ਬੀ.ਸੀ ਦੀ ਅਗਲੀ ਸਰਕਾਰ ਅਜ਼ਾਦ ਉਮੀਦਵਾਰਾਂ ਦੇ ਸਿਰ ਤੇ ਬਣੇਂਗੀ :ਬਾਜਵਾ
ਸਰੀ:-ਸਰੀ ਗਰੀਨ ਟਿੰਬਰ ਤੋਂ ਅਜ਼ਾਦ ਉਮੀਦਵਾਰ ਵਿਕਰਮ ਬਾਜਵਾ ਨੇ ਕਿਹਾ ਕਿ ਆਪਣੀਂ ਵੋਟ ਦਾ ਜਰੂਰ ਇਸਤੇਮਾਲ ਕਰੋ।ਉਨਾ ਉਮੀਦਵਾਰਾ ਨੂੰ ਹੀ ਵੋਟ ਪਾਉ ਜੋ ਸੂਬੇ ਦੀ ਤਰੱਕੀ ਲਈ ਕੰਮ ਕਰ ਸਕਦਾ ਹੈ।ਬਾਜਵਾ ਨੇ ਕਿਹਾ ਕਿ ਬੀ.ਸੀ ਲਿਬਰਲ ਅਮੀਰਾਂ ਦੀ ਪਾਰਟੀ ਹੈ ਪਿਛਲੇ ਸਮੇਂ ਵਿੱਚ ਇਨਾ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਹੋਏ।ਉਨਾ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਗਲੀ ਸਰਕਾਰ ਅਜ਼ਾਦ ਉਮੀਦਵਾਰਾਂ ਦੇ ਸਿਰ ਤੇ ਬਣੇਗੀ।ਅਜ਼ਾਦ ਉਮੀਦਵਾਰ ਦੋਨਾ ਰਵਾਇਤੀ ਪਾਰਟੀਆਂ ਤੋਂ ਵਧੀਆਂ ਕਾਰਗੁਜ਼ਾਰੀ ਦਿਖਾਉਂਣਗੇ।