ਡਾਊਨਟਾਊਨ ਦੀ ਤਬਦੀਲੀ ਵੱਲ ਵੱਡਾ ਕਦਮ
ਸਰੀ ਨੇ ਸੈਂਟਰ ਬਲਾਕ ਦੇ ਪਹਿਲੇ ਪੜਾਅ ਦਾ ਠੇਕਾ ਦਿੱਤਾ
ਡਾਊਨਟਾਊਨ ਦੀ ਤਬਦੀਲੀ ਵੱਲ ਵੱਡਾ ਕਦਮ
ਤੁਰੰਤ ਰਿਲੀਜ਼: ਨਵੰਬਰ 21, 2025
ਸਰੀ, ਬੀ.ਸੀ. – ਸਰੀ ਕੌਂਸਲ ਨੇ ਸਿਟੀ ਸੈਂਟਰ ਬਲਾਕ ਪ੍ਰੋਜੈਕਟ ਦੇ ਪਹਿਲੇ ਪੜਾਅ ਦੀਆਂ ਵਿਕਾਸ ਪ੍ਰਬੰਧਕ ਸੇਵਾਵਾਂ ਲਈ ਆਰ ਸੀ ਪੀ ਕੰਸਲਟਿੰਗ ਲਿਮਟਿਡ (RCP Consulting Ltd.) ਨੂੰ $2.75-ਮਿਲੀਅਨ ਦਾ ਠੇਕਾ ਦਿੱਤਾ ਹੈ। ਇਹ ਸਰੀ ਸੈਂਟਰ ਬਲਾਕ ਦੀ ਮੁੱਖ ਯੋਜਨਾ ਨੂੰ (Surrey Centre Block Master Plan) ਨੂੰ ਹਕੀਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਕਿ ਸਰੀ ਦੇ ਡਾਊਨਟਾਊਨ ਕੇਂਦਰ ਨੂੰ ਦਫ਼ਤਰੀ ਤੇ ਵਿਦਿਅਕ ਸਥਾਨਾਂ ਲਈ ਦੁੱਗਣੇ ਖੇਤਰ ਅਤੇ ਨਵੇਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ (Simon Fraser University School of Medicine) ‘ਚ ਤਬਦੀਲ ਕਰਨ ਲਈ ਮਿੱਥਿਆ ਗਿਆ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸੈਂਟਰ ਬਲਾਕ ਇੱਕ ਰੌਣਕਮਈ ਡਾਊਨਟਾਊਨ ਦੀ ਨੀਂਹ ਹੈ ਅਤੇ ਨਵੀਨਤਾ, ਆਰਥਿਕ ਵਿਕਾਸ ਅਤੇ ਸਿੱਖਿਆ ਲਈ ਉਤਪ੍ਰੇਰਕ ਹੈ। ਇਹ ਪ੍ਰੋਜੈਕਟ ਸਰੀ ਸਿਟੀ ਸੈਂਟਰ ਨੂੰ ਇੱਕ ਆਧੁਨਿਕ ਸ਼ਹਿਰੀ ਕੇਂਦਰ ਵਿੱਚ ਬਦਲ ਦੇਵੇਗਾ, ਜਿਸ ਵਿੱਚ ਮਨੋਰੰਜਨ ਲਈ ਜਨਤਕ ਥਾਵਾਂ, ਪ੍ਰਚੂਨ ਅਤੇ ਵਿਸ਼ਵ ਪੱਧਰੀ ਸਿਖਲਾਈ ਕੇਂਦਰ ਹੋਣਗੇ।”
ਇਹ ਐਲਾਨ 16 ਅਕਤੂਬਰ, 2025 ਨੂੰ, ਪ੍ਰੋਜੈਕਟ ਲਈ ਪ੍ਰਮੁੱਖ ਸਲਾਹਕਾਰ ਸੇਵਾਵਾਂ ਲਈ $10.8 ਮਿਲੀਅਨ ਦੀ ਰਕਮ ਵਿੱਚ ਸਟੈਨਟੈਕ (Stantec) ਨੂੰ ਦਿੱਤੇ ਗਏ ਠੇਕੇ ਤੋਂ ਬਾਦ ਕੀਤਾ ਗਿਆ ਹੈ।
ਸੈਂਟਰ ਬਲਾਕ ਦੇ ਪਹਿਲੇ ਪੜਾਅ ਵਿੱਚ 12-ਮੰਜ਼ਲਾ ਮਿਲੀ-ਜੁਲੀ ਵਰਤੋਂ ਵਾਲੇ ਦਫ਼ਤਰਾਂ/ਸੰਸਥਾਵਾਂ ਲਈ ਇਮਾਰਤ ਬਣੇਗੀ ਅਤੇ 31 ਅਗਸਤ, 2030 ਤੱਕ ਇਸ ਦਾ ਮੁਕੰਮਲ ਹੋਣਾ ਤੈਅ ਹੈ। ਇਮਾਰਤ ਵਿੱਚ ਸ਼ਾਮਲ ਹੋਣਗੇ:
- 2 ਤੋਂ 8ਵੀਂ ਮੰਜ਼ਿਲ SFU ਦਾ ਨਵਾਂ ਸਕੂਲ ਆਫ਼ ਮੈਡੀਸਨ;
- 9ਵੀਂ ਤੋਂ 11ਵੀਂ ਅਤੇ 12ਵੀ ਮੰਜ਼ਿਲ ਦੇ ਕੁਝ ਹਿੱਸੇ ‘ਤੇ ਦਫ਼ਤਰੀ ਸਥਾਨ;
- ਜ਼ਮੀਨੀ ਮੰਜ਼ਿਲ ‘ਤੇ ਰਿਟੇਲ ਸਪੇਸ ਦੇ ਨਾਲ ਇੱਕ ਸਾਂਝੀ ਲੌਬੀ;
- SFU ਲਈ ਕੁੱਲ 280,000 ਵਰਗ ਫੁੱਟ ਅਤੇ ਦਫ਼ਤਰੀ ਥਾਂ ਲਈ 89,000 ਵਰਗ ਫੁੱਟ, ਜੋ ਕਿ ਸੰਸਥਾਗਤ ਅਤੇ ਦਫ਼ਤਰੀ ਵਰਤੋਂ ਦਾ ਇੱਕ ਪ੍ਰਭਾਵਸ਼ੀਲ ਮਿਸ਼ਰਣ ਬਣੇਗਾ।
ਸਰੀ ਸੈਂਟਰਲ ਸਕਾਈ ਟਰੇਨ ਸਟੇਸ਼ਨ ਦੇ ਕੋਲ ਸਥਿਤ ਸੈਂਟਰ ਬਲਾਕ ਸਿਟੀ ਸੈਂਟਰ ਪਲਾਨ ਦਾ ਅਧਾਰ ਹੋਵੇਗਾ, ਜੋ ਕਿ ਸਰੀ ਨੂੰ ਖੇਤਰ ਦੇ ਦੂਜੇ ਡਾਊਨਟਾਊਨ ਕੇਂਦਰ ਵਿੱਚ ਵਿਕਸਿਤ ਕਰਨ ਵਿੱਚ ਸਹਾਈ ਹੋਵੇਗਾ। ਇਹ ਪ੍ਰੋਜੈਕਟ ਮਹੱਤਵਪੂਰਨ ਨਾਗਰਿਕ ਨਿਵੇਸ਼ ਨੂੰ ਦਰਸਾਉਂਦਾ ਹੈ ਅਤੇ ਤੁਰਨ ਲਈ ਯੋਗ, ਮੇਲ-ਮਿਲਾਪ ਅਤੇ ਰੌਣਕ ਭਰਪੂਰ ਇੱਕ ਡਾਊਨਟਾਊਨ ਦੇ ਸਰੀ ਦੇ ਲੰਬੇ ਸਮੇਂ ਦੇ ਸੁਪਨੇ ਲਈ ਨਾਲ ਮੇਲ ਖਾਂਦਾ ਹੈ।
ਇਸ ਬਾਰੇ ਕਾਰਪੋਰੇਟ ਰਿਪੋਰਟਾਂ: Centre Block – Phase One Contract Award for Development Manager ਅਤੇ Centre Block – Phase One Award of Contract for Prime Consultant. ਵਿੱਚ ਹੋਰ ਜਾਣੋ।
ਸੈਂਟਰ ਬਲਾਕ ਅਤੇ ਹੋਰ ਵੱਡੇ ਪੂੰਜੀ ਪ੍ਰੋਜੈਕਟਾਂ ਬਾਰੇ ਵਧੇਰੇ ਜਾਣਕਾਰੀ ਲਈ, surrey.ca/capitalprojects.’ਤੇ ਜਾਓ।



