ਸਰੀ ਵਿੱਚ ਰੀਮੈਂਬਰੈਂਸ ਡੇਅ ਮੌਕੇ ਸ਼ਹਿਰ ਭਰ ‘ਚ ਸ਼ਹੀਦਾਂ ਦੀ ਯਾਦ ਵਿੱਚ ਕਈ ਸਮਾਗਮ ਉਲੀਕੇ
ਤੁਰੰਤ ਰਿਲੀਜ਼: 5 ਨਵੰਬਰ, 2025
ਸਰੀ, ਬੀ.ਸੀ. – ਰੀਮੈਂਬਰੈਂਸ ਡੇਅ ਨੂੰ ਮਨਾਉਣ ਲਈ, ਮੰਗਲਵਾਰ 11 ਨਵੰਬਰ ਨੂੰ ਸਰੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕੈਨੇਡਾ ਦੇ ਸੈਨਿਕਾਂ ਦੀ ਸੇਵਾ, ਹਿੰਮਤ ਅਤੇ ਕੁਰਬਾਨੀ ਨੂੰ ਸਨਮਾਨਿਤ ਕਰਨ ਲਈ ਕਈ ਸਮਾਗਮ ਹੋਣਗੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਯਾਦਗਾਰੀ ਦਿਵਸ ਕੈਨੇਡਾ ਦੇ ਸੈਨਿਕਾਂ ਵੱਲੋਂ ਨਿਭਾਈ ਗਈ ਅਟੁੱਟ ਸੇਵਾ ਅਤੇ ਸੇਵਾ ਜਾਰੀ ਰੱਖਣ ਵਾਲਿਆਂ ਦੇ ਦ੍ਰਿੜ ਸਮਰਪਣ ਨੂੰ ਯਾਦ ਤੇ ਸਨਮਾਨ ਕਰਨ ਦਾ ਇੱਕ ਮੌਕਾ ਹੈ”। “ਉਨ੍ਹਾਂ ਦੀ ਵਿਰਾਸਤ ਉਨ੍ਹਾਂ ਆਜ਼ਾਦੀਆਂ ਵਿੱਚ ਜੀਵਿਤ ਹੈ, ਜਿਹੜੀਆਂ ਅਸੀਂ ਮਾਣਦੇ ਹਾਂ ਅਤੇ ਉਨ੍ਹਾਂ ਕਮਿਊਨਿਟੀਆਂ ਵਿੱਚ ਜੋ ਅਸੀਂ ਤਿਆਰ ਕਰ ਰਹੇ ਹਾਂ। ਮੈਂ ਹਰ ਕਿਸੇ ਨੂੰ ਅਪੀਲ ਕਰਦੀ ਹਾਂ ਕਿ ਵੈਟਰਨਜ਼ ਵੀਕ ਦੌਰਾਨ ਅਤੇ ਰੀਮੈਂਬਰੈਂਸ ਡੇਅ ਤੇ ਕੁੱਝ ਸਮਾਂ ਕੱਢ ਕੇ ਸੈਨਿਕਾਂ ਦੀ ਸੇਵਾ ਅਤੇ ਹਿੰਮਤ ਲਈ ਧੰਨਵਾਦ ਕਰਨ।”
ਸੇਵਾਵਾਂ ਹੇਠ ਲਿਖੇ ਸਥਾਨਾਂ ‘ਤੇ ਹੋਣਗੀਆਂ:
• ਵੇਟਰਨਜ਼ ਸਕੇਅਰ (17710 – 56A ਐਵੇਨਿਊ ) – ਵੇਟਰਨਜ਼ ਸਕੇਅਰ ਵੱਲ ਜਲੂਸ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਜਦਕਿ ਸੈਨੋਟਾਫ਼ ‘ਤੇ ਸਰਵਿਸ 10:25 ਵਜੇ ਸ਼ੁਰੂ ਹੋਵੇਗੀ।
• ਵੌਲੀ ਲੀਜਨ (10626 – ਸਿਟੀ ਪਾਰਕਵੇਅ) – ਲੀਜਨ ਤੋਂ ਜਲੂਸ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਅਤੇ ਸਰਵਿਸ 10:25 ਵਜੇ ਸ਼ੁਰੂ ਹੋਵੇਗੀ।
• ਕ੍ਰੈਸੈਂਟ ਲੀਜਨ (2643- 128 ਸਟਰੀਟ) – ਜਲੂਸ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਸਰਵਿਸ 10:25 ਵਜੇ ਸ਼ੁਰੂ ਹੋਵੇਗੀ।
