Skip to content
Monday, October 26, 2026 12°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਰੂਸ ਨੇ ਨਾਗਰਿਕਾਂ ਲਈ ਜਾਰੀ ਕੀਤੀ ‘ਸਪੂਤਨਿਕ-5’ ਕੋਰੋਨਾ ਵੈਕਸੀਨ

By Admin Published 2 min read

ਮਾਸਕੋ, 8 ਸਤੰਬਰ (ਏਜੰਸੀਆਂ)-ਰੂਸ ਨੇ ਆਪਣੇ ਨਾਗਰਿਕਾਂ ਲਈ ਆਪਣੀ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ-5 ਦੇ ਪਹਿਲੇ ਬੈਚ ਨੂੰ ਆਮ ਨਾਗਰਿਕਾਂ ਲਈ ਜਾਰੀ ਕਰ ਦਿੱਤਾ ਹੈ | ਰੂਸੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਰੂਸੀ ਵੈਕਸੀਨ ਨੇ ਸਾਰੀਆਂ ਗੁਣਵੱਤਾ ਜਾਂਚ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਇਸ ਨੂੰ ਆਮ ਨਾਗਰਿਕਾਂ ਨੂੰ ਲਗਾਉਣ ਲਈ ਜਾਰੀ ਕਰ ਦਿੱਤਾ ਗਿਆ ਹੈ | ਰੂਸੀ ਵੈਕਸੀਨ ਦਾ ਇਸ ਹਫ਼ਤੇ ਤੀਸਰੇ ਪੜਾਅ ਦਾ ਕਲੀਨਿਕਲ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ | ਇਸ ਤੋਂ ਪਹਿਲਾਂ ਐਤਵਾਰ ਨੂੰ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਆਸ ਪ੍ਰਗਟਾਈ ਸੀ ਕਿ ਰਾਜਧਾਨੀ ਦੇ ਜ਼ਿਆਦਾਤਰ ਲੋਕਾਂ ਨੂੰ ਅਗਲੇ ਕੁਝ ਮਹੀਨਿਆਂ ਦੇ ਅੰਦਰ ਕੋਰੋਨਾ ਵਾਇਰਸ ਵੈਕਸੀਨ ਲਗਾ ਦਿੱਤੀ ਜਾਵੇਗੀ | ਦੱਸਣਯੋਗ ਹੈ ਕਿ ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ 5 ਦੇ ਅੰਤਿਮ ਫੇਜ਼ ਦਾ ਕਲੀਨਿਕਲ ਟਰਾਇਲ ਇਸ ਮਹੀਨੇ ਤੋਂ ਭਾਰਤ ‘ਚ ਸ਼ੁਰੂ ਹੋਵੇਗਾ | ਵੈਕਸੀਨ ਬਣਾਉਣ ਲਈ ਫ਼ੰਡ ਮੁਹੱਈਆ ਕਰਾਉਣ ਵਾਲੀ ਏਜੰਸੀ ਰਸ਼ੀਅਨ ਡਾਇਰੈਕਟਰ ਇਨਵੈਸਟ ਫ਼ੰਡ ਦੇ ਸੀ.ਈ.ਓ. ਕਿਰਿਲ ਦਿਮਿਤਿ੍ਜ ਨੇ ਕਿਹਾ ਕਿ ਇਸ ਵੈਕਸੀਨ ਦਾ ਕਲੀਨਿਕਲ ਟਰਾਇਲ ਭਾਰਤ ਸਮੇਤ ਯੂ.ਏ.ਈ., ਸਾਊਦੀ ਅਰਬ, ਫਿਲੀਪਾਈਨ ਅਤੇ ਬ੍ਰਾਜ਼ੀਲ ‘ਚ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਵੈਕਸੀਨ ਦੇ ਤੀਸਰੇ ਫੇਜ ਦੇ ਕਲੀਨਿਕਲ ਟਰਾਇਲ ਦਾ ਪ੍ਰਾਇਮਰੀ ਰਿਜ਼ਲਟ ਅਕਤੂਬਰ-ਨਵੰਬਰ ‘ਚ ਜਾਰੀ ਕਰ ਦਿੱਤਾ ਜਾਵੇਗਾ |

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp