Ad-Time-For-Vacation.png

ਵੈਨਕੂਵਰ ‘ਚ 8 ਪੰਜਾਬੀਆਂ ਸਣੇ 14 ਗੈਂਗਸਟਰ ਗ੍ਰਿਫਤਾਰ, ਕਰੋੜਾਂ ਦੇ ਹਥਿਆਰ ਬਰਾਮਦ

ਵੈਨਕੂਵਰ—ਵੈਨਕੂਵਰ ਪੁਲਸ ਨੇ 14 ਇੰਡੋ-ਕੈਨੇਡੀਅਨ ਗੈਂਗਸਟਰਾਂ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਇਸ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਮੰਨਿਆ ਜਾ ਰਿਹਾ ਹੈ। ਫੜੇ ਗਏ ਦੋਸ਼ੀਆਂ ‘ਚੋਂ 8 ਪੰਜਾਬੀ ਮੂਲ ਦੇ ਹਨ। ਦੋਸ਼ੀਆਂ ਕੋਲੋਂ ਪ੍ਰੈਸ਼ਰ ਕੁੱਕਰ ਬੰਬ, ਏ.ਕੇ-47 ਅਤੇ ਸਪਾਈਨ ਗੰਨਜ਼ ਵਰਗੇ 120 ਤੋਂ ਵਧੇਰੇ ਹਥਿਆਰ, 50 ਗੈਰ-ਕਾਨੂੰਨੀ ਡਿਵਾਇਸਸ, 9.5 ਕਿਲੋ ਫੈਨੇਟਾਈਲ, 40 ਕਿਲੋ ਨਸ਼ੀਲੇ ਪਦਾਰਥ ਅਤੇ ਤਕਰੀਬਨ 8 ਲੱਖ ਡਾਲਰ ਕੈਸ਼ ਅਤੇ 8 ਲੱਖ ਡਾਲਰ ਦੇ ਸੋਨੇ ਦੇ ਗਹਿਣੇ ਵੀ ਫੜੇ ਗਏ ਹਨ। ਪੁਲਸ ਨੇ 3.5 ਲੱਖ ਡਾਲਰ ਦੇ ਮੁੱਲ ਦੀਆਂ ਕੁਝ ਗੱਡੀਆਂ ਵੀ ਜ਼ਬਤ ਕੀਤੀਆਂ ਹਨ।ਸਿਹਾਇਕ ਪੁਲਸ ਕਮਿਸ਼ਨਰ ਆਰ. ਸੀ. ਐੱਮ. ਪੀ. ਕੇਵਿਨ ਹਾਕਲੇਟ ਨੇ ਦੱਸਿਆ ਕਿ ਫੜੇ ਗਏ ਸਾਰੇ ਗੈਂਗਸਟਰ ਕੰਗ ਅਤੇ ਲੈਟੀਮਰ ਗੈਂਗ ਨਾਲ ਜੁੜੇ ਹਨ। ਦੋਸ਼ੀਆਂ ਦੀ ਉਮਰ 22 ਤੋਂ 68 ਸਾਲ ਦੇ ਵਿਚਕਾਰ ਹੈ। ਇਨ੍ਹਾਂ ‘ਚੋਂ ਕਈਆਂ ਦਾ ਸਬੰਧ ਜਲੰਧਰ ਅਤੇ ਲੁਧਿਆਣਾ ਨਾਲ ਦੱਸਿਆ ਜਾ ਰਿਹਾ ਹੈ।
ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਨਾਂ—
27 ਸਾਲਾ ਕੇਲ ਲੇਟੀਮਰ, ਸੁਮੀਚ ਕੰਗ(26), ਗੇਰੀ ਕੰਗ(22), ਕੇਗ ਲੇਟੀਮਰ(55), ਕਸੋਨਗੋਰ ਸਜੂਸ(29), ਐਂਡਊਲ ਪਿਕਨਟਿਊ(22), ਜੋਕਬ ਪ੍ਰੇਰਾ(25), ਜੀਤੇਸ਼ ਵਾਘ(37), ਕ੍ਰਿਸਟੋਫਰ ਘੁਮਾਣ(21), ਪਸ਼ਮਿੰਦਰ ਬੋਪਾਰਾਏ(29), ਮਨਵੀਰ ਵੜੈਚ(30), ਰਣਵੀਰ ਕੰਗ(48), ਮਨਬੀਰ ਕੰਗ(50), ਗੁਰਚਰਣ ਕੰਗ(68) ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਕਈ ਹੋਰਾਂ ਦੀ ਪੁਲਸ ਨੂੰ ਭਾਲ ਹੈ, ਜਿਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਹਨ। ਇਨ੍ਹਾਂ ‘ਚੋਂ ਕਈਆਂ ਦਾ ਜਨਮ ਕੈਨੇਡਾ ‘ਚ ਹੀ ਹੋਇਆ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਵੈਨਕੂਵਰ ਪੁਲਸ ਅਤੇ ਕੰਬਾਇੰਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬੀ.ਸੀ.(ਸੀ. ਐੱਫ. ਐੱਸ. ਈ. ਯੂ.-ਬੀ.ਸੀ.) ਆਰ. ਐੱਸ. ਐੱਮ. ਪੀ. , ਦਿ ਇੰਟੀਗ੍ਰੇਟਡ ਹੋਮੀਸਾਇਡ ਇਨਵੈਸਟੀਗੇਸ਼ਨ ਟੀਮ ਅਤੇ ਲੋਕਲ ਮਿਊਂਸੀਪਲ ਪੁਲਸ ਡਿਪਾਰਟਮੈਂਟ ਨੇ ਸਾਂਝੀ ਕਾਰਵਾਈ ਕੀਤੀ ਅਤੇ ਵੱਡੀ ਸਫਲਤਾ ਪ੍ਰਾਪਤ ਕੀਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.