Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਲਹਿੰਦੇ ਪੰਜਾਬ ਦੇ ਵੀ ਦੋ ਟੋਟੇ ਹੋਣ ਲੱਗੇ

By Admin Published 2 min read

ਲਾਹੌਰ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਲਹਿੰਦੇ ਪੰਜਾਬ ਨੂੰ ਵੰਡ ਕੇ ਇੱਕ ਨਵਾਂ ਦੱਖਣੀ ਪੰਜਾਬ ਬਣਾਉਣ ਦੀ ਯੋਜਨਾ ਉੱਤੇ ਅੱਗੇ ਵਧ ਰਹੀ ਹੈ ਤੇ ਇਸ ਦੇ ਲਈ ਨੈਸ਼ਨਲ ਅਸੈਂਬਲੀ ਵਿੱਚ ਇਕ ਨਵਾਂ ਬਿੱਲ ਲਿਆਂਦਾ ਜਾਵੇਗਾ।ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ ਬਲੋਚਿਸਤਾਨ ਤੋਂ ਬਾਅਦ ਪੰਜਾਬ ਦੂਸਰਾ ਸਭ ਤੋਂ ਵੱਡਾ ਸੂਬਾ ਹੈ ਤੇ ਇਹ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਦੇਸ਼ ਦੀ ਸਿਆਸਤ ਦੇ ਪੱਖੋਂ ਪ੍ਰਭਾਵਸ਼ਾਲੀ ਰਾਜ ਮੰਨਿਆ ਜਾਂਦਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ 2018ਦੀਆਂ ਚੋਣਾਂ ਵਿੱਚ ਪੰਜਾਬ ਨੂੰ ਵੰਡ ਕੇ ਦੱਖਣੀ ਪੰਜਾਬ ਦਾ ਇੱਕ ਨਵਾਂ ਸੂਬਾ ਬਣਾਉਣ ਦਾ ਵਾਅਦਾ ਕੀਤਾ ਹੈ।ਵਿਦੇਸ਼ ਮੰਤਰੀ ਕੁਰੈਸ਼ੀ ਨੇ ਪੰਜਾਬ ਦੇ ਮੁਲਤਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੱਖਣੀ ਪੰਜਾਬ ਵਿੱਚ ਮੁਲਤਾਨ, ਬਹਾਵਲਪੁਰ ਅਤੇ ਡੇਰਾ ਗਾਜ਼ੀ ਖਾਨ ਜ਼ਿਲੇ ਪਾਏ ਜਾਣਗੇ ਤੇ ਪੰਜਾਬ ਅਸੈਂਬਲੀ ਵਿੱਚ ਸੀਟਾਂ ਦੀ ਮੌਜੂਦਾ ਗਿਣਤੀ 371 ਤੋਂ ਘਟਾ ਕੇ 251 ਕਰ ਦਿੱਤੀ ਜਾਵੇਗੀ, ਪਰ ਦੱਖਣੀ ਪੰਜਾਬ ਦੀ ਨਵੀਂ ਅਸੈਂਬਲੀ ਲਈ 120 ਸੀਟਾਂ ਰੱਖਣ ਦੀ ਤਜਵੀਜ਼ ਹੈ।ਉਨ੍ਹਾਂ ਨੇ ਕਿਹਾ ਕਿ ਨਵੇਂ ਦੱਖਣੀ ਪੰਜਾਬ ਰਾਜ ਦੇ ਗਠਨ ਲਈ ਕੌਮੀ ਅਸੈਂਬਲੀ ਵਿੱਚ ਇਸ ਬਾਰੇ ਸੰਵਿਧਾਨਕ ਸੋਧ ਬਿੱਲ ਪਾਸ ਕਰਨਾ ਹੋਵੇਗਾ।
ਐਕਸਪ੍ਰੈੱਸ ਟ੍ਰਿਿਬਊਨ ਨੇ ਵਿਦੇਸ਼ ਮੰਤਰੀਕੁਰੈਸ਼ੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਧਾਰਾ 1 ਦੇ ਪਹਿਲੇ ਪੈਰਾ ਵਿੱਚ ‘ਦੱਖਣੀ ਪੰਜਾਬੱ ਸ਼ਬਦ ਸ਼ਾਮਲ ਕੀਤਾ ਜਾਵੇਗਾ ਤੇ ਜਿਹੜੇ ਖੇਤਰ ਦੱਖਣੀ ਪੰਜਾਬ ਦਾ ਹਿੱਸਾ ਹੋਣਗੇ, ਉਨ੍ਹਾਂ ਦੇ ਨਾਮ ਇਸ ਸੋਧ ਵਿੱਚ ਸ਼ਾਮਲ ਕੀਤੇ ਗਏ ਹਨ।ਬਲੋਚਿਸਤਾਨ, ਖੈਬਰ ਪਖਤੂਨਖਵਾ, ਪੰਜਾਬ, ਸਿੰਧ ਤੇ ਗਿਲਗਿਤ ਬਾਲਟਿਸਤਾਨ ਤੋਂ ਬਾਅਦ ਦੱਖਣੀ ਪੰਜਾਬ ਇਸ ਦੇਸ਼ ਦਾ 6ਵਾਂ ਸੂਬਾ ਹੋਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp