ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਵਿਦਿਆਰਥੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਪੁੱਜੇ। ਜਿਨ੍ਹਾਂ ਨੂੰ ਚੇਅਰਮੈਨ ਬਲਦੇਵ ਕਿਸ਼ਨ ਅਰੋੜਾ ਵੱਲੋਂ ਰਵਾਨਾ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ‘ਚ ਪੰਜਵੀਂ ਤੋਂ 11ਵੀਂ ਜਮਾਤ ਦੇ ਬੱਚਿਆਂ ਸ਼ਾਮਲ ਸਨ।
ਇਸ ਵਿੱਦਿਅਕ ਟੂਰ ‘ਚ ਵਿਦਿਆਰਥੀਆਂ ਦੇ ਨਾਲ ਸਕੂਲ ਦੇ ਵਾਈਸ ਪਿੰ੍ਸੀਪਲ ਬਸ਼ਰਤ ਬਾਸੀਰ, ਪ੍ਰਭਦੀਪ ਸਿੰਘ, ਕਰਮਜੀਤ ਕੌਰ ਤੇ ਤਜਿੰਦਰ ਕੌਰ ਅਧਿਆਪਕ ਸ਼ਾਮਲ ਸਨ, ਜਿਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਸਿਟੀ ‘ਚ ਲੱਗੀਆਂ ਵੱਖ-ਵੱਖ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਈਲਾਂ ਨਾਲ ਬਣਾਇਆ ਗਲੋਬ ਵਿਖਾਇਆ ਗਿਆ।
ਪ੍ਰਦਰਸ਼ਨੀਆਂ ‘ਚ ਡਿਜੀਟਲ ਪਲੈਨੀਟੇਰੀਅਮ, ਪੁਲਾੜ ਗੈਲਰੀ, ਫਲਾਈਟ ਸਿਮੂਲੇਟਰ, ਅਰਥਕੁਏਕ ਸਿਮੂਲੇਟਰ, ਸਾਇੰਸ ਸਿਟੀ ਦਾ ਥਰੀ ਡੀ ਸ਼ੋਅ, ਲੇਜ਼ਰ ਸ਼ੋਅ, ਐਕਸਪਲੋਰੀਅਮ ਬਿੰਲਡਿੰਗ, ਐੱਚਆਈਵੀ ਏਡਜ ਤੇ ਵਰਚੁਅਲ ਰਿਆਲਿਟੀ ਗੈਲਰੀ ਆਦਿ ਬਾਰੇ ਵੀ ਜਾਣਕਾਰੀ ਦਿੰਦਾ ਸ਼ੋਅ ਵੀ ਦਿਖਾਇਆ ਗਿਆ।