• ਪੋਰਟ ਕੇਲਜ਼ ਕਮਿਊਨਿਟੀ ਹਾਲ (18918 – 88 ਐਵੇਨਿਊ) – ਤੇ ਵੀ ਸਰਵਿਸ ਸਵੇਰੇ 10:30 ਵਜੇ ਸ਼ੁਰੂ ਹੋਵੇਗੀ।
• ਨਿਊਟਨ ਸੀਨੀਅਰ ਸੈਂਟਰ (13775 – 70 ਐਵੇਨਿਊ) – ਸਰਵਿਸ 10:30 ਵਜੇ ਸ਼ੁਰੂ ਹੋਵੇਗੀ।
• ਸਰੀ ਸੈਂਟਰ ਸਿਮੈਟਰੀ (16670 – 60 ਐਵੇਨਿਊ) – ਸਰਵਿਸ ਸਵੇਰੇ 10:45 ਵਜੇ ਸ਼ੁਰੂ ਹੋਵੇਗੀ।
ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਪਹੁੰਚਣ ਤਾਂ ਜੋ ਪਾਰਕਿੰਗ ਲੱਭ ਸਕਣ ਜਾਂ ਬਦਲਵੇਂ ਆਵਾਜਾਈ ਦੇ ਸਾਧਨ ਜਿਵੇਂ ਕਿ ਸਾਈਕਲ ਜਾਂ ਟਰਾਂਜ਼ਿਟ ਦੀ ਵਰਤੋਂ ਕਰੋ ।
ਸ਼ਹਿਰ ਵਿੱਚ ਸਭ ਤੋਂ ਵੱਡਾ ਰੀਮੈਂਬਰੈਂਸ ਡੇਅ ਸਮਾਰੋਹ ਕਲੋਵਰਡੇਲ ਦੇ ਵੇਟਰਨਜ਼ ਸਕੇਅਰ ਵਿੱਚ ਹੋਣ ਦੀ ਉਮੀਦ ਹੈ, ਜੋ ਰੋਇਲ ਕੈਨੇਡੀਅਨ ਲੀਜਨ ਕਲੋਵਰਡੇਲ ਸ਼ਾਖਾ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸਰੀ ਸਿਟੀ ਦੇ ਫੇਸਬੁੱਕ ਪੇਜ ‘ਤੇ ਲਾਈਵਸਟ੍ਰੀਮ ਕੀਤਾ ਜਾਵੇਗਾ। ਇਸ ਦੌਰਾਨ, ਸਰੀ ਮਿਊਜ਼ੀਅਮ (17710 – 56A ਐਵੇਨਿਊ ) ਦੁਪਹਿਰ 1 ਵਜੇ ਤੱਕ ਜਨਤਾ ਲਈ ਖੁੱਲ੍ਹਾ ਰਹੇਗਾ।
ਸਰੀ ਸੈਂਟਰ ਕਬਰਸਤਾਨ (Surrey Centre Cemetery) ਵਿਖੇ ਲੋਕ ਸਵੇਰੇ 10:45 ਵਜੇ ਤੋਂ 1 ਵਜੇ ਤੱਕ, ਵੈਟਰਨ ਮੈਮੋਰੀਅਲ ਸਾਈਟ ‘ਤੇ ਕਾਰਨੇਸ਼ਨ ਫੁੱਲ ਰੱਖ ਸਕਦੇ ਹਨ।
ਜੇਕਰ ਕੋਈ ਵਿਅਕਤੀ ਸਰੀ ਦੇ ਸਾਂਝੇ ਕਬਰਸਤਾਨ ਵਿੱਚ ਦਫ਼ਨ ਕੀਤੇ ਗਏ ਸੈਨਿਕ ਜਾਂ ਆਪਣੇ ਪਿਆਰੇ ਨੂੰ ਲੱਭਣਾ ਚਾਹੁੰਦਾ ਹੈ, ਤਾਂ ਸ਼ਹਿਰ ਵੱਲੋਂ ਇੱਕ ਨਵਾਂ ਖੋਜ ਯੋਗ ਆਨਲਾਈਨ ਨਕਸ਼ਾ (searchable online map) ਉਪਲਬਧ ਕਰਵਾਇਆ ਗਿਆ ਹੈ।
ਹੋਰ ਜਾਣਕਾਰੀ ਲਈ, ਸਰੀ ਵਿੱਚ ਰੀਮੈਂਬਰੈਂਸ ਡੇਅ ਸੇਵਾਵਾਂ ਬਾਰੇ ਜਾਣਨ ਲਈ surrey.ca/remembranceday ‘ਤੇ ਜਾਓ।



