ਰੂਪਨਗਰ, – ਰੂਪਨਗਰ ਜੇਲ੍ਹ ‘ਚ ਬੰਦ ਸ਼ਿਵ ਸੈਨਿਕ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐਨ. ਆਰ. ਆਈ. ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਹੇਠ ਸੂਰੀ ਨੂੰ ਰੂਪਨਗਰ ਜੇਲ੍ਹ ‘ਚ ਬੰਦ ਕੀਤਾ ਹੋਇਆ ਹੈ, ਜਿਸ ਨੂੰ ਪੁਲਿਸ ਇੰਦੌਰ ਤੋਂ ਕਾਬੂ ਕਰਕੇ ਲਿਆਈ ਸੀ। ਕੋਰੋਨਾ ਵਾਇਰਸ ਦੀ ਪੁਸ਼ਟੀ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਨੇ ਕੀਤੀ ਹੈ। ਰੂਪਨਗਰ ਜੇਲ੍ਹ ‘ਚ ਸੂਰੀ ਨੂੰ ਵੱਖਰੀ ਬੈਰਕ ‘ਚ ਰੱਖਿਆ ਗਿਆ ਹੈ ਅਤੇ ਜੇਲ੍ਹ ‘ਚੋਂ ਇੱਕ ਖਾੜਕੂ, 5 ਗੈਂਗਸਟਰਾਂ ਸਮੇਤ 21 ਸ਼ੱਕੀ ਅਪਰਾਧੀ ਪਿਛੋਕੜ ਵਾਲੇ ਹਵਾਲਾਤੀਆਂ ਨੂੰ ਵੀ ਰੂਪਨਗਰ ਜੇਲ੍ਹ ‘ਚੋਂ ਤਬਦੀਲ ਕਰਕੇ ਪਟਿਆਲਾ ਅਤੇ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


