਸਤਾਵਿਤ 2.6% ਪ੍ਰਾਪਰਟੀ ਟੈਕਸ ਵਾਧਾ ਮਨਜ਼ੂਰ ਹੋਣ ’ਤੇ ਸਾਲਾਨਾ ਸ਼ਹਿਰੀ ਟੈਕਸ ਬਿੱਲ ਵਿੱਚ $75 ਦਾ ਵਾਧਾ ਕਰੇਗਾ। ਇਹ ਰਕਮ ਮਹਿੰਗਾਈ ਕਾਰਨ ਵਧੇ ਖ਼ਰਚੇ ਨੂੰ ਪੂਰੇ ਕਰਨ, 20 ਨਵੇਂ ਅੱਗ ਬੁਝਾਊ ਕਰਮਚਾਰੀਆਂ  ਅਤੇ 10 ਵਾਧੂ ਬਾਇਲਾਅ ਅਧਿਕਾਰੀਆਂ ਦੀ ਭਰਤੀ, ਫ਼ਰੰਟਲਾਈਨ ਪੁਲੀਸਿੰਗ ਨੂੰ ਮਜ਼ਬੂਤ ਕਰਨਾ ਅਤੇ ਚੱਲ ਰਹੇ  ਜ਼ਬਰ ਵਸੂਲੀ ਸੰਕਟ ਨਾਲ ਨਜਿੱਠਣ ਦੇ ਯਤਨਾਂ, ਅਤੇ ਸ਼ਹਿਰ-ਪੱਧਰੀ ਉਪਰੇਸ਼ਨਾਂ ਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਲਈ ਵਰਤੀ ਜਾਵੇਗੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਡੀ ਤਰਜੀਹ ਹਮੇਸ਼ਾ ਟੈਕਸਦਾਤਾਵਾਂ ਦਾ ਸਤਿਕਾਰ ਕਰਦੇ ਹੋਏ ਸਰੀ ਨੂੰ ਸੁਰੱਖਿਅਤ ਰੱਖਣਾ ਰਹੀ ਹੈ, ਅਤੇ ਮੈਨੂੰ ਦੋਵੇਂ ਉਦੇਸ਼ ਹਾਸਲ ਕਰਨ ਲਈ ਤਿਆਰ ਕੀਤੇ ਗਏ ਪ੍ਰਸਤਾਵਿਤ ਬਜਟ ‘ਤੇ ਵਿਚਾਰ ਕਰਨ ਦੀ ਖ਼ੁਸ਼ੀ ਹੈ। 2026 ਲਈ ਪੁਲੀਸਿੰਗ ਵਾਸਤੇ $284.5 ਮਿਲੀਅਨ ਦਾ ਪ੍ਰਸਤਾਵ ਹੈ, ਜਿਸ ਵਿੱਚ $44.4 ਮਿਲੀਅਨ ਦੀ ਨਵੀਂ ਫੰਡਿੰਗ ਸ਼ਾਮਲ ਹੈ। ਇਹ ਪ੍ਰਸਤਾਵਿਤ ਬਜਟ ਸਰੀ ਪੁਲਿਸ ਸਰਵਿਸ ਵੱਲੋਂ 189 ਵਾਧੂ ਅਧਿਕਾਰੀਆਂ ਦੀ ਭਰਤੀ ਲਈ ਕੀਤੀ ਬੇਨਤੀ ਦਾ ਸਮਰਥਨ ਕਰਦਾ ਹੈ ਅਤੇ ਇਹ 2025 ਵਿੱਚ ਸਰੀ ਪੁਲਿਸ ਦੁਆਰਾ ਅਸਲ ਵਿੱਚ ਖ਼ਰਚ ਕੀਤੇ ਗਏ ਰਕਮ ਨਾਲੋਂ $84.2 ਮਿਲੀਅਨ ਵੱਧ ਨੂੰ ਦਰਸਾਉਂਦਾ ਹੈ। ਕੌਂਸਲ ਕੋਲ ਜਨਤਕ ਸੁਰੱਖਿਆ ਵਿੱਚ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਨਿਵੇਸ਼ ਦਾ ਸਮਰਥਨ ਕਰਨ ਦਾ ਮੌਕਾ ਹੋਵੇਗਾ।”

ਪ੍ਰਸਤਾਵਿਤ 2026-2030 ਜਨਰਲ ਕੈਪੀਟਲ ਪ੍ਰੋਗਰਾਮ ਵਿੱਚ ਸ਼ਹਿਰ ਦੇ ਮੌਜੂਦਾ ਬੁਨਿਆਦੀ ਢਾਂਚੇ ਦੀ ਸੰਭਾਲ ਅਤੇ ਸੁਧਾਰ ਲਈ ਨਿਵੇਸ਼ ਸ਼ਾਮਲ ਹਨ, ਨਾਲ ਹੀ ਨਵੀਆਂ ਸਹੂਲਤਾਂ, ਜਿਵੇਂ ਕਿ ਅਰੀਨਾਜ਼, ਪਾਰਕ, ਮਨੋਰੰਜਨ ਸਹੂਲਤਾਂ, ਅਤੇ ਕਲਾ ਤੇ ਸਭਿਆਚਾਰਕ ਥਾਵਾਂ ਦੀ ਡਿਲਿਵਰੀ ਵੀ ਜੋ ਵਧ ਰਹੀ ਆਬਾਦੀ ਅਤੇ ਅਰਥਵਿਵਸਥਾ ਦੀ ਸੇਵਾ ਕਰਨ ਲਈ ਲੋੜੀਂਦੀਆਂ ਹਨ।

