ਅਮਰਜੀਤ ਸਿੰਘ ਧੰਜਲ, ਰਾਏਕੋਟ : ਮੰਦਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਚੀਫ਼ ਪੈਟਰਨ ਮਨੋਹਰ ਲਾਲ ਕੌੜਾ ਦੀ ਅਗਵਾਈ ‘ਚ ਰਾਏਕੋਟ ਵਿਖੇ ਕੀਤੀ ਗਈ, ਜਿਸ ਦੌਰਾਨ ਸਰਬਸੰਮਤੀ ਨਾਲ ਰਾਕੇਸ਼ ਕੌੜਾ ਨੂੰ ਕਮੇਟੀ ਦਾ ਮੁੜ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਦੀ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਉਨ੍ਹਾਂ ਨੂੰ ਦਿੱਤੇ ਗਏ।

ਇਸ ਸਮੇਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕਮੇਟੀ ਵੱਲੋਂ ਸਾਲਾਨਾ ਸਮਾਗਮ ਨੂੰ 4 ਫਰਵਰੀ ਦਿਨ ਐਤਵਾਰ ਨੂੰ ਤਲਵੰਡੀ ਰਾਏ ਵਿਖੇ ਕਰਵਾਇਆ ਜਾਵੇਗਾ। ਇਸ ਸਮੇਂ ਤੇ ਚੀਫ ਪੈਟਰਨ ਮਨੋਹਰ ਲਾਲ ਕੌੜਾ ਦਾ 93ਵਾਂ ਜਨਮਦਿਨ ਮਨਾਇਆ ਗਿਆ ਤੇ ਉਨ੍ਹਾਂ ਦੀ ਤੰਦਰੁਸਤੀ ਭਰੀ ਲੰਮੀ ਉਮਰ ਦੀ ਅਰਦਾਸ ਕੀਤੀ ਗਈ। ਮੀਟਿੰਗ ਉਪਰੰਤ ਨਵ ਨਿਯੁਕਤ ਪ੍ਰਧਾਨ ਰਾਕੇਸ਼ ਕੌੜਾ ਨੇ ਆਪਣੇ ਸਾਥੀਆਂ ਨਾਲ ਵੱਡੇ ਵਡੇਰਿਆਂ ਮੰਦਰ ਤਲਵੰਡੀ ਰਾਏ (ਰਾਏਕੋਟ) ਮੱਥਾ ਟੇਕਿਆ।

ਇਸ ਸਮੇਂ ਪ੍ਰਰੋ. ਸੁਸ਼ੀਲ ਕੌੜਾ, ਬੂਟਾ ਰਾਮ ਕੌੜਾ, ਗੁਲਸ਼ਨ ਕੌੜਾ (ਰਾਏਕੋਟ), ਰਮਨ ਕੌੜਾ, ਸੁਸ਼ੀਲ ਕੌੜਾ, ਕਮਲਦੀਪ ਕੌੜਾ, ਨਵਦੀਪ ਕੌੜਾ, ਚੰਦਰਸ਼ੇਖਰ ਕੌੜਾ, ਗੁਲਸ਼ਨ ਕੌੜਾ, ਵੀਰਪਾਲ ਕੌੜਾ, ਸ਼ਿਵ ਕੌੜਾ, ਰਜਿੰਦਰ ਕੌੜਾ, ਵਰਿੰਦਰ ਕੌੜਾ, ਰਜਨੀਸ਼ ਕੌੜਾ, ਵਿਵੇਕ ਕੌੜਾ, ਸੁਰੇਸ਼ ਕੌੜਾ, ਸੰਜੇ ਕੌੜਾ, ਸੰਨੀ ਕੌੜਾ ਹਿਮਾਚਲ ਪ੍ਰਦੇਸ਼ ਆਦਿ ਮੈਂਬਰ ਹਾਜ਼ਰ ਸਨ।