ਤਿੰਨ ਦੋਸਤਾਂ ‘ਚੋਂ ਇਕ ਦੀ ਹੋਈ ਮੌਤ

—————-

ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ‘ਚ ਤਿੰਨ ਦੋਸਤ ਆਪਣੀ ਕਾਰ ਸਮੇਤ ਛੱਪੜ ‘ਚ ਡਿੱਗ ਗਏ। ਉਨਾਂ੍ਹ ‘ਚੋਂ ਇੱਕ ਦੀ ਮੌਤ ਹੋ ਗਈ। ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਤਿੰਨੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਰਸਤੇ ‘ਚ ਇਹ ਹਾਦਸਾ ਵਾਪਰ ਗਿਆ। ਮਿ੍ਤਕ ਦੀ ਪਛਾਣ 33 ਸਾਲਾ ਤਰਨਦੀਪ ਸਿੰਘ ਵਾਸੀ ਪਿੰਡ ਰਾਜੇਵਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਤਰਨਦੀਪ ਆਪਣੇ ਦੋਸਤਾਂ ਗੁਰਪ੍ਰਰੀਤ ਤੇ ਨਿਸ਼ਾਂਤ ਨਾਲ ਇਕ ਵਿਆਹ ਸਮਾਗਮ ‘ਚ ਗਿਆ ਹੋਇਆ ਸੀ। ਤਿੰਨੋਂ ਸ਼ਨਿਚਰਵਾਰ ਰਾਤ ਨੂੰ ਕਾਰ ‘ਚ ਵਾਪਸ ਆ ਰਹੇ ਸਨ।

ਪਿੰਡ ਨਰਾਇਣਗੜ੍ਹ ਕੋਲ ਕਾਰ ਬੇਕਾਬੂ ਹੋ ਗਈ। ਕਾਰ ਪਹਿਲਾਂ ਇੱਕ ਖੰਭੇ ਨਾਲ ਟਕਰਾ ਗਈ ਤੇ ਫਿਰ ਛੱਪੜ ‘ਚ ਜਾ ਡਿੱਗੀ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਟਰੈਕਟਰ ਟਰਾਲੀ ਤੇ ਰੱਸੀਆਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਸ਼ਿ ਕੀਤੀ। ਘਟਨਾ ਦੇ 15 ਮਿੰਟਾਂ ‘ਚ ਹੀ ਗੁਰਪ੍ਰਰੀਤ ਤੇ ਨਿਸ਼ਾਂਤ ਨੂੰ ਬਾਹਰ ਕੱਢ ਲਿਆ ਗਿਆ। ਜਿਸ ਕਾਰਨ ਉਸ ਦੀ ਜਾਨ ਬਚ ਗਈ। ਜਦੋਂ ਤੱਕ ਤਰਨਦੀਪ ਨੂੰ ਬਚਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਤਰਨਦੀਪ ਸਿੰਘ ਖੇਤੀ ਦਾ ਕੰਮ ਕਰਦਾ ਸੀ। ਪਰਿਵਾਰ ‘ਚ ਮਾਤਾ-ਪਿਤਾ, ਪਤਨੀ ਤੇ ਲਗਭਗ 7 ਸਾਲ ਦੀ ਇੱਕ ਧੀ ਸ਼ਾਮਲ ਹੈ। ਉਨਾਂ੍ਹ ਨੂੰ ਛੱਡ ਕੇ ਤਰਨਦੀਪ ਇਸ ਦੁਨੀਆ ਨੂੰ ਸਦਾ ਲਈ ਛੱਡ ਗਿਆ। ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਸਦਰ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।