ਕਠਿਨ ਆਰਥਿਕ ਹਾਲਤਾਂ ਦੇ ਬਾਵਜੂਦ ਵੀ, ਅਸੀਂ ਵਧ ਰਹੇ ਸ਼ਹਿਰ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦਾ ਨਿਰਮਾਣ ਕਰਨਾ ਜਾਰੀ ਰੱਖ ਰਹੇ ਹਾਂ, ਜਦੋਂ ਕਿ ਵਸਨੀਕਾਂ ਲਈ ਜਾਇਦਾਦ ਟੈਕਸਾਂ ਨੂੰ ਕਿਫ਼ਾਇਤੀ ਪੱਧਰ ‘ਤੇ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਗਲੇ ਪੰਜ ਸਾਲਾਂ ਵਿੱਚ 779 ਮਿਲੀਅਨ ਡਾਲਰ ਦਾ ਪ੍ਰਸਤਾਵਿਤ ਜਨਰਲ ਕੈਪੀਟਲ ਬਜਟ ਇਹ ਯਕੀਨੀ ਕਰਨ ਲਈ ਹੈ ਕਿ ਸਰੀ ਕੋਲ ਉਹ ਬੁਨਿਆਦੀ ਢਾਂਚਾ ਹੋਵੇ, ਜੋ ਰੋਜ਼ਗਾਰ ਪੈਦਾ ਕਰਨ ਵਾਲੇ ਮੌਕੇ ਬਣਾਉਣ ਅਤੇ ਬੀ.ਸੀ. ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚ ਰਿਹਾਇਸ਼ੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਹੈ।”

ਇਸ ਸਾਲ ਦੇ ਪੂੰਜੀ ਬਜਟ ਵਿੱਚ ਮੁੱਖ ਨਿਵੇਸ਼ਾਂ ਵਿੱਚ ਸਿਟੀ ਸੈਂਟਰ ਵਿੱਚ 10,000 ਸੀਟਾਂ ਵਾਲੇ ਅਰੀਨਾ ਸਮੇਤ ਪਰਿਵਰਤਨਸ਼ੀਲ ਸ਼ਹਿਰ-ਨਿਰਮਾਣ ਪ੍ਰੋਜੈਕਟ ਸ਼ਾਮਲ ਹਨ, ਅਤੇ ਸੈਂਟਰ ਬਲਾਕ ਵਿਕਾਸ ਨੂੰ ਪੂਰਾ ਕਰਨਾ, ਜਿਸ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਨਵਾਂ ਸਕੂਲ ਆਫ਼ ਮੈਡੀਸਨ ਹੋਵੇਗਾ। ਬਜਟ ਵਿੱਚ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਲੰਬੇ ਸਮੇਂ ਦੇ ਰੁਜ਼ਗਾਰ ਪੈਦਾ ਕਰਨ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਆਰਥਿਕ ਵਿਕਾਸ ਪਹਿਲਕਦਮੀਆਂ ਨੂੰ ਵੀ ਅੱਗੇ ਵਧਾਇਆ ਗਿਆ ਹੈ।

ਜਨਤਕ ਸੁਰੱਖਿਆ ਅਤੇ ਕਮਿਊਨਿਟੀ ਸਹੂਲਤਾਂ ਵਿੱਚ ਮਹੱਤਵਪੂਰਨ ਸੁਧਾਰਾਂ ਵਿੱਚ ਫਲੀਟਵੁੱਡ ਫਾਇਰ ਹਾਲ ਦੀ ਮੁੜ ਸਥਾਪਨਾ, ਚੱਕ ਬੇਲੀ ਰਿਕ੍ਰੀਏਸ਼ਨ ਸੈਂਟਰ ਦਾ ਵਿਸਥਾਰ ਅਤੇ ਨਵੇਂ ਪਾਰਕਾਂ ਅਤੇ ਬਾਹਰੀ ਸਹੂਲਤਾਂ ਦਾ ਵਿਕਾਸ ਸ਼ਾਮਲ ਹੈ ।

ਇਸ ਤੋਂ ਇਲਾਵਾ, ਪ੍ਰਸਤਾਵਿਤ ਪੂੰਜੀ ਬਜਟ ਵਿੱਚ ਅਗਲੇ ਪੰਜ ਸਾਲਾਂ ਵਿੱਚ ਸੜਕ ਅਤੇ ਆਵਾਜਾਈ ਦੇ ਸੁਧਾਰਾਂ ਵਿੱਚ $ 358 ਮਿਲੀਅਨ ਤੋਂ ਵੱਧ ਸ਼ਾਮਲ ਹਨ।

