Ad-Time-For-Vacation.png

ਰੱਖੜੀ ਦੇ ਧਾਗੇ ਨਾਲ ਨਹੀਂ ਸ਼ਸਤਰਾਂ ਨਾਲ ਹੁੰਦੀ ਹੈ ਰੱਖਿਆ : ਭਾਈ ਖੋਸਾ

ਬੱਲੂਆਣਾ (ਸੁਰਿੰਦਰਪਾਲ ਸਿੰਘ ਖਾਲਸਾ) : ਸਿੱਖੀ ਸਿਧਾਂਤ ਦੇ ਵਿਰੋਧੀ ਹਮੇਸ਼ਾ ਹੀ ਸਿੱਖ ਕੌਮ ਦੀ ਵਿਲੱਖਣਤਾ ਅਤੇ ਨਿਆਰੇਪਣ ਤੇ ਕਿੰਤੂ ਪਰੰਤੂ ਕਰਦੇ ਰਹਿੰਦੇ ਹਨ ਤੇ ਇਹ ਵੈਰ ਪਿਛਲੀਆਂ ਪੰਜ ਸਦੀਆਂ ਤੋਂ ਸਿੱਖ ਕੌਮ ਨਾਲ ਕਮਾਇਆ ਜਾ ਰਿਹਾ ਹੈ। ਸਿੱਖ ਵਿਰੋਧੀਆਂ ਦਾ ਮੂੰਹ ਤੋੜਵਾਂ ਜਵਾਬ ਹਰ ਵਾਰ ਸਿੱਖ ਕੌਮ ਵੱਲੋਂ ਦਿੱਤਾ ਗਿਆ ਹੈ ਹੁਣ ਫਿਰ ਇੱਕ ਸਾਜਿਸ਼ ਅਧੀਨ ਰੱਖੜੀ ਦੇ ਤਿਉਹਾਰ ਮੌਕੇ ਧਾਗੇ, ਸੰਦੂਰ ਆਦਿ ਸਮਾਨ ਦੇ ਪੈਕੇਟ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਬਰਾਬਰ ਜੈ ਸ਼੍ਰੀ ਰਾਮ ਜੀ ਲਿਖਕੇ ਸਿੱਖ ਸਿਧਾਂਤ ਨਾਲ ਛੇੜਛਾੜ ਕੀਤੀ ਗਈ ਹੈ ਜਦ ਕਿ ਰੱਖੜੀ ਦਾ ਸਿੱਖੀ ਨਾਲ ਕੋਈ ਵੀ ਮਤਲਬ ਨਹੀਂ ਪਰ ਬ੍ਰਾਹਮਣਵਾਦ ਵੱਲੋਂ ਔਰਤਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਉਣ ਲਈ ਜਿੱਥੇ ਰੱਖੜੀ ਦਾ ਤਿਉਹਾਰ ਬਣਾਇਆ ਗਿਆ ਉਥੇ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਅੰਗ ਦਰਸਾਇਆ ਜਾ ਰਿਹਾ ਹੈ, ਕਈ ਥਾਵਾਂ ਤੇ ਸਿੱਖਾਂ ਨੂੰ ਅਖੌਤੀ ਰੱਖੜੀ ਦੇ ਤਿਉਹਾਰ ਨਾਲ ਜੋੜਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿੱਚ ਭੈਣ ਨਾਨਕੀ ਜੀ ਨੂੰ ਬਾਬਾ ਜੀ ਦੇ ਗੁੱਟ ਤੇ ਰੱਖੜੀ ਬੰਨਦੇ ਹੋਏ ਦਿਖਾਇਆ ਜਾਂਦਾ ਹੈ ਤਾਂ ਜੋ ਸਿੱਖ ਕੌਮ ਨੂੰ ਭਰਮ ਭੁਲੇਖਿਆਂ ਵਿੱਚ ਪਾਇਆ ਜਾ ਸਕੇ। ਸਿੱਖਾਂ ਵਿੱਚ ਵੱਧ ਚੜਕੇ ਮਨਾਏ ਜਾ ਰਹੇ ਰੱਖੜੀ ਦੇ ਤਿਉਹਾਰ ਬਾਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਆਗੂ ਭਾਈ ਸੁਖਜੀਤ ਸਿੰਘ ਖੋਸਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਰੱਖੜੀ ਦੇ ਧਾਗਿਆਂ ਨਾਲ ਕਿਸੇ ਵੀ ਭਰਾ ਦੀ ਰੱਖਿਆ ਨਹੀਂ ਹੁੰਦੀ ਸਗੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਸ਼੍ਰੀ ਸਾਹਿਬ ਨਾਲ ਹੀ ਕਿਸੇ ਦੀ ਇੱਜਤ ਦੀ ਰਾਖੀ ਕੀਤੀ ਜਾ ਸਕਦੀ ਹੈ ਇਸ ਕਰਕੇ ਸਿੱਖਾਂ ਨੂੰ ਅਜਿਹੇ ਫੋਕਟ ਕਰਮਕਾਂਡਾਂ ਨੂੰ ਤਿਆਗਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸਿੱਧਾਂਤ ਨੂੰ ਅਪਨਾਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਧੰਨ ਸ਼ੀ੍ਰ ਗੁਰੂ ਤੇਗ ਬਹਾਦਰ ਜੀ ਨੇ ਧਾਗੇ ਵਾਲੇ ਜਨਿਊ ਨੂੰ ਬਚਾਉਣ ਲਈ ਸ਼ਹੀਦੀ ਦਿੱਤੀ ਜੇਕਰ ਉਦੋਂ ਧਾਗਿਆਂ ਨੇ ਕੁੱਛ ਨੀਂ ਕਰਿਆ ਤਾਂ ਹੁਣ ਕੀ ਕਰਨਗੇ?

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.