ਨਵੀਂ ਦਿੱਲੀ (ਏਜੰਸੀ): ਪ੍ਰਵਾਸੀ ਭਾਰਤੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਭਾਰਤ ਸਰਕਾਰ ਨੇ ਇਕ ਅਜਿਹਾ ਫੇਸਬੁੱਕ ਐਪ ਸ਼ੁਰੂ ਕੀਤਾ ਹੈ, ਜਿਸ ਦੇ ਮਾਧਿਅਮ ਨਾਲ ਦੁਨੀਆ ਦੇ ਕਿਸੇ ਵੀ ਕੋਨੇ ‘ਚੋਂ ਕਿਸੇ ਵੀ ਪਰੇਸ਼ਾਨੀ ‘ਚ ਫਸੇ ਭਾਰਤੀਆਂ ਨੂੰ ਤੁਰੰਤ ਮਦਦ ਮਿਲ ਸਕੇਗੀ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਦੇ ਲੋਕਪ੍ਰਿਯ ਮੰਚ ਫੇਸਬੁੱਕ ‘ਤੇ 172 ਦੇਸ਼ਾਂ ‘ਚ ਆਪਣੇ ਮਿਸ਼ਨਾਂ ਨੂੰ ਇਕੱਠਾ ਕਰ ਕੇ ਫੇਸਬੁੱਕ ਐਪ ਵਿਕਸਿਤ ਕੀਤਾ ਹੈ, ਜਿਸ ਨਾਲ ਵਿਦੇਸ਼ਾਂ ‘ਚ ਲੋੜਵੰਦ ਭਾਰਤੀਆਂ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪੁੱਜਣ ਦੀ ਜ਼ਰੂਰਤ ਨਹੀਂ ਹੋਵੇਗੀ, ਉਹ ਉਨਾਂ ਦੇਸ਼ਾਂ ‘ਚ ਮੌਜੂਦ ਮਿਸ਼ਨ ਪ੍ਰਮੁੱਖਾਂ ਤੋਂ ਸਿੱਧੇ ਕਰ ਕੇ ਮਦਦ ਲੈ ਸਕਣਗੇ। ਵਿਦੇਸ਼ ਮੰਤਰਾਲੇ ‘ਚ ਇਸ ਐਪ ਨੂੰ ਲਾਂਚ ਕੀਤਾ ਗਿਆ। ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਹੁਣ ਬਰਲਿਨ ‘ਚ ਹਨੀਮੂਨ ਲਈ ਪਤਨੀ ਦਾ ਪਾਸਪੋਰਟ ਹਾਸਲ ਕਰਨ ਲਈ ਲੋਕਾਂ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਜਾਣ ਦੀ ਲੋੜ ਨਹੀਂ ਪਵੇਗੀ। ਲੋਕ ਉਸ ਦੇਸ਼ ‘ਚ ਭਾਰਤੀ ਮਿਸ਼ਨ ਨਾਲ ਸੰਪਰਕ ਕਰ ਸਕਣਗੇ ਅਤੇ ਉਨਾਂ ਦੀ ਸਮੱਸਿਆ ਦਾ ਹੱਲ ਸਥਾਨਕ ਪੱਧਰ ‘ਤੇ ਹੋ ਸਕੇਗਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