2026 ਦੇ ਬਜਟ ‘ਤੇ ਵਿਚਾਰ ਕਰਨ ਲਈ 9 ਮਾਰਚ, 2026 ਨੂੰ ਫਾਇਨੈਂਸ ਕਮੇਟੀ ਦੀ ਇੱਕ ਜਨਤਕ ਮੀਟਿੰਗ ਹੋਵੇਗੀ। ਜਨਤਾ ਵਿੱਤ ਕਮੇਟੀ ਦੀ ਮੀਟਿੰਗ ਵਿੱਚ ਵਿਅਕਤੀਗਤ ਤੌਰ ‘ਤੇ ਜਾਂ ਲਿਖਤੀ ਬੇਨਤੀਆਂ (ਈਮੇਲ[email protected] ਜਾਂ ਇੱਕ ਔਨਲਾਈਨ ਫਾਰਮ ਭਰ) ਆਪਣੀ ਰਾਏ ਦੇ ਸਕਦੀ ਹੈ। ਲਿਖਤੀ ਜਵਾਬਾਂ ਦੇਣ ਦੀ ਆਖ਼ਰੀ ਮਿਤੀ: 6 ਮਾਰਚ 2026 ਦੁਪਹਿਰ 12 ਵਜੇ ਤੱਕ ਹੈ।  

2026 ਜਨਰਲ ਓਪਰੇਟਿੰਗ ਅਤੇ ਕੈਪੀਟਲ ਪ੍ਰੋਗਰਾਮ ਬਜਟ ਰਿਪੋਰਟਾਂ ਹੇਠ ਦਿੱਤੇ ਲਿੰਕ ‘ਤੇ ਲੱਭੀਆਂ ਜਾ ਸਕਦੀਆਂ ਹਨ:

•                     ਓਪਰੇਟਿੰਗ ਬਜਟ ਵੈੱਬ ਲਿੰਕ

•                     ਕੈਪੀਟਲ ਬਜਟ ਵੈੱਬ ਲਿੰਕ

ਇਸ ਸਾਲ ਦੀ ਬਜਟ ਸਾਂਝ ਪ੍ਰਕਿਰਿਆ ਤੋਂ ਪ੍ਰਾਪਤ ਜਨਤਕ ਫੀਡਬੈਕ ਵੀ ਬਜਟ 2026 ਐਨਗੇਜਮੈਂਟ ਪੰਨੇ ’ਤੇ ਉਪਲਬਧ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ ਵਿਚਕਾਰ 2026 ਦੇ ਪੁਲੀਸਿੰਗ ਬਜਟ ‘ਤੇ ਹੋਇਆ ਸਮਝੌਤਾ

ਸਰੀ, ਬੀ.ਸੀ. – ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ, ਸਰੀ ਪੁਲਿਸ ਸਰਵਿਸ (Surrey Police Service) ਲਈ 2026 ਦੇ ਬਜਟ ਸਮਝੌਤੇ ‘ਤੇ ਪਹੁੰਚ ਗਏ ਹਨ, ਜਿਸ ਵਿੱਚ RCMP ਤੋਂ SPS ਵਿੱਚ ਨਿਰੰਤਰ ਤਬਦੀਲੀ ਦਾ ਸਮਰਥਨ ਕਰਨ ਅਤੇ ਪੂਰੇ ਸ਼ਹਿਰ

ਸਰੀ ਕੌਂਸਲ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਤੱਕ ਸਿੱਧੀ ਪਹੁੰਚ ਲਈ ਸੜਕ ਬਣਾਉਣ ਦੇ ਠੇਕੇ ‘ਤੇ ਵਿਚਾਰ ਕਰੇਗੀ

ਸਰੀ, ਬੀ.ਸੀ. – ਹੋਣ ਵਾਲੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਦੇ ਆਲੇ-ਦੁਆਲੇ ਸੜਕ ਅਤੇ ਯੂਟਿਲਿਟੀ ਕੰਮਾਂ ਲਈ ਇੱਕ ਠੇਕਾ ਦੇਣ ਬਾਰੇ ਵਿਚਾਰ ਚਰਚਾ

ਮੇਅਰ ਬਰੈਂਡਾ ਲੌਕ ਵਲੋਂ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਫੈਡਰਲ ਉਪਰਾਲਿਆਂ ਦਾ ਸਮਰਥਨ

ਸਰੀ ਸ਼ਹਿਰ ਇਸ ਵੇਲੇ ਇੱਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਹਰ ਰੋਜ਼, ਸਰੀ ਦੇ ਵਸਨੀਕ ਅਤੇ ਕਾਰੋਬਾਰੀ ਮਾਲਕ ਜ਼ਬਰਦਸਤੀ ਵਸੂਲੀ, ਹਿੰਸਾ ਅਤੇ ਸੰਗਠਿਤ ਅਪਰਾਧ ਦੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.