Ad-Time-For-Vacation.png

ਸਰੀ ਆਵਾਜਾਈ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ 60 ਨਵੇਂ ਬੱਸ ਸ਼ੈਲਟਰਾ ਦਾ ਵਾਧਾ ਕਰ ਰਿਹਾ ਹੈ

ਸਰੀ, ਬੀ.ਸੀ. – ਸਰੀ ਸ਼ਹਿਰ ਇਸ ਸਾਲ 60 ਨਵੇਂ ਬੱਸ ਸ਼ੈਲਟਰ ਲਗਾ ਕੇ ਨਿਵਾਸੀਆਂ ਲਈ ਆਮ ਆਵਾਜਾਈ ਦੇ ਤਜਰਬੇ ਨੂੰ ਬਿਹਤਰ ਬਣਾ ਰਿਹਾ ਹੈ। ਅਜਿਹਾ ਆਵਾਜਾਈ ਦੀਆਂ ਸਹੂਲਤਾਂ ਵਰਤਣ ਵਾਲਿਆਂ ਦੀ ਮੌਸਮ ਤੋਂ ਸੁਰੱਖਿਆ ਅਤੇ ਆਵਾਜਾਈ ਤੱਕ ਉਨ੍ਹਾਂ ਦੀ ਪਹੁੰਚਯੋਗਤਾ ਵਧਾਉਣ ਲਈ ਦੋ ਪੜਾਵਾਂ ‘ਚ ਹੋਣ ਵਾਲੀ ਪਹਿਲਕਦਮੀ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ “ਮੈਟਰੋ ਵੈਨਕੂਵਰ ਵਿਚਲੀਆਂ ਹੋਰ ਥਾਵਾਂ ਨਾਲੋਂ ਸਰੀ ਵਿੱਚ ਆਵਾਜਾਈ ਸਹੂਲਤਾਂ ਦੀ ਵਰਤੋਂ ਕਰਨ ਵਾਲੀਆਂ ਸਵਾਰੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਨਾਲ, ਅਸੀਂ ਜਨਤਕ ਆਵਾਜਾਈ ਨੂੰ ਹਰ ਕਿਸੇ ਲਈ ਵਧੇਰੇ ਆਰਾਮਦਾਇਕ ਅਤੇ ਪਹੁੰਚਯੋਗ ਬਣਾਉਣ ਲਈ ਵਚਨਬੱਧ ਹਾਂ। ਸਾਡੀ ਵੱਧਦੀ ਆਬਾਦੀ ਨੂੰ ਸਹਾਰਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਰੇ ਨਿਵਾਸੀ ਸੁਧਾਰੇ ਹੋਏ ਆਵਾਜਾਈ ਢਾਂਚੇ ਦਾ ਲਾਭ ਲੈ ਸਕਣ, ਬੱਸ ਸ਼ੈਲਟਰ ਨੈੱਟਵਰਕ ਦਾ ਇਹ ਵਿਸਤਾਰ ਇੱਕ ਸਮਝਦਾਰੀ ਵਾਲਾ ਅਤੇ ਲਾਗਤ-ਪ੍ਰਭਾਵੀ ਤਰੀਕਾ ਹੈ।”

