ਰੁਮਾਂਟਿਕ ਹਿੰਦੀ ਫ਼ਿਲਮ ਹੈ ਫ਼ਿਲੌਰੀ: ਤਨੁਸ਼ਕਾ
ਨਵੀਂ ਦਿੱਲੀ,: ਅਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁਕੀ ਬਾਲੀਵੁਡ ਅਦਾਕਾਰਾ ਤਨੁਸ਼ਕਾ ਸ਼ਰਮਾ ਹੁਣ ਫ਼ਿਲਮ ‘ਫ਼ਿਲੌਰੀ’ ਵਿਚ ਨਜ਼ਰ ਆਵੇਗੀ। ਇਹ ਫ਼ਿਲਮ ਤਨੁਸ਼ਕਾ ਦੇ ਪ੍ਰੋਡੈਕਸ਼ਨ ਬੈਨਰ ਕਲੀਨ ਸਲੇਟ ਫ਼ਿਲਮਜ਼ ਅਤੇ ਫ਼ਾਕਸ ਸਟਾਰ ਸਟੂਡੀਉ ਦੀ ਜੁਆਇੰਟ ਪ੍ਰੋਡੈਕਸ਼ਨ ਹੈ। ਦਸਣਯੋਗ ਹੈ ਕਿ ਤਨੁਸ਼ਕਾ ਦੀ ‘ਫ਼ਿਲੌਰੀ’ ਅਗਲੇ ਸਾਲ 24 ਮਾਰਚ ਨੂੰ ਰੀਲੀਜ਼ ਹੋਵੇਗੀ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿਚ ਕੀਤੀ ਹੈ। ਇਸ ਵਿਚ ਤਨੁਸ਼ਕਾ ਤੋਂ ਇਲਾਵਾ ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਅਤੇ ਮਹਿਰੀਨ ਪੀਰਜਾਦਾ ਮੁੱਖ ਕਿਰਦਾਰਾਂ ਵਿਚ ਹਨ।
