– ਕੈਨੇਡਾ ਦੇ ਵੈਟਰਨਜ਼ ਭਾਵ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ, ਸਰੀ ਸ਼ਹਿਰ ਨੇ ਕਲੋਵਰਡੇਲ ਦੇ 17500-ਬਲਾਕ 57 ਐਵੇਨਿਊ ‘ਤੇ ਰੋਇਲ ਕੈਨੇਡੀਅਨ ਲੀਜਨ ਦੇ ਨੇੜੇ ਇੱਕ ਨਵਾਂ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ ਕੀਤਾ ਹੈ। ਇਹ ਕ੍ਰਾਸਵਾਕ ਲਾਲ ਅਤੇ ਚਿੱਟੇ ਰੰਗ ਵਿੱਚ ਰੰਗਿਆ ਗਿਆ ਹੈ, ਜਿਸਤੇ ਇੱਕ ਨਮਸਕਾਰ ਕਰਦੇ ਸਿਪਾਹੀ ਦਾ ਪਰਛਾਵਾਂ, ਇੱਕ ਮੇਪਲ ਪੱਤਾ ਅਤੇ “ਲੈਸਟ ਵੀ ਫਰਗੈਟ” (Lest We Forget) ਦੇ ਸ਼ਬਦ ਦਰਸਾਏ ਗਏ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਹਰ ਨਵੰਬਰ ਵਿੱਚ, ਅਸੀਂ ਉਨ੍ਹਾਂ ਬਹਾਦਰ ਸੂਰਵੀਰਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਕੈਨੇਡਾ ਲਈ ਸੇਵਾ ਕੀਤੀ ਅਤੇ ਕੁਰਬਾਨੀ ਦਿੱਤੀ”। “ਸਾਡੇ ਝੰਡੇ ਦੇ ਰੰਗਾਂ ਨਾਲ ਬਣਿਆਂ ਇਹ ਕਰਾਸਵਾਕ ਉਨ੍ਹਾਂ ਦੀ ਹਿੰਮਤ, ਬਹਾਦਰੀ ਅਤੇ ਸਮਰਪਣ ਨੂੰ ਇੱਕ ਸ਼ਰਧਾਂਜਲੀ ਹੈ। ਇਸ ਰਾਹ ਤੋਂ ਲੰਘਦੇ ਹਾਂ, ਆਓ ਅਸੀਂ ਉਨ੍ਹਾਂ ਦੀਆਂ ਕਦਰਾਂ – ਕੀਮਤਾਂ ਨੂੰ ਯਾਦ ਕਰੀਏ ਜਿਵੇਂ ਕਿ ਸੇਵਾ, ਏਕਤਾ ਅਤੇ ਹੌਂਸਲਾ, ਜੋ ਸਾਡੇ ਦੇਸ਼ ਨੀਂਹ ਹਨ।”
ਇਹ ਯਾਦਗਾਰੀ ਕਰਾਸਵਾਕ ਮੰਗਲਵਾਰ, 11 ਨਵੰਬਰ ਨੂੰ ਹੋਣ ਵਾਲੇ ਯਾਦਗਾਰੀ ਦਿਵਸ ਸਮਾਰੋਹਾਂ ਤੋਂ ਪਹਿਲਾਂ ਵੈਟਰਨਜ਼ ਨੂੰ ਸਨਮਾਨ ਦੇਣ ਲਈ ਸ਼ਹਿਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ। ਸ਼ਹਿਰ ਦੀ ਸਭ ਤੋਂ ਵੱਡੀ ਰਸਮ ਵੈਟਰਨਜ਼ ਸਕੇਅਰ (17710 – 56A ਐਵੇਨਿਊ) ‘ਤੇ ਹੋਵੇਗੀ, ਜਿਸ ਦੀ ਮੇਜ਼ਬਾਨੀ ਰੋਇਲ ਕੈਨੇਡੀਅਨ ਲੀਜਨ ਕਲੋਵਰਡੇਲ ਬਰਾਂਚ ਵੱਲੋਂ ਕੀਤੀ ਜਾਵੇਗੀ। ਸ਼ਹਿਰ ਵਸਨੀਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਸ਼ਾਮਿਲ ਹੋਣ ਅਤੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਜੋ ਸਾਡੇ ਦੇਸ਼ ਲਈ ਸੇਵਾ ਅਤੇ ਬਲੀਦਾਨ ਦਿੱਤਾ ਹੈ।
ਸ਼ਹਿਰ ਭਰ ਵਿੱਚ ਯਾਦਗਾਰੀ ਦਿਵਸ ਸਮਾਰੋਹਾਂ ਬਾਰੇ ਵਧੇਰੇ ਜਾਣਕਾਰੀ ਲਈ, surrey.ca/remembranceday ‘ਤੇ ਜਾਓ।




