ਰਮਜ਼ਾਨ ਅਬਦੁੱਲਾ, ਮਾਲੇਰਕੋਟਲਾ

ਪੰਜਾਬ ਸਰਕਾਰ ਵੱਲੋਂ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਅਤੇ ਉਨਾਂ੍ਹ ਵਿੱਚੋਂ ਹੀ ਇੱਕ ਵਾਅਦਾ ਸੀ ਕਿ ਹਰੇਕ ਪਰਿਵਾਰ ਦੇ ਬੱਚੇ ਨੂੰ ਮੁਫਤ ਸਿੱਖਿਆ ਅਤੇ ਮਿਆਰੀ ਸਿੱਖਿਆ ਉਪਲੱਬਧ ਕਰਵਾਈ ਜਾਵੇਗੀ, ਉਸ ਦਿਸਾ ਚੋਂ ਵੱਧਦੇ ਹੋਏ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਜੋ ਸਕੂਲ ਆਫ ਐਮੀਨੈਂਸ ਪੋ੍ਗਰਾਮ ਆਰੰਭਿਆ ਗਿਆ ਸੀ ਉਨਾਂ੍ਹ ਦਾ ਵੀਰਵਾਰ ਨੂੰ ਸਿਹਾਟਾ (ਅੰਮਿਤਸਰ) ਵਿਖੇ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਸਮਾਗਮ ‘ਚ ਮਾਲੇਰਕੋਟਲਾ ਤੋਂ ਵੀ ਭਾਰੀ ਕਾਫਲਾ ਅੰਮਿ੍ਤਸਰ ਵਿਖੇ ਕਰਵਾਏ ਸਮਾਗਮ ‘ਚ ਸ਼ਾਮਲ ਹੋਣ ਲਈ ਰਵਾਨਾ ਹੋਏ ਹਨ। ਇਹ ਪ੍ਰਗਟਾਵਾ ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਬੱਸਾਂ ਨੂੰ ਝੰਡੀ ਵਿਖਾ ਕੇ ਰਵਾਨਾਂ ਕਰਨ ਮਗਰੋਂ ਕੀਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਨਾਂ੍ਹ ਵਿੱਚੋਂ ਹਰੇਕ ਬੱਚੇ ਨੂੰ ਮੁਫਤ ਸਿੱਖਿਆ ਤੇ ਮਿਆਰੀ ਸਿੱਖਿਆ ਦੇਣ ਲਈ ਪ੍ਰਣ ਕੀਤਾ ਸੀ ਜਿਸ ਅਧੀਨ ਸਕੂਲ ਆਫ ਐਮੀਨੈਂਸ ਦਾ ਇਕ ਸਮਾਰੋਹ ਜਿਸ ਵਿੱਚ ਸਕੂਲ ਆਫ ਐਮੀਨੈਂਸ ਪੰਜਾਬ ਦੀ ਜਨਤਾ ਨੂੰ ਸਮਰਪਿਤ ਕੀਤੇ ਜਾਣੇ ਹਨ ਦੇ ਲਈ ਅੱਜ ਅੰਮਿ੍ਤਸਰ ਵਿਖੇ ਸਥਿਤ ਸਿਹਾਟਾ ਵਿਖੇ ਸਮਾਰੋਹ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਸਮਾਗਮ ‘ਚ ਆਮ ਆਦਮੀ ਪਾਰਟੀ ਦੇ ਰਾਸਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੀ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ। ਕਾਰਜਕਰਤਾਵਾਂ ਨੂੰ ਸੰਬੋਧਤ ਕਰਨਗੇ।

ਉਨਾਂ੍ਹ ਕਿਹਾ ਕਿ ਸਕੂਲ ਆਫ ਐਮੀਨੈਂਸ ਦਾ ਮਤਲਬ ਹੈ ਕਿ ਪੰਜਾਬ ਦੇ ਵਿਦਿਆਰਥੀ ਜੋ ਸਰਕਾਰੀ ਸਕੂਲਾਂ ਵਿੱਚ ਅਠਵੀਂ ਅਤੇ ਨੋਵੀਂ ਕਲਾਸ ਵਿੱਚ ਪੜਦੇ ਹਨ ਉਹ ਅੱਗੇ ਕਿਸ ਖੇਤਰ ‘ਚ ਜਾਣਾ ਚਾਹੁੰਦੇ ਹਨ। ਉਨਾਂ੍ਹ ਦੀ ਰੂਚੀ ਦਾ ਪਤਾ ਕਰਨਾ ਅਤੇ ਉਹ ਕੱਲ ਨੂੰ ਕਿਸ ਖੇਤਰ ਅੰਦਰ ਜਾਣਾ ਚਾਹੁੰਦਾ ਹੈ। ਉਨ੍ਹਾਂ ਨੂੰ ਦਾਖਲਾ ਦੇਣਾ, ਸਿੱਖਿਅਤ ਕਰਨਾ ਤਾਂ ਜੋ ਉਹ ਵਿਦਿਆਰਥੀ ਅੱਗੇ ਵੱਧ ਸਕਣ। ਉਨਾਂ੍ਹ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਨਤਾ ਨਾਲ ਕੀਤੇ ਇਕ ਇੱਕ ਵਾਅਦੇ ਤੋਂ ਵੱਧ ਕੇ ਵੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਦੇ ਰਹੇ ਹਨ। ਉਹ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੇ ਹਨ।

ਉਨਾਂ੍ਹ ਦੱਸਿਆ ਕਿ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜੋ ਕਿ ਅੱਜ ਵੀ ਪੰਜਾਬ ‘ਚ ਦੌਰਾ ਕਰਨਗੇ। ਅੱਜ ਉਹ ਅੰਮਿ੍ਤਸਰ ਵਿਖੇ ਆਯੋਜਿਤ ਸਮਾਗਮ ਦੋਰਾਨ ਜਨਤਾ ਨੂੰ ਸੰਬੋਧਤ ਕਰਨਗੇ। ਇਸ ਮੌਕੇ ਪੀ.ਏ. ਚੌਧਰੀ ਸ਼ਮਸ਼ੂਦੀਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਪ੍ਰਧਾਨ ਅਸ਼ਰਫ ਅਬਦੁੱਲਾ, ਅਬਦੁੱਲ ਹਲੀਮ ਮਿਲਕੋਵੈਲ, ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨਾ ਚੀਮਾ ਆਦਿ ਹਾਜ਼ਰ ਸਨ।