ਸਰੀ ਸ਼ਹਿਰ ਦੇ ਇੰਜੀਨੀਅਰਿੰਗ ਵਿਭਾਗ ਦੀ ਅਗਵਾਈ ਵਿੱਚ ਅਤੇ ਪੈਟੀਸਨ ਦੀ ਬਾਹਰੀ ਇਸ਼ਤਿਹਾਰਬਾਜੀ (Pattison Outdoor Advertising ) ਸਾਂਝੀਦਾਰੀ ਨਾਲ ਇਹ ਉੱਦਮ ਜੁਲਾਈ 2025 ਵਿੱਚ ਸ਼ੁਰੂ ਹੋਵੇਗਾ। ਪਹਿਲੇ ਪੜਾਅ ਵਿੱਚ 30 ਨਵੇਂ ਸ਼ੈਲਟਰ ਉਨ੍ਹਾਂ ਥਾਵਾਂ ‘ਤੇ ਲਗਾਏ ਜਾਣਗੇ, ਜਿੱਥੇ ਸਵਾਰੀਆਂ ਵੱਧ ਹੁੰਦੀਆਂ ਹਨ ਅਤੇ ਇਹਨਾਂ ‘ਤੇ ਸ਼ਹਿਰ ਦਾ ਕੋਈ ਖਰਚਾ ਨਹੀਂ ਹੋਵੇਗਾ। ਦੂਜੇ ਪੜਾਅ ਲਈ 2025 ਦੇ ਕਮਿਊਨਿਟੀ ਵਰਕਸ ਫ਼ੰਡ ਐਗਰੀਮੈਂਟ (Community Works Fund Agreement ) ਵੱਲੋਂ ਵਿੱਤੀ ਸਹਾਇਤਾ ਮਿਲੇਗੀ, ਜਿਸ ਨਾਲ ਉਨ੍ਹਾਂ ਖੇਤਰਾਂ ਵਿੱਚ 30 ਹੋਰ ਸ਼ੈਲਟਰ ਲਗਾਏ ਜਾਣਗੇ, ਜਿੱਥੇ ਜਨਤਾ ਦੀ ਰਾਇ ਮੁਤਾਬਿਕ ਜਾਂ ਪਹੁੰਚ-ਯੋਗਤਾ ਜ਼ਰੂਰਤਾਂ ਦੇ ਆਧਾਰ ‘ਤੇ ਸੇਵਾਵਾਂ ਦੀ ਘਾਟ ਹੈ।

ਇਸ ਵੇਲੇ ਸ਼ਹਿਰ ਵਿੱਚ 1,425 ਬੱਸ ਅੱਡੇ (Bus Stops) ਹਨ, ਪਰ ਸਿਰਫ਼ 25% ਉੱਤੇ ਹੀ ਸ਼ੈਲਟਰ ਹਨ। ਨਵੇਂ ਸ਼ੈਲਟਰ ਉਨ੍ਹਾਂ ਖੇਤਰਾਂ ਵਿੱਚ ਤਰਜੀਹ ਦੇ ਆਧਾਰ ਲਗਾਏ ਜਾਣਗੇ ਜਿੱਥੇ ਆਵਾਜਾਈ ਬਹੁਤ ਜ਼ਿਆਦਾ ਹੈ, ਜਿਵੇਂ ਕਿ ਨਿਊਟਨ ਵਿੱਚ 128 ਸਟਰੀਟ ਅਤੇ ਸਿਟੀ ਸੈਂਟਰ ਵਿੱਚ 108 ਐਵੇਨਿਊ। ਇਸ ਤੋਂ ਇਲਾਵਾ, ਆਸ-ਪਾਸ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਲੋਕਾਂ ਵੱਲੋਂ ਦਰਸਾਈਆਂ ਗਈਆਂ ਲੋੜਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਪੈਟੀਸਨ ਨਾਲ ਸ਼ਹਿਰ ਦੇ ਲੰਬੇ ਸਮੇਂ ਲਈ ਸਮਝੌਤੇ ਤਹਿਤ ਸ਼ਹਿਰ ਕੋਲ ਸਾਲਾਨਾ 10 ਬੱਸ ਸ਼ੈਲਟਰ ਲਗਾਉਣ ਦਾ ਇਖ਼ਤਿਆਰ ਹੈ। ਪਿਛਲੇ ਸਾਲਾਂ ਦੀਆਂ ਅਣਵਰਤੀਆਂ ਅਲਾਟਮੈਂਟ ਨੂੰ ਵਰਤ ਕੇ, ਪੈਟੀਸਨ ਨੇ 2025 ਵਿੱਚ 30 ਸ਼ੈਲਟਰ ਲਗਾਉਣ ਲਈ ਸਹਿਮਤੀ ਦਿੱਤੀ ਹੈ ।  CWFA ਵੱਲੋਂ ਮਿਲਣ ਵਾਲੀ 950,000 ਡਾਲਰ ਦੀ ਵਿੱਤੀ ਸਹਾਇਤਾ ਨਾਲ ਸ਼ਹਿਰ ਵਿੱਚ 30 ਹੋਰ ਬੱਸ ਸਟਾਪ ਸ਼ਾਮਿਲ ਕੀਤੇ ਜਾਣਗੇ।

ਹੋਰ ਜਾਣਕਾਰੀ ਲਈ ਕਾਰਪੋਰੇਟ ਰਿਪੋਰਟ ਪੜ੍ਹੋ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.