Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

‘ਰਾਮ ਮੰਦਰ ਦਾ ਹੱਲ ਆਪਸੀ ਗੱਲਬਾਤ ‘ਚੋਂ ਨਿਕਲ ਆਵੇਗਾ’

By Admin Published 2 min read

ਅਯੋਧਿਆ,: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਨੇ ਅੱਜ ਅਪਣੀ ਪਹਿਲੀ ਅਯੁਧਿਆ ਫੇਰੀ ਮੌਕੇ ਰਾਮ ਮੰਦਰ ਦੀ ਉਸਾਰੀ ਲਈ ਇਹ ਕਹਿੰਦਿਆਂ ਰਾਹ ਪਧਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸੁਪਰੀਮ ਕੋਰਟ ਮਸਲੇ ਦਾ ਆਪਸੀ ਗੱਲਬਾਤ ਰਾਹੀਂ ਹੱਲ ਲੱਭਣ ਦੀ ਹਮਾਇਤ ਕਰ ਚੁੱਕੀ ਹੈ ਅਤੇ ਕਈ ਮੁਸਲਮਾਨ ਜਥੇਬੰਦੀਆਂ ਵੀ ਵਿਵਾਦਤ ਸਥਾਨ ‘ਤੇ ਮੰਦਰ ਦੀ ਉਸਾਰੀ ਲਈ ਸਹਿਮਤੀ ਦੇ ਚੁਕੀਆਂ ਹਨ।

ਉਨ੍ਹਾਂ ਕਿਹਾ, ”ਅਸੀ ਭਾਵਨਾਵਾਂ ਦੀ ਕਦਰ ਕਰਦੇ ਹਾਂ। ਅਯੋਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਗੱਲਬਾਤ ਹੋਣੀ ਚਾਹੀਦੀ ਹੈ। ਕਈ ਮੁਸਲਿਮ ਜਥੇਬੰਦੀਆਂ ਨੇ ਰਾਮ ਜਨਮ ਭੂਮੀ ਦਾ ਕਬਜ਼ਾ ਹਿੰਦੂਆਂ ਨੂੰ ਦੇਣ ਦੀ ਗੱਲ ਆਖੀ ਹੈ।” ਇਸ ਤੋਂ ਪਹਿਲਾਂ ਯੋਗੀ ਆਦਿਤਯਾਨਾਥ ਨੇ ਆਰਜ਼ੀ ਰਾਮ ਮੰਦਰ ਵਿਚ ਪੂਜਾ ਕੀਤੀ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਉਹ ਪਹਿਲੀ ਵਾਰ ਅਯੋਧਿਆ ਆਏ ਸਨ।

ਕਲ ਇਕ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ 12 ਜਣਿਆਂ ਵਿਰੁਧ ਬਾਬਰੀ ਮਸਜਿਦ ਢਾਹ ਦੇਣ ਦੀ ਸਾਜ਼ਸ਼ ਘੜਨ ਦੇ ਦੋਸ਼ ਆਇਦ ਕੀਤੇ ਸਨ। ਅਜਿਹੇ ਵਿਚ ਯੋਗੀ ਦੇ ਦੌਰੇ ਨੂੰ ਮਹਤੱਵਪੂਰਨ ਮੰਨਿਆ ਜਾ ਰਿਹਾ ਹੈ।ਯੋਗੀ ਆਦਿਤਯਾਨਾਥ ਲਗਭਗ ਅੱਧਾ ਘੰਟਾ ਆਰਜ਼ੀ ਰਾਮ ਮੰਦਰ ਵਿਚ ਠਹਿਰੇ। ਉਨ੍ਹਾਂ ਧਰਮ ਦਾਸ ਵੀ ਸੀ ਜਿਸ ਵਿਰੁਧ ਕੁਲ ਅਦਾਲਤ ਵਿਚ ਦੋਸ਼ ਆਇਦ ਕੀਤੇ ਗਏ ਸਨ। ਲਾਲ ਕ੍ਰਿਸ਼ਨ ਅਡਵਾਨੀ ਵਲੋਂ ਕਲ ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਯੋਗੀ ਨੇ ਲਖਨਊ ਸਥਿਤ ਵੀਵੀਆਈਪੀ ਗੈਸਟ ਹਾਊਸ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp