ਸੁਰਿੰਦਰ ਲਾਲੀ, ਮਾਨਸਾ

ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 64ਵਾਂ ਸ਼੍ਰੀ ਰਾਧਾ ਜਨਮ ਅਸ਼ਟਮੀ ਉਤਸਵ ਬੜੀ ਧੂਮਧਾਮ ਤੇ ਸ਼ਰਧਾ ਨਾਲ ਗੀਤਾ ਭਵਨ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਬਾਰਾਂ ਰੋਜ਼ਾ ਪ੍ਰਭਾਤ ਫ਼ੇਰੀ ਬੀਤੇ ਦਿਨ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਰੋਜ਼ਾਨਾ ਸਵੇਰੇ ਚਾਰ ਵਜੇ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਵੱਖ ਵੱਖ ਗਲੀ – ਮੁਹੱਲਿਆਂ ‘ਚ ਹੁੰਦੀ ਹੋਈ ਕਿਸੇ ਇਕ ਭਗਤ ਦੇ ਘਰ ਆਰਤੀ ਕਰਕੇ ਸਮਾਪਤ ਕੀਤੀ ਜਾਂਦੀ ਹੈ। ਇਸ ਤਹਿਤ ਵੀਰਵਾਰ ਨੂੰ ਸਮਾਜਸੇਵੀ ਸੁਰਿੰਦਰ ਪੱਪੀ ਦਾਨੇਵਾਲੀਆ ਦੇ ਘਰ ਇਹ ਆਰਤੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿਲਵਰ ਸਿਟੀ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਰਾਧਾ ਨਾਮ ਦੀ ਹਾਜ਼ਰੀ ਲਗਵਾਈ। ਇਸ ਮੌਕੇ ਕਲਾਕਾਰ ਪ੍ਰਵੀਨ ਟੋਨੀ ਸ਼ਰਮਾ, ਦਿਨੇਸ਼ ਰਿੰਪੀ, ਵਿਨੋਦ ਚੋਧਰੀ, ਅਨਿਲ ਕੁਮਾਰ, ਵਿੱਕੀ ਸ਼ਰਮਾ ਤੋਂ ਇਲਾਵਾ ਅਨਾਮਿਕਾ ਗਰਗ ਨੇ ਰਾਧਾ ਨਾਮ ਦੀ ਚਰਚਾ ਕਰਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਧਰਮਪਾਲ ਪਾਲੀ ਤੇ ਸੁਰਿੰਦਰ ਲਾਲੀ ਨੇ ਦੱਸਿਆ ਕਿ ਰਾਧਾ ਜਨਮ ਅਸ਼ਟਮੀ ਦੇ ਸੰਬੰਧ ‘ਚ 17 ਸਤੰਬਰ ਤੋਂ 23 ਸਤੰਬਰ ਤੱਕ ਮਦ ਭਾਗਵਤ ਸਪਤਾਹ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪ੍ਰਵਚਨ ਕਰਨ ਦੇ ਲਈ ਯੁਗਪੁਰਸ਼ ਸਵਾਮੀ ਪਰਮਾਨੰਦ ਗਿਰੀ ਮਹਾਰਾਜ ਦੀ ਪਰਮ ਸ਼ਿਸ਼ਯ ਨਿਸ਼ਕੰਪ ਚੇਤਨਾ ਗਿਰੀ ਮਹਾਰਾਜ ਪਧਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕਥਾ ਰੋਜ਼ਾਨਾ ਦੁਪਹਿਰ 3.30 ਤੋਂ 6 ਵਜੇ ਤੱਕ ਗੀਤਾ ਭਵਨ ਵਿਖੇ ਹੋਵੇਗੀ ਅਤੇ 23 ਤਾਰੀਖ ਨੂੰ ਇਸ ਦੇ ਸੰਬੰਧ ਵਿੱਚ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਕੇ ਧਾਰਮਿਕ ਲਾਭ ਉਠਾਉਣ। ਇਸ ਮੌਕੇ ਵਿਨੋਦ ਭੰਮਾ, ਸਤੀਸ਼ ਗੋਇਲ, ਮੁਨੀਸ਼ ਬੱਬੀ ਦਾਨੇਵਾਲੀਆ, ਅਮਰਨਾਥ, ਵਿਸ਼ਾਲ ਗੋਲਡੀ, ਅਸ਼ਵਨੀ ਕੁਮਾਰ, ਕਾਲੂ ਰਾਮ , ਨਵੀ ਜਿੰਦਲ, ਸੋਨੂੰ ਅਤਲਾ, ਰਾਜ ਕੁਮਾਰ, ਸੁਖਪਾਲ ਬਾਂਸਲ, ਬਿੱਟੂ ਸ਼ਰਮਾ, ਸੁਭਾਸ ਕੁਮਾਰ, ਮਹੇਸ ਕੁਮਾਰ, ਭੂਸ਼ਣ ਗਰਗ, ਵਿਨੋਦ ਗੋਇਲ , ਭੀਸਮ ਗੋਇਲ, ਗਿਆਨ ਚੰਦ, ਦੀਵਾਨ ਭਾਰਤੀ, ਵਿਨੋਦ ਰਾਣੀ, ਮੰਜੂ ਰਾਣੀ, ਪੂਨਮ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੌਰਤਾਂ ਸ਼ਾਮਲ ਸਨ।