ਸੁਖਦੇਵ ਗਰਗ, ਜਗਰਾਓਂ : ਲਾਇਨਜ਼ ਕਲੱਬ ਜਗਰਾਓਂ ਮਿੱਡ ਟਾਊਨ ਦੀਆਂ ਅੌਰਤਾਂ ਨੇ ਬੁੱਧਵਾਰ ਕਰਵਾਚੌਥ ਦਾ ਜਸ਼ਨ ਮਨਾਇਆ। ਸਥਾਨਕ ਲਾਇਨ ਭਵਨ ਕੱਚਾ ਕਿੱਲ੍ਹਾ ਵਿਖੇ ਤਿ੍ਪਤਾ ਵਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ‘ਚ ਜੋਤੀ ਧਵਨ, ਕਾਜਲ ਗਰਗ ਤੇ ਸੀਮਾ ਮੰਗਲਾ ਦੀ ਟੀਮ ਵੱਲੋਂ ਅੌਰਤਾਂ ਦੇ ਮਨੋਰੰਜਨ ਲਈ ਵਨ ਮਿੰਟ, ਸਰਪ੍ਰਰਾਈਜ਼ ਗੇਮ ਤੇ ਤੰਬੋਲਾ ਗੇਮ ਸਮੇਤ ਕਾਫੀ ਹਾਸਰਸ ਗੇਮਾਂ ਖਿਡਾਈਆਂ ਗਈਆਂ ਜਿਨ੍ਹਾਂ ਦੇ ਜੇਤੂਆਂ ਨੂੰ ਮੌਕੇ ‘ਤੇ ਹੀ ਗਿਫ਼ਟ ਦਿੱਤੇ ਗਏ। ਇਸ ਮੌਕੇ ਕਰਵਾ ਕੁਈਨ ਦੇ ਕਰਵਾਏ ਮੁਕਾਬਲੇ ‘ਚੋਂ ਚੰਚਲ ਖੰਨਾ ਜੇਤੂ ਤੇ ਸੰਤੋਸ਼ ਬਾਂਸਲ ਉਪ ਜੇਤੂ ਰਹੀ। ਇਸ ਦੌਰਾਨ ਨੀਰੂ ਗੋਇਲ, ਅਨੀਤਾ ਬਾਂਸਲ, ਨੀਨਾ ਅਗਰਵਾਲ, ਮੋਨਿਕਾ ਬਾਂਸਲ, ਰਜਨੀ ਨਾਰੰਗ, ਹਰਪਾਲ ਕੌਰ ਸਿੱਧੂ, ਗਗਨਦੀਪ ਕੌਰ, ਮੰਜੂ, ਆਂਚਲ ਖੰਨਾ ਆਦਿ ਕਲੱਬ ਦੀਆਂ ਅੌਰਤਾਂ ਹਾਜ਼ਰ ਸਨ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


