ਜੇਐੱਨਐੱਨ, ਨਵੀਂ ਦਿੱਲੀ : ‘ਵਿਸ਼ਵਾਸ ਨਿਊਜ਼’ ਨੇ ਆਪਣਾ ਵ੍ਹਟਸਐਪ ਚੈਨਲ ਲਾਂਚ ਕੀਤਾ ਹੈ। ਇਸ ਰਾਹੀਂ ਪਾਠਕ, ਸਿੱਧੇ ਆਪਣੇ ਮੋਬਾਈਲ ’ਤੇ ਵਿਸ਼ਵਾਸ ਨਿਊਜ਼ ਦੀਆਂ ਲੇਟੈਸਟ ਫੈਕਟ ਚੈੱਕ ਰਿਪੋਰਟਾਂ ਤੇ ਵੀਡੀਓ ਪ੍ਰਾਪਤ ਕਰ ਸਕਣਗੇ। ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਫੈਕਟ ਚੈੱਕ ਟੂਲਜ਼, ਮੀਡੀਆ ਸਾਖਰਤਾ ਨਾਲ ਜੁੜੀ ਜਾਣਕਾਰੀ ਮਿਲਦੀ ਰਹੇਗੀ। ਇੰਟਰਨੈਸ਼ਨਲ ਫੈਕਟ ਚੈਕਿੰਗ ਨੈੱਟਵਰਕ ਪ੍ਰਮਾਣਤ ਵਿਸ਼ਵਾਸ ਨਿਊਜ਼, ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਯੂਨਿਟ ਹੈ।
ਆਪਣਾ ਮੋਬਾਈਲ ਨੰਬਰ ਜਨਤਕ ਕੀਤੇ ਬਿਨਾਂ ਪਾਠਕ, ‘ਵਿਸ਼ਵਾਸ ਨਿਊਜ਼ ਵ੍ਹਟਸਐਪ ਚੈਨਲ’ ਨਾਲ ਜੁੜ ਸਕਦੇ ਹਨ। ਇਸ ਵਿਚ ਯੂਜਰਸ ਦੀ ਨਿੱਜਤਾ ਦਾ ਖ਼ਿਆਲ ਰੱਖਿਆ ਗਿਆ ਹੈ। ਇਕ ਵਾਰ ਵਿਸ਼ਵਾਸ ਨਿਊਜ਼ ਵ੍ਹਟਸਐਪ ਚੈਨਲ ਨਾਲ ਜੁੜਣ ਤੋਂ ਬਾਅਦ ਪਾਠਕ ਤਾਜ਼ਾਤਰੀਨ ਫੈਕਟ ਚੈੱਕ ਰਿਪੋਰਟਾਂ ਜ਼ਰੀਏ ਅੱਪਡੇਟ ਰਹਿ ਸਕਣਗੇ। ਇਸ ਦਾ ਮਕਸਦ ਯੂਜਰਸ ਤੱਕ ਭਰੋਸੇਯੋਗ ਤੇ ਨਿੱਜੀ ਤੌਰ ’ਤੇ ਅਹਿਮ ਅੱਪਡੇਟਸ ਪਹੁੰਚਾਉਣਾ ਹੈ। ਚੈਨਲ ਇਕ ਤਰ੍ਹਾਂ ਨਾਲ ਵਨ-ਵੇ ਬ੍ਰਾਡਕਾਸਟ ਟੂਲ ਹੈ। ਇਸ ਵਿਚ ਐਡਮਿਨ ਆਪਣੇ ਸਬਸਕ੍ਰਾਈਬਰ ਨੂੰ ਟੈਸਟ, ਫੋਟੋ, ਵੀਡੀਓ, ਸਟਿਕਰਸ ਤੇ ਪੋਲ ਭੇਜਣਗੇ। ਸਰਚ ਏਬਲ ਡਾਇਰੈਕਟਰੀ ਵਿਚ ‘ਵਿਸ਼ਵਾਸ ਨਿਊਜ਼ ਵ੍ਹਟਸਐਪ ਚੈਨਲ’ ਵੇਖਿਆ ਜਾ ਸਕਦਾ ਹੈ। ਇਸ ਦੇ ਜ਼ਰੀਏ ‘ਵਿਸ਼ਵਾਸ ਨਿਊਜ਼’ ਆਪਣੇ ਪਾਠਕਾਂ ਨੂੰ ਲੇਟੈਸਟ ਫੈਕਟ ਚੈੱਕ ਆਰਟੀਕਲ ਵੀਡੀਓ ਤੇ ਮਲਟੀਮੀਡੀਆ ਫਾਰਮੈੱਟ ਵਿਚ ਭੇਜੇਗਾ ਤਾਂ ਜੋ ਉਹ ਗ਼ਲਤ ਸੂਚਨਾਵਾਂ ਤੋਂ ਸੁਰੱਖਿਅਤ ਰਹਿ ਸਕਣ। ‘ਵਿਸ਼ਵਾਸ ਨਿਊਜ਼’ ਇਕ ਫੈਕਟ ਚੈੱਕ ਤੇ ਵੈਰੀਫਿਕੇਸ਼ਨ ਵੈੱਬਸਾਈਟ ਹੈ ਜੋ ਕਿ ਹਿੰਦੂ, ਅੰਗਰੇਜ਼ੀ ਸਮੇਤ 12 ਭਾਰਤੀ ਭਾਸ਼ਾਵਾਂ ਵਿਚ ਮੁਹੱਈਆ ਹੈ।
—–
150 ਤੋਂ ਵੱਧ ਦੇਸ਼ਾਂ ’ਚ ਵ੍ਹਟਸਐਪ ਚੈਨਲ ਦੀ ਲਾਂਚਿੰਗ
ਮੈਟਾ ਨੇ ਭਾਰਤ ਸਮੇਤ 150 ਤੋਂ ਵੱਧ ਦੇਸ਼ਾਂ ਵਿਚ ਵ੍ਹਟਸਐਪ ਚੈਨਲ ਲਾਂਚ ਕੀਤਾ ਹੈ। ਭਾਰਤ ਵਿਚ ਇਸ ਲਾਂਚ ਦੌਰਾਨ ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਵੈੱਬਸਾਈਟ ‘ਵਿਸ਼ਵਾਸ ਨਿਊਜ਼’ ਦੇ ਚੈਨਲ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਕੈਟਰੀਨਾ ਕੈਫ਼, ਦਲਜੀਤ ਦੁਸਾਂਝ, ਅਕਸ਼ੇ ਕੁਮਾਰ, ਵਿਜੇ ਦੇਵਰਕੋਂਡਾ, ਨੇਹਾ ਕੱਕੜ ਸਮੇਤ ਹੋਰ ਵਿਅਕਤੀਆਂ ਨੇ ਚੈਨਲਾਂ ਨੂੰ ਲਾਂਚ ਕੀਤਾ ਹੈ।



