ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ

ਸਿਆਟਲ, 8 ਸਤੰਬਰ (ਗੁਰਚਰਨ ਸਿੰਘ ਢਿਲੋਂ)-ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਜ਼ਮੂ ਐਪ ਰਾਹੀਂ ਕਰਵਾਇਆ ਗਿਆ, ਜਿਸ ਦੌਰਾਨ ਕੈਨੇਡਾ, ਅਮਰੀਕਾ, ਭਾਰਤ ਤੇ ਇਟਲੀ ਦੇ ਸਾਹਿਤਕਾਰਾਂ ਨੇ ਲਗਾਤਾਰ ਤਿੰਨ ਘੰਟੇ ਤੱਕ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿ੍ਹਆ | ਸੁਰ-ਸੰਗਮ ਸਾਹਿਤਕ ਸਭਾ ਇਟਲੀ, ਪੰਜਾਬ ਭਵਨ ਸਰੀ, ਕੈਨੇਡਾ, ਪੰਜਾਬੀ ਅਕੈਡਮੀ ਪਾਕਿਸਤਾਨ ਅਤੇ ਕਈ ਸਭਾਵਾਂ ਨੇ ਇਸ ਪ੍ਰੋਗਰਾਮ ਲਈ ਸਭਾ ਨੂੰ ਵਧਾਈ ਦਿੱਤੀ | ਇਸ ਪ੍ਰੋਗਰਾਮ ਵਿਚ ਦੇਸ਼-ਵਿਦੇਸ਼ ਦੇ ਨਾਮਵਰ ਕਵੀਆਂ ਭਾਰਤ ਤੋਂ ਸੁਰਜੀਤ ਜੱਜ, ਅਸ਼ੋਕ ਭੌਰਾ (ਅਮਰੀਕਾ) ਦਸਮੇਸ਼ ਗਿੱਲ ਫਿਰੋਜ਼ (ਕੈਨੇਡਾ) ਤੇ ਦਲਜਿੰਦਰ ਰਹਿਲ (ਇਟਲੀ) ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀ ਕਵਿਤਾਵਾਂ ਗਜ਼ਲਾਂ ਨਾਲ ਮਾਹੌਲ ਸ਼ਾਇਰਾਨਾ ਬਣਾ ਦਿੱਤਾ | ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਡਾ: ਜੇ.ਬੀ. ਸਿੰਘ, ਸਕੱਤਰ ਬਲਿਹਾਰ ਲੇਹਲ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ, ਸਾਧੂ ਸਿੰਘ (ਸਾਹਿਤਕ ਸਕੱਤਰ), ਪਿ੍ਤਪਾਲ ਸਿੰਘ ਟੀਵਾਣਾ (ਵਿੱਤ ਸਕੱਤਰ), ਹਰਜਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਬੋਦਲਾਂਵਾਲਾ, ਸੁਖਬੀਰ ਸਿੰਘ, ਲਖਬੀਰ ਸਿੰਘ ਲੱਕੀ, ਬੀਬੀ ਸਵਰਾਜ ਕੌਰ, ਮਕਸੂਦ ਅਲੀ, ਜਸਬੀਰ ਮੰਗੂਵਾਲ, ਸੁਖਵਿੰਦਰ ਮਾਹੀ ਤੇ ਕੰਵਲਪ੍ਰੀਤ ਕੌਰ ਵਲੋਂ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ |

Share:

Facebook
Twitter
Pinterest
LinkedIn
matrimonail-ads
On Key

Related Posts

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.