ਨਵੀਂ ਦਿੱਲੀ: ਅਮਰੀਕੀ ਕੰਪਨੀ ਵਾਲਮਾਰਟ ਵੱਲੋਂ ਭਰਾਤ ਦੇ ਛੋਟੇ ਸ਼ਹਿਰਾਂ ਵਿੱਚ ਵੀ ਆਪਣੇ ਸਟੋਰ ਖੋਲ੍ਹਣ ਤੇ ਕਾਰੋਬਾਰ ਵਧਾਉਣ ਲਈ ਆਨਲਾਈਨ ਕੰਪਨੀ ਫਲਿੱਪਕਾਰਟ ਨਾਲ ਸਮਝੌਤਾ ਕਰਨ ਬਾਅਦ ਛੋਟੇ ਵਪਾਰੀ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਛੋਟੇ ਕਾਰੋਬਾਰੀ ਵਾਲਮਾਰਟ ਤੇ ਫਲਿੱਪਕਾਰਟ ਦੀ ਭਾਈਵਾਲੀ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਨਲਾਈਨ ਕੰਪਨੀਆਂ ਦੀ ਵਜ੍ਹਾ ਕਾਰਨ ਉਨ੍ਹਾਂ ਦੇ ਕਾਰੋਬਾਰ ‘ਤੇ ਬੁਰਾ ਅਸਰ ਪੈ ਰਿਹਾ ਹੈ। ਕਾਰੋਬਾਰੀ ਇਸ ਸਮਝੌਤੇ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕਰ ਰਹੇ ਹਨ।
ਵਾਲਮਾਰਟ ਤੇ ਫਲਿੱਪਕਾਰਟ ਦੀ ਭਾਈਵਾਲੀ ਖ਼ਿਲਾਫ਼ ਵਪਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਦੇ ਦਾਅਵਾ ਕੀਤਾ ਕਿ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਵਪਾਰੀਆਂ ਨੇ ਵਾਲਮਾਰਟ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦਖ਼ਲ ਦੇ ਕੇ ਇਸ ਭਾਈਵਾਲੀ ਨੂੰ ਰੋਕਣਾ ਚਾਹੀਦਾ ਹੈ।
ਸੰਗਮ ਦੇ ਸ਼ਹਿਰ ਇਲਾਹਾਬਾਦ ਦੇ ਕਾਰੋਬਾਰੀਆਂ ਨੇ ਵੀ ਕੱਲ੍ਹ ਵਾਲਮਾਰਟ ਤੇ ਫਲਿੱਪਕਾਰਟ ਭਾਈਵਾਲੀ ਦੇ ਵਿਰੋਧ ਵਿੱਚ ਕੁਝ ਸਮੇਂ ਲਈ ਸੰਕੇਤਕ ਤੌਰ ‘ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਸੜਕਾਂ ‘ਤੇ ਪ੍ਰਦਰਸ਼ਨ ਕਰ ਕੇ ਆਪਣੀ ਨਾਰਾਜ਼ਗੀ ਦਿਖਾਈ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਗਈ ਤੇ ਅਮਰੀਕੀ ਕੰਪਨੀ ਵਾਲਮਾਰਟ ਦੀ ਪੁਤਲਾ ਫੂਕਿਆ ਗਿਆ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਾਲਮਾਰਟ ਈਸਟ ਇੰਡੀਆ ਕੰਪਨੀ ਵਾਂਗ ਭਾਰਤ ਵਿੱਚ ਆਪਣਾ ਵਪਾਰ ਫੈਲਾ ਰਹੀ ਹੈ ਜਿਸ ਨਾਲ ਛੋਟੇ ਘਰੇਲੂ ਉਦਯੋਗ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ ਤੇ ਲੱਖਾਂ ਲੋਕਾਂ ਦਾ ਰੁਜ਼ਗਾਰ ਠੱਪ ਹੋ ਜਾਏਗਾ।ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਵਾਲਮਾਰਟ ਨੂੰ ਸਟੋਰ ਨਹੀਂ ਖੋਲ੍ਹਣ ਦੇਣਗੇ ਤੇ ਜ਼ਬਰਦਸਤ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਸਵਦੇਸ਼ੀ ਦਾ ਨਾਅਰਾ ਦੇਣ ਵਾਲੀ ਮੋਦੀ ਸਰਕਾਰ ਵਿਦੇਸੀ ਕੰਪਨੀਆਂ ਨੂੰ ਹੁਲਾਰਾ ਦੇ ਕੇ ਦੇਸ਼ ਦੇ ਕਾਰੋਬਾਰੀਆਂ ਨੂੰ ਭੁੱਖਮਰੀ ਦੇ ਰਾਹ ਲੈ ਤੁਰੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


