ਸਰੀ, ਬੀ.ਸੀ. – ਸੋਮਵਾਰ ਨੂੰ ਹੋਈ ਖ਼ਾਸ ਕੌਂਸਲ ਮੀਟਿੰਗ ਵਿੱਚ, ਕੌਂਸਲ ਨੇ ਸਟਾਫ਼ ਨੂੰ 9730 ਟਾਊਨਲਾਈਨ ਡਾਈਵਰਜਨ ‘ਤੇ ਮੌਜੂਦ ਪ੍ਰੋਪਰਟੀ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੁਲਾਈ 2024 ਵਿੱਚ ਪਹਿਲੀ ਸੁਣਵਾਈ ਤੋਂ ਲੈ ਕੇ ਲਗਾਤਾਰ, ਸਿਟੀ ਵੱਲੋਂ ਬਿਨਾਂ ਇਜਾਜ਼ਤ ਗ਼ੈਰਕਾਨੂੰਨੀ ਉਸਾਰੀ ਨੂੰ ਰੋਕਣ ਲਈ ਦਿੜਤਾ ਨਾਲ ਕਦਮ ਚੁੱਕ, ਬਾਈਲਾਅ ਦੀ ਪਾਲਣਾ, ਜਵਾਬਦੇਹੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਹ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਸ਼ਹਿਰ ਗੈਰ-ਕਾਨੂੰਨੀ ਉਸਾਰੀ ਦਾ ਮੁਕਾਬਲਾ ਕਰਨ ਵਿਚ ਲਗਾਤਾਰ ਅੱਗੇ ਵਧ ਰਿਹਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਕੱਲ੍ਹ ਦਾ ਫ਼ੈਸਲਾ ਸਾਬਤ ਕਰਦਾ ਹੈ ਕਿ ਸਰੀ ਸਿਟੀ ਕੌਂਸਲ ਗ਼ੈਰਕਾਨੂੰਨੀ ਉਸਾਰੀ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ”। “ਮਾਲਕਾਂ ਨੇ ਘਰ ਦੇ ਪਿਛਲੇ ਹਿੱਸੇ ਵਿੱਚ ਦੋ ਨਿਵਾਸ ਯੂਨਿਟਾਂ, ਇੱਕ ਛੱਤ ਵਾਲਾ ਡੈੱਕ ਅਤੇ ਦੋ ਛੱਜਿਆਂ ਸਮੇਤ ਇੱਕ ਵਾਧਾ ਕੀਤਾ ਸੀ ਤੇ ਸਾਰਾ ਕੰਮ ਉਚਿੱਤ ਪਰਮਿਟ ਬਿਨਾਂ ਪੂਰਾ ਕੀਤਾ ਗਿਆ ਸੀ। ਸਰੀ ਦੇ ਵਸਨੀਕਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਜਦੋਂ ਗ਼ੈਰਕਾਨੂੰਨੀ ਉਸਾਰੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਜ਼ੀਰੋ-ਸਹਿਣਸ਼ੀਲਤਾ ਦੀ ਪਹੁੰਚ ਅਪਣਾ ਰਹੇ ਹਾਂ। ਮੈਂ ਸਾਡੀ ਇੱਲ-ਲੀਗਲ ਕੌਂਸਟ੍ਰਕਸ਼ਨ ਇਨਫੋਰਸਮੈਂਟ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜੋ ਸ਼ਹਿਰ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਬਣਾਏ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਆਖ਼ਰ ਵਿੱਚ, ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਪਰਮਿਟ ਪ੍ਰਕਿਰਿਆ ਬਾਰੇ ਸਵਾਲ ਹਨ ਜਾਂ ਤੁਸੀਂ ਅਸਮਝ ਹੋ, ਤਾਂ ਸਿਟੀ ਤੁਹਾਡੀ ਮਦਦ ਕਰਨ ਲਈ ਹਾਜ਼ਰ ਹੈ। ਆਓ ਮਿਲ ਕੇ ਸੁਰੱਖਿਅਤ ਘਰ ਬਣਾਈਏ।”
ਪਿਛਲੇ ਸਾਲ, ਸਿਟੀ ਨੇ 7 ਵਿਸ਼ੇਸ਼ ਕੌਂਸਲ ਮੀਟਿੰਗਾਂ ਕੀਤੀਆਂ, ਜਿੱਥੇ ਕੌਂਸਲ ਨੇ 11 ਪ੍ਰੋਪਰਟੀਆਂ ਦੇ 22 ਮਾਲਕਾਂ ਨੂੰ ਟਾਈਟਲ ‘ਤੇ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਘਰ ਮਾਲਕਾਂ ਨੇ ਗੈਰ-ਕਾਨੂੰਨੀ ਉਸਾਰੀ ਕੀਤੀ ਸੀ ਅਤੇ ਬਿਨਾਂ ਪਰਮਿਟ ਅਤੇ ਸ਼ਹਿਰ ਦੇ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਦਿਆਂ, ਇਮਾਰਤਾਂ ਵਿੱਚ ਰਹਿ ਰਹੇ ਸਨ। ਕੁੱਲ ਮਿਲਾ ਕੇ, ਇਨ੍ਹਾਂ ਮਾਲਕਾਂ ਨੂੰ $50,000 ਤੋਂ ਵੱਧ ਜੁਰਮਾਨੇ ਅਤੇ ਫ਼ੀਸਾਂ, 73 ਬਾਈਲਾਅ ਨੋਟਿਸ ਅਤੇ 78 ਸਾਈਟ ਵਿਜ਼ਟ ਫ਼ੀਸਾਂ ਜਾਰੀ ਕੀਤੀਆਂ ਗਈਆਂ।
ਸ਼ਹਿਰ ਨੇ ਗੰਭੀਰ ਗ਼ੈਰਕਾਨੂੰਨੀ ਉਸਾਰੀਆਂ ਵਿਰੁੱਧ ਹੀ ਕਾਰਵਾਈ ਕੀਤੀ ਹੈ, ਜਿਵੇਂ ਕਿ:
· ਇੱਕ ਜਾਇਦਾਦ ‘ਤੇ ਦੋ-ਮੰਜ਼ਿਲਾਂ ਦਾ ਵਾਧਾ ਕਰ, ਤਿੰਨ ਵਾਧੂ ਰਿਹਾਇਸ਼ੀ ਯੂਨਿਟ ਦੀ ਉਸਾਰੀ ਸ਼ਾਮਲ ਹੈ;
· ਇੱਕ ਪ੍ਰੋਪਰਟੀ ਵਿੱਚ ਦੋ-ਮੰਜ਼ਿਲਾਂ ਵਾਧੇ ਦੀ ਉਸਾਰੀ ਕਰਕੇ ਇੱਕ ਵਿੱਚ ਦੋ ਰਿਹਾਇਸ਼ੀ ਯੂਨਿਟ, ਅਤੇ ਦੂਜੀ ਦੋ ਮੰਜ਼ਲਾ ਇਮਾਰਤ ਵਿੱਚ ਚਾਰ ਰਿਹਾਇਸ਼ੀ ਯੂਨਿਟ ਬਣਾਏ ਗਏ;
