ਸੁਖਵਿੰਦਰ ਸਿੰਘ ਸਲੌਦੀ, ਖੰਨਾ : ਐੱਸਐੱਮਓ ਡਾ. ਰਵੀ ਦੱਤ ਦੇ ਨਿਰਦੇਸ਼ਾਂ ‘ਤੇ ਕਸਬਾ ਈਸੜੂ ਦੇ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਨੈਸ਼ਨਲ ਵੈਕਟਰ ਬੋਰਿਨ ਡਿਜੀਜ਼ ਕੰਟਰੋਲ ਪੋ੍ਗਰਾਮ ਅਧੀਨ ਸਰਗਰਮੀਆਂ ਕੀਤੀਆਂ। ਸਰਕਾਰੀ ਮਿਡਲ ਸਕੂਲ ਕੋੜੀ ਦੇ ਵਿਦਿਆਰਥੀਆਂ ਤੇ ਹੋਰਨਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਅਧਿਆਪਕ ਅਨਮੋਲ ਸੂਦ ਦੇ ਸਹਿਯੋਗ ਨਾਲ ਤੇ ਸਿਹਤ ਕਰਮਚਾਰੀ ਕੁਲਬੀਰ ਸਿੰਘ ਈਸੜੂ ਵੱਲੋਂ ਲਗਾਇਆ ਗਿਆ।
ਅਨਮੋਲ ਸੂਦ ਨੇ ਬੱਚਿਆਂ ਨੂੰ ਡੇਂਗੂ ਤੋਂ ਬਚਣ ਤੇ ਉਪਾਅ ਲਈ ਲੈਕਚਰ ਰਾਹੀਂ ਜਾਣਕਾਰੀ ਦਿੱਤੀ। ਬੱਚਿਆਂ ਨੂੰ ਸੰਬੋਧਨ ਕਰਦਿਆਂ ਸਿਹਤ ਕਰਮਚਾਰੀ ਕੁਲਬੀਰ ਸਿੰਘ ਈਸੜੂ ਨੇ ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਮੌਸਮੀ ਬੀਮਾਰੀਆਂ ਦੇ ਚਿੰਨ੍ਹ ਤੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਹਰ ਸ਼ੁੱਕਰਵਾਰ ਫਰਾਈ ਡੇ, ਡਰਾਈ ਡੇ ਤੇ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਦੇ ਇੰਚਾਰਜ ਨੀਲਮ ਰਾਣੀ, ਜਰਨੈਲ ਕੌਰ ਤੇ ਅਮਨਦੀਪ ਕੌਰ ਹਾਜ਼ਰ ਰਹੇ।