· ਇੱਕ ਘਰ ਜਿਸ ਵਿੱਚ ਕਈ ਡੈੱਕ ਅਤੇ ਅੱਠ ਵਾਧੂ ਰਿਹਾਇਸ਼ੀ ਯੂਨਿਟ ਬਣਾਏ ਗਏ;
· ਇੱਕ ਰਿਹਾਇਸ਼ੀ ਯੂਨਿਟ ਦੇ ਨਾਲ ਇੱਕ ਦੋ-ਮੰਜ਼ਿਲਾਂ ਸਹਾਇਕ ਇਮਾਰਤ ਦੀ ਉਸਾਰੀ ਅਤੇ ਘਰ ਵਿੱਚ ਹੋਰ ਦੋ-ਮੰਜ਼ਿਲਾਂ ਵਾਧਾ, ਜਿਸ ਵਿੱਚ ਇੱਕ ਰੂਫਟੌਪ ਡੈੱਕ ਵੀ ਸ਼ਾਮਲ ਹੈ ;
· ਇੱਕ ਜਾਇਦਾਦ ਦੀ ਦੂਜੀ ਮੰਜ਼ਿਲ ਵਿੱਚ ਇਕ ਬਾਰਨ ਬਣਾ ਉਸ ਵਿੱਚ ਪੰਜ ਰਹਾਇਸ਼ੀ ਯੂਨਿਟਾਂ ਬਣਾਏ ਗਏ, ਨਾਲ ਹੀ ਇਕ ਵੱਖਰੀ ਗੈਰੇਜ, ਦੋ ਗ੍ਰੀਨਹਾਊਸ ਅਤੇ ਇਕ ਸ਼ੈਡ ਦੀ ਨਿਰਮਾਣ ਕੀਤਾ ਗਿਆ।
· ਘਰ ਦੇ ਪਿਛਲੇ ਹਿੱਸੇ ਵਿੱਚ ਦੋ-ਮੰਜ਼ਿਲਾਂ ਵਾਧੇ ਦੀ ਉਸਾਰੀ, ਜਿਸ ਵਿੱਚ ਕਈ ਨਿਵਾਸ ਯੂਨਿਟ ਬਣਾਏ ਗਏ
· ਅਤੇ ਗੈਰੇਜ ਨੂੰ ਬੰਦ ਕਰ ਰਿਹਾਇਸ਼ੀ ਯੂਨਿਟ ਬਣਾਉਣਾ ਆਦਿ ਸ਼ਾਮਲ ਹੈ ।
ਗੈਰ-ਕਾਨੂੰਨੀ ਉਸਾਰੀ ਇਨਫੋਰਸਮੈਂਟ ਟੀਮ ਸਿਟੀ ਦੇ ਕਰਮਚਾਰੀਆਂ ਦੀ ਇੱਕ ਸਮਰਪਿਤ ਟੀਮ ਹੈ, ਜੋ ਸ਼ਹਿਰ ਦੇ ਬਾਈਲਾਅਜ਼ ਨੂੰ ਲਾਗੂ ਕਰਦੀ ਹੈ ਅਤੇ ਉਸ ਰਿਹਾਇਸ਼ੀ ਉਸਾਰੀ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਪਰਮਿਟ, ਨਿਰੀਖਣ, ਜਾਂ ਸੁਰੱਖਿਆ ਮਿਆਰਾਂ ਦੀ ਪਾਲਣਾ ਤੋਂ ਬਿਨਾਂ ਉਸਾਰੀ ਜਾਂਦੀ ਹੈ।
ਜੇ ਤੁਹਾਨੂੰ ਕਿਸੇ ਪ੍ਰੋਪਰਟੀ ਤੇ ਸ਼ੱਕ ਹੈ ਕਿ ਬਿਨਾਂ ਪਰਮਿਟ ਦੇ ਉਸਾਰੀ ਕੀਤੀ ਗਈ ਹੈ, ਬਾਰੇ ਸ਼ਿਕਾਇਤ [email protected] ‘ਤੇ ਈਮੇਲ ਕਰਕੇ ਜਾਂ 604-591-4370 ‘ਤੇ ਕਾਲ ਕਰਕੇ ਕਰੋ। ਤੁਸੀਂ ਸ਼ਿਕਾਇਤ ਆਨਲਾਈਨ Report a Problem ਤੇ ਜਾ ਕੇ ਵੀ ਕਰ ਸਕਦੇ ਹੋ